Punjab Transfer News: ਪੰਚਾਇਤੀ ਚੋਣਾਂ ਦੇ ਐਲਾਨ ਮਗਰੋਂ ਪੰਜਾਬ ਸਰਕਾਰ ਨੇ 22 ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।
Trending Photos
Punjab Transfer News: ਪੰਜਾਬ ਸਰਕਾਰ ਵੱਲੋਂ 22 ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 11 ਆਈਏਐਸ ਤੇ 38 ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਸਨ। ਪੰਜਾਬ ਸਰਕਾਰ ਨੇ ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬਦਲ ਤੋਂ ਕੁਝ ਸਮੇਂ ਬਾਅਦ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਵੀ ਕਰ ਦਿੱਤਾ ਹੈ।
ਇਸ ਤਹਿਤ ਜਾਰੀ ਹੁਕਮਾਂ ਵਿਚ ਕੁੱਲ 49 ਅਧਿਕਾਰੀਆਂ ਨੂੰ ਇੱਧਰੋਂ-ਉੱਧਰ ਕੀਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਤੇ ਬਦਲੇ ਗਏ ਅਧਿਕਾਰੀਆਂ ਨੂੰ ਪੋਸਟਿੰਗ ਵਾਲੀ ਨਵੀਂ ਜਗ੍ਹਾ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ ਹੈ।
ਲਾਰੈਂਸ ਬਿਸ਼ਨੋਈ ਐਂਟੋਨੀਓ ਕੇਸ ਵਿੱਚ ਨਾਮਜ਼ਦ ਆਈਪੀਐਸ ਅਧਿਕਾਰੀ ਵਿਵੇਕ ਸ਼ੀਲ ਸੋਨੀ ਨੂੰ ਓਜੀ ਪਰਸੋਨਲ ਤੋਂ ਬਦਲ ਕੇ ਕਮਾਂਡੈਂਟ ਪੀਏਪੀ ਜਲੰਧਰ ਲਾਇਆ ਗਿਆ ਹੈ। ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਪੁਲਿਸ ਕਮਿਸ਼ਨਰ ਜਲੰਧਰ ਨਿਯੁਕਤ ਕੀਤਾ ਗਿਆ। ਬਿਕਰਮ ਮਜੀਠੀਆ ਦੇ ਡਰੱਗ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਮੁੱਖ ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਦਾ ਤਬਾਦਲਾ ਡੀਆਈਜੀ ਬਠਿੰਡਾ ਰੇਂਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Punjab Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਸੂਬੇ ਭਰ 'ਚ 15 ਅਕਤੂਬਰ ਨੂੰ ਪੈਣਗੀਆਂ ਵੋਟਾਂ
ਧਨਪ੍ਰੀਤ ਕੌਰ, ਜਿਨ੍ਹਾਂ ਨੂੰ ਹਾਲ ਹੀ ਵਿਚ ਤਰੱਕੀ ਦੇ ਕੇ ਆਈਜੀ ਬਣਾਇਆ ਗਿਆ ਸੀ, ਨੂੰ ਲੁਧਿਆਣਾ ਰੇਂਜ ਦਾ ਆਈ.ਜੀ ਲਗਾਇਆ ਗਿਆ ਹੈ। ਸੁਖਵੰਤ ਸਿੰਘ ਗਿੱਲ, ਜਿਨ੍ਹਾਂ ਨੂੰ ਹਾਲ ਹੀ ਵਿੱਚ ਡੀਆਈਜੀ ਵਜੋਂ ਤਰੱਕੀ ਦਿੱਤੀ ਗਈ ਸੀ, ਨੂੰ ਡੀਆਈਜੀ ਇੰਟੈਲੀਜੈਂਸ-1 ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Manohar Lal on Farmer: ਕੇਂਦਰੀ ਮੰਤਰੀ ਮਨੋਹਰ ਲਾਲ ਨੇ ਸ਼ੰਭੂ ਬਾਰਡਰ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਦੱਸਿਆ ਨਕਲੀ ਕਿਸਾਨ