Punjab News: ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦੋ-ਦੋ ਨਵੀਂਆਂ ਲਗਜ਼ਰੀ ਗੱਡੀਆਂ ਦਾ ਦਿੱਤਾ ਤੋਹਫ਼ਾ
Advertisement
Article Detail0/zeephh/zeephh2043045

Punjab News: ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦੋ-ਦੋ ਨਵੀਂਆਂ ਲਗਜ਼ਰੀ ਗੱਡੀਆਂ ਦਾ ਦਿੱਤਾ ਤੋਹਫ਼ਾ

Punjab News: ਪੰਜਾਬ ਸਰਕਾਰ ਦੇ 10 ਕੈਬਨਿਟ ਮੰਤਰੀਆਂ ਨੂੰ ਨਵੇਂ ਸਾਲ ਉਤੇ ਵੱਡੀ ਸੌਗਾਤ ਦਿੱਤੀ ਗਈ ਹੈ। ਸਾਰੇ ਵੱਡੇ ਮੰਤਰੀਆਂ ਇੱਕ ਇਨੋਵਾ ਕ੍ਰਿਸਟਾ ਅਤੇ ਇੱਕ ਬਲੈਰੋ ਗੱਡੀ ਤੋਹਫੇ ਵਜੋਂ ਦਿੱਤੀ ਗਈ ਹੈ। 

Punjab News: ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦੋ-ਦੋ ਨਵੀਂਆਂ ਲਗਜ਼ਰੀ ਗੱਡੀਆਂ ਦਾ ਦਿੱਤਾ ਤੋਹਫ਼ਾ

Punjab News(Manoj Joshi): ਪੰਜਾਬ ਸਰਕਾਰ ਦੇ 10 ਕੈਬਨਿਟ ਮੰਤਰੀਆਂ ਨੂੰ ਦੋ-ਦੋ ਨਵੀਂ ਲਗਜ਼ਰੀ ਗੱਡੀਆਂ ਦੀ ਸੌਗਾਤ ਦਿੱਤੀ ਗਈ ਹੈ। ਨਵੇਂ ਸਾਲ ਉਪਰ ਸਾਰੇ ਵੱਡੇ ਮੰਤਰੀਆਂ ਇੱਕ ਇਨੋਵਾ ਕ੍ਰਿਸਟਾ ਅਤੇ ਇੱਕ ਬਲੈਰੋ ਗੱਡੀ ਤੋਹਫੇ ਵਜੋਂ ਦਿੱਤੀ ਗਈ ਹੈ। ਮੰਤਰੀਆਂ ਨੂੰ ਇਹ ਨਵੀਂਆਂ ਗੱਡੀਆਂ ਇਸ ਦਿੱਤੀਆਂ ਗਈਆਂ ਹਨ ਕਿਉਂਕਿ ਮੌਜੂਦਾ ਗੱਡੀਆਂ ਆਪਣੀ ਮਿਆਦ ਪੁਗਾ ਚੁੱਕੀਆਂ ਹਨ ਤੇ ਉਨ੍ਹਾਂ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ।

ਕਈ ਗੱਡੀਆਂ ਤਾਂ ਚਾਰ ਲੱਖ ਕਿਲੋਮੀਟਰ ਤੋਂ ਉਪਰ ਚੱਲ ਚੁੱਕੀਆਂ ਹਨ। ਟਰਾਂਸਪੋਰਟ ਵਿਭਾਗ ਵੱਲੋਂ ਨਵੀਂ ਗੱਡੀਆਂ ਕੈਬਨਿਟ ਮੰਤਰੀਆਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ। ਜਦਕਿ ਪੁਰਾਣੀ ਗੱਡੀਆਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ। ਇਹ ਗੱਡੀਆਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਨੇ ਹਰ ਰੋਜ਼ ਘੱਟ ਸਫ਼ਰ ਕਰਨਾ ਹੁੰਦਾ ਹੈ।

ਅੰਦਾਜ਼ੇ ਮੁਤਾਹਬਕ ਸਰਕਾਰ ਇਹ ਗੱਡੀ ਲਗਭਗ  ਤਿੰਨ ਕਰੋੜ ਰੁਪਏ ਵਿੱਚ ਖ਼ਰੀਦੀਆਂ ਹਨ। ਇਸ ਤੋਂ ਬਿਨਾਂ ਹੁਣ 11 ਹੋਰ ਇਨੋਵਾ ਗੱਡੀਆਂ ਖ਼ਰੀਦੀਆਂ ਗਈਆਂ ਹਨ ਜਿਹੜੀਆਂ ਵਿਧਾਇਕਾਂ ਨੂੰ ਅਲਾਟ ਕੀਤੀਆਂ ਜਾਣਗੀਆਂ। ਇਨ੍ਹਾਂ 'ਚੋਂ ਇੱਕ ਇਨੋਵਾ ਐਮਐਲਏ ਜਗਸੀਰ ਸਿੰਘ ਨੂੰ ਅਲਾਟ ਵੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Punjab Weather News: ਅੱਤ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਰੇਲਗੱਡੀਆਂ ਪ੍ਰਭਾਵਿਤ; ਦੇਖੋ ਦੇਰੀ ਨਾਲ ਚੱਲ ਰਹੀਆਂ ਟ੍ਰੇਨਾਂ ਦੀ ਸੂਚੀ

ਵਿਧਾਇਕਾਂ ਦੀਆਂ ਗੱਡੀਆਂ ਲੈਣ ਲਈ ਲੰਬੀ ਲਾਈਨ ਲੱਗੀ ਹੋਈ ਹੈ।  ਟਰਾਂਸਪੋਰਟ ਡਿਪਾਰਟਮੈਂਟ ਨੇ ਖਸਤਾ ਹਾਲਤ 32 ਲਗਜ਼ਰੀ ਗੱਡੀਆਂ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰਾਂ ਤੇ ਟਰਾਂਸਪੋਰਟ ਵਿਭਾਗ ਦੇ ਖੇਤਰੀ ਟਰਾਂਸਪੋਰਟ ਅਫ਼ਸਰਾਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਖਟਾਰਾ ਗੱਡੀਆਂ ਵਿੱਚ 24 ਇਨੋਵਾ ਅਤੇ ਬਾਕੀ ਸੱਤ ਜਿਪਸੀਆਂ ਹਨ। ਇਹ 9 ਤੋਂ 13 ਸਾਲ ਦੀ ਮਿਆਦ ਪੁਗਾ ਚੁੱਕੀਆਂ ਹਨ।

ਗੌਰਤਲਬ ਹੈ ਕਿ ਆਖਰੀ ਸਮੇਂ  ਕਾਂਗਰਸ ਸਰਕਾਰ ਨੇ ਜੁਲਾਈ 2021 ਵਿੱਚ 21 ਗੱਡੀਆਂ ਖ਼ਰੀਦੀਆਂ ਸਨ। ਇਹ ਗੱਡੀਆਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਅਲਾਟਮੈਂਟ ਕੀਤੀਆਂ ਗਈਆਂ ਸਨ। ਉਸ ਸਮੇਂ ਕਾਂਗਰਸੀ ਵਜ਼ੀਰਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਝੰਡਾ ਚੁੱਕਿਆ ਸੀ ਕਿ ਇਹ ਗੱਡੀਆਂ ਉਨ੍ਹਾਂ ਦੇ ਖੇਮੇ ਦੇ ਵਿਧਾਇਕਾਂ ਨੂੰ ਦਿੱਤੀਆਂ ਗਈਆਂ ਸਨ। ਇਹ ਗੱਡੀਆਂ ਲਗਭਗ 4.25 ਕਰੋੜ  ਵਿੱਚ ਖਰੀਦ ਗਈਆਂ ਸਨ। ਟਰਾਂਸਪੋਰਟ ਵਿਭਾਗ ਵੱਲੋਂ ਜੈੱਮ ਪੋਰਟਲ ਜ਼ਰੀਏ ਨਵੇਂ ਵਾਹਨਾਂ ਦੀ ਖ਼ਰੀਦ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : Arvind Kejriwal News: 'ਆਪ' ਨੇਤਾਵਾਂ ਦਾ ਖ਼ਦਸ਼ਾ, ਸੀਐਮ ਅਰਵਿੰਦ ਕੇਜਰੀਵਾਲ ਨੂੰ ਅੱਜ ਕੀਤਾ ਜਾ ਸਕਦੈ ਗ੍ਰਿਫ਼ਤਾਰ

 

Trending news