ਪੰਜਾਬ ਦੀ ਮਾਨ ਸਰਕਾਰ ਕਾਮਨਵੇਲਥ ਖੇਡਾਂ ’ਚ ਸੂਬੇ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਜਿਸਦੇ ਚੱਲਦਿਆਂ ਅੱਜ ਐਲਾਨ ਕੀਤਾ ਗਿਆ ਹੈ ਕਿ ਖਿਡਾਰੀਆਂ ਨੂੰ ਬਿਨਾ ਕੋਈ ਟੈਸਟ ਪਾਸ ਕੀਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
Trending Photos
ਚੰਡੀਗੜ੍ਹ: ਪੰਜਾਬ ਦੀ ਮਾਨ ਸਰਕਾਰ ਕਾਮਨਵੇਲਥ ਖੇਡਾਂ ’ਚ ਸੂਬੇ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਜਿਸ ਦੇ ਚੱਲਦਿਆਂ CM ਭਗਵੰਤ ਮਾਨ ਨੇ ਚੰਡੀਗੜ੍ਹ ’ਚ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਹੋਰਨਾਂ ਰਾਜਾਂ ਦੀ ਖੇਡ ਨੀਤੀ ’ਤੇ ਸਰਕਾਰ ਕਰ ਰਹੀ ਘੋਖ
ਬੈਠਕ ਤੋਂ ਬਾਅਦ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਲਾਨ ਕੀਤਾ ਕਿ ਸਰਕਾਰ ਜਲਦ ਹੀ ਨਵੀਂ ਖੇਡ ਪਾਲਿਸੀ ਲੈਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਆਪਣਾ ਕੰਮ ਕਰ ਰਹੇ ਹਨ, ਹੁਣ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀਆਂ ਸਹੂਲਤਾਂ ਦਾ ਖਿਆਲ ਰੱਖਿਆ ਜਾਵੇ।
ਦੂਜੇ ਸੂਬਿਆਂ ਦੀ ਖੇਡ ਨੀਤੀਆਂ ਦੀ ਕੀਤੀ ਜਾਵੇਗੀ ਸਟੱਡੀ
ਪੰਜਾਬ ਦੇ ਖਿਡਾਰੀਆਂ ਦੇ ਕਾਮਨਵੇਲਥ ਖੇਡਾਂ ’ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਖਿਡਾਰੀਆਂ ਨੂੰ ਬਿਨਾ ਕੋਈ ਟੈਸਟ ਪਾਸ ਕੀਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਖੇਡੀ ਮੰਤਰੀ ਨੇ ਕਿਹਾ ਕਿ ਜਿਹੜੇ ਹੋਰਨਾਂ ਸੂਬਿਆਂ ਦੀਆਂ ਖੇਡ ਨੀਤੀਆਂ ਚੰਗੀਆਂ ਹਨ, ਉਨ੍ਹਾਂ ’ਤੇ ਵੀ ਪੰਜਾਬ ਸਰਕਾਰ ਵਿਚਾਰ ਕਰ ਰਹੀ ਹੈ।
ਸੋਨ ਤਮਗ਼ਾ ਜਿੱਤਣ ਵਾਲੇ ਖਿਡਾਰੀ ਨੂੰ ਮਿਲਣਗੇ 75 ਲੱਖ
ਖੇਡ ਮੰਤਰੀ ਮੀਤ ਹੇਅਰ ਨੂੰ ਦੱਸਿਆ ਕਿ CM ਭਗਵੰਤ ਮਾਨ ਨਾਲ ਹੋਈ ਬੈਠਕ ’ਚ ਤੈਅ ਕੀਤਾ ਗਿਆ ਹੈ ਕਿ ਜਿਹੜਾ ਖਿਡਾਰੀ ਸੋਨ ਤਮਗ਼ਾ ਜਿੱਤੇਗਾ ਉਸਨੂੰ 75 ਲੱਖ, ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਨੂੰ 50 ਲੱਖ ਅਤੇ ਕਾਂਸੇ ਦਾ ਤਮਗ਼ਾ ਜਿੱਤਣ ਵਾਲੇ ਨੂੰ 40 ਲੱਖ ਦੀ ਇਨਾਮ ਰਾਸ਼ੀ ਸਰਕਾਰ ਵਲੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿਹਾ ਕਿ ਪਿੰਡਾਂ ’ਚ ਖੇਡ ਮੇਲੇ ਕਰਵਾਏ ਜਾਣਗੇ ਤਾਂ ਜੋ ਨੌਜਵਾਨ ਨਸ਼ਿਆਂ ਨੂੰ ਛੱਡਕੇ ਖੇਡਾਂ ਵੱਲ ਆਕਰਸ਼ਿਤ ਹੋਣ। ਪੰਜਾਬ ਨੂੰ ਪਹਿਲਾਂ ਵਾਂਗ ਖੇਡਾਂ ’ਚ ਵੀ ਨੰਬਰ. 1 ਬਣਾਇਆ ਜਾਵੇਗਾ।
ਖੇਡ ਮੰਤਰੀ ਦੀ ਜ਼ੁਬਾਨ ’ਤੇ ਨਾਭਾ ਦੀ ਹਰਜਿੰਦਰ ਕੌਰ ਦਾ ਨਾਮ
ਬੈਠਕ ’ਚ ਨਾਭਾ ਦੇ ਮੈਹਸ ਪਿੰਡ ਦੀ ਹਰਜਿੰਦਰ ਕੌਰ ਦਾ ਜ਼ਿਕਰ ਹਰ ਕਿਸੇ ਦੀ ਜ਼ੁਬਾਨ ’ਤੇ ਰਿਹਾ। ਜਾਣਕਾਰੀ ਮੁਤਾਬਕ ਉਹ ਇੱਕ ਛੱਤ ਦੇ ਕਮਰੇ ’ਚ ਰਹਿੰਦੀ ਹੈ, ਪਸ਼ੂਆਂ ਨੂੰ ਚਾਰਾ ਟੋਕਾ ਕਰਦੀ ਹੈ। ਇਸਦੇ ਬਾਵਜੂਦ ਉਸਨੇ ਭਾਰ ਤੋਲਕ ਮੁਕਾਬਲੇ ’ਚ ਕਾਂਸੇ ਦਾ ਤਮਗ਼ਾ ਜਿੱਤਣ ’ਚ ਸਫ਼ਲਤਾ ਹਾਸਲੀ ਕੀਤੀ ਹੈ। ਖੇਡ ਮੰਤੀਰ ਨੇ ਕਿਹਾ ਕਿ ਹਰਜਿੰਦਰ ਕੌਰ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ, ਜਿਸਨੇ ਮਿਹਨਤ ਸਦਕਾ ਕਾਮਨਵੈਲਥ ਖੇਡਾਂ ’ਚ ਵੱਡਾ ਮੁਕਾਮ ਹਾਸਲ ਕੀਤਾ ਹੈ।