Lumpy Skin Disease ਐਕਸ਼ਨ ‘ਚ ਪੰਜਾਬ ਸਰਕਾਰ, ਸੀ. ਐਮ. ਨੇ ਖੁਦ ਜਾਰੀ ਕੀਤੀ ਅਡਵਾਈਜ਼ਰੀ
Advertisement

Lumpy Skin Disease ਐਕਸ਼ਨ ‘ਚ ਪੰਜਾਬ ਸਰਕਾਰ, ਸੀ. ਐਮ. ਨੇ ਖੁਦ ਜਾਰੀ ਕੀਤੀ ਅਡਵਾਈਜ਼ਰੀ

ਪਸ਼ੂਆਂ 'ਚ ਲੰਪੀ ਸਕਿਨ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਜਿਸਨੂੰ ਲੈ ਕੇ ਪੰਜਾਬ ਸਰਕਾਰ ਸਖਤ ਦਿਖਾਈ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਇਸ ਦੀ ਅਡਵਾਇਜ਼ਰੀ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸਦੀ ਰੋਕਥਾਮ ਲਈ ਗੁਜਰਾਤ ਤੋਂ ਵੱਡੀ ਮਾਤਰਾ ਵਿੱਚ ਦਵਾਈ ਮੰਗਵਾਈ ਗਈ ਹੈ। 

Lumpy Skin Disease ਐਕਸ਼ਨ ‘ਚ ਪੰਜਾਬ ਸਰਕਾਰ, ਸੀ. ਐਮ. ਨੇ ਖੁਦ ਜਾਰੀ ਕੀਤੀ ਅਡਵਾਈਜ਼ਰੀ

ਚੰਡੀਗੜ੍ਹ- ਪੰਜਾਬ ਦੇ ਅੰਦਰ ਪਸ਼ੂਆਂ ‘ਚ ਲੰਪੀ ਸਕਿਨ ਬਿਮਾਰੀ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸਨੂੰ ਲੈ ਕੇ ਜਿੱਥੇ ਪਸ਼ੂ ਮਾਲਕਾਂ ਵਿੱਚ ਚਿੰਤਾਂ ਬਣੀ ਹੋਈ ਹੈ,ਉੱਥੇ ਹੀ ਪੰਜਾਬ ਸਰਕਾਰ ਇਸ ਬਿਮਾਰੀ ਨੂੰ ਲੈ ਕੇ ਐਕਸ਼ਨ ‘ਚ ਦਿਖਾਈ ਦੇ ਰਹੀ ਹੈ। ਮਾਨ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਾਈ ਲੈਵਲ ਦੀ ਮੀਟਿੰਗ ਕੀਤੀ ਗਈ। ਜਿਸ ‘ਚ ਬਿਮਾਰੀ ਨੂੰ ਲੈ ਕੇ ਸਰਕਾਰ ਵੱਲੋਂ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਸਰਕਾਰ ਵੱਲੋਂ ਅਡਵਾਇਜ਼ਰੀ ਜਾਰੀ

ਲੰਪੀ ਸਕਿਨ ਬਿਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖੁਦ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਸਾਹਮਣੇ ਆਏ। ਉਨ੍ਹਾਂ ਅਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇਸ ਬਿਮਾਰੀ ਦੇ ਇਲਾਜ਼ ਲਈ ਗੁਜ਼ਰਾਤ ਤੋ ਵੱਡੀ ਮਾਤਰਾ ‘ਚ ਦਵਾਈ ਮੰਗਵਾਈ ਗਈ ਹੈ। ਇਸਦੇ ਨਾਲ ਹੀ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਪੰਜਾਬ ‘ਚ ਪਸ਼ੂ ਮੇਲਿਆਂ ‘ਤੇ ਰੋਕ ਲਗਾਈ ਗਈ ਹੈ। ਪੰਜਾਬ ਵਿੱਚ ਦੂਜੇ ਸੂਬਿਆਂ ਦੇ ਪਸ਼ੂਆਂ ਦੀ ਐਂਟਰੀ ਨੂੰ ਵੀ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਇੱਕ ਪਸ਼ੂ ਤੋਂ ਦੂਸਰੇ ਪਸ਼ੂ ਤੱਕ ਫੈਲਦੀ ਹੈ ਇਸ ਲਈ ਪਸ਼ੂਆਂ ਨੂੰ ਝੰਡ ‘ਚ ਨਾ ਰੱਖਿਆ ਜਾਵੇ। ਬਿਮਾਰੀ ਨਾਲ ਮਰੇ ਹੋਏ ਪਸ਼ੂਆਂ ਨੂੰ ਦਬਣ ਦਾ ਕੰਮ ਵੀ ਉਨ੍ਹਾਂ ਪ੍ਰਸ਼ਾਸਨ ਨੂੰ ਸੌਂਪਿਆ।

ਕੀ ਹੈ ਲੰਪੀ ਸਕਿਨ ਬਿਮਾਰੀ

ਲੰਪੀ ਬਿਮਾਰੀ ਲਾਗ ਦੀ ਬਿਮਾਰੀ ਹੈ ਜੋ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਹੋ ਜਾਂਦੀ ਹੈ। ਇਹ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ ਅਤੇ ਪਸ਼ੂ ਪਾਲਕਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਕੋਈ ਪਸ਼ੂ ਇਸ ਦੀ ਲਪੇਟ ਵਿੱਚ ਆ ਜਾਂਦਾ ਹੈ ਤਾਂ ਉਸ ਨੂੰ ਦੂਸਰੇ ਪਸ਼ੂਆਂ ਤੋਂ ਅਲੱਗ ਕਰ ਦਿੱਤਾ ਜਾਵੇ ਅਤੇ ਉਨ੍ਹਾਂ ’ਤੇ ਚਿੱਚੜ ਅਤੇ ਹੋਰ ਮੱਖੀ ਮੱਛਰ ਦੇ ਹਮਲੇ ਨੂੰ ਰੋਕਣ ਲਈ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਜਾਵੇ।  ਬਿਮਾਰੀ ਨਾਲ ਪਸ਼ੂਆਂ ਨੂੰ ਤੇਜ਼ ਬੁਖਾਰ ਚੜਦਾ ਹੈ ਅਤੇ ਉਨਾਂ ਦੀ ਚਮੜੀ ‘ਤੇ ਛਾਲੇ ਹੋ ਜਾਂਦੇ ਹਨ।

Trending news