Sri Anandpur Sahib news: ਤਿੰਨ ਸਾਲ ਪਹਿਲਾਂ ਕਿਸਾਨ ਨੇ ਬੜੀਆਂ ਰੀਝਾਂ ਨਾਲ ਬਣਾਇਆ ਸੀ ਘਰ, ਸਤਲੁਜ ਦਰਿਆ ਨੇ ਕੀਤਾ ਨੁਕਸਾਨ
Advertisement
Article Detail0/zeephh/zeephh1799480

Sri Anandpur Sahib news: ਤਿੰਨ ਸਾਲ ਪਹਿਲਾਂ ਕਿਸਾਨ ਨੇ ਬੜੀਆਂ ਰੀਝਾਂ ਨਾਲ ਬਣਾਇਆ ਸੀ ਘਰ, ਸਤਲੁਜ ਦਰਿਆ ਨੇ ਕੀਤਾ ਨੁਕਸਾਨ

Sri Anandpur Sahib Flood 2023: ਕਿਸਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਸ ਨੇ ਬੜੀ ਰੀਝ ਨਾਲ ਘਰ ਬਣਾਇਆ ਸੀ, ਜਿਸ ਉੱਤੇ ਕਰੀਬ 19 ਲੱਖ ਰੁਪਏ ਖਰਚ ਹੋਇਆ ਸੀ ਮਗਰ ਹੁਣ ਇਹ ਘਰ ਪੂਰੀ ਤਰਾਂ ਨਾਲ ਢਹਿ ਗਿਆ ਹੈ। 

Sri Anandpur Sahib news: ਤਿੰਨ ਸਾਲ ਪਹਿਲਾਂ ਕਿਸਾਨ ਨੇ ਬੜੀਆਂ ਰੀਝਾਂ ਨਾਲ ਬਣਾਇਆ ਸੀ ਘਰ, ਸਤਲੁਜ ਦਰਿਆ ਨੇ ਕੀਤਾ ਨੁਕਸਾਨ

Punjab Floods News 2023: ਸਤਲੁਜ ਦਰਿਆ 'ਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਕਰਕੇ ਸਤਲੁਜ ਦਰਿਆ ਕਿਨਾਰੇ ਵਸੇ ਪਿੰਡਾਂ ਦਾ ਨੁਕਸਾਨ ਹੋਣਾ ਵੀ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਗੱਲ ਕਰਦੇ ਹਾਂ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਹਰਸਾ ਬੇਲਾ ਦੀ, ਜਿੱਥੇ ਸੱਤਲੁਜ ਦਰਿਆ ਵੱਲੋਂ ਇੱਕ ਨਵੇਂ ਬਣੇ ਘਰ ਨੂੰ ਆਪਣੇ ਚਪੇੜ ਵਿੱਚ ਲੈ ਲਿਆ ਅਤੇ ਪਾਣੀ ਦੇ ਬਹਾਅ ਕਰਕੇ ਇਸ ਨੂੰ ਕਾਫੀ ਨੁਕਸਾਨ ਪੁੱਜਿਆ ਹੈ। 

ਇਸਦਾ ਸਭ ਤੋਂ ਵੱਡਾ ਕਾਰਨ ਕਿਸਾਨ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਦੱਸਿਆ। ਇਸ ਦੌਰਾਨ ਘਰਵਾਲਿਆਂ ਨੇ ਘਰ ਨੂੰ ਖਾਲੀ ਕਰ ਦਿੱਤਾ ਹੈ ਅਤੇ ਉੱਥੋਂ ਚਲੇ ਗਏ ਹਨ।  ਅਜਿਹੇ 'ਚ ਮੌਕੇ 'ਤੇ ਪ੍ਰਸ਼ਾਸਨ ਦੇ ਲੋਕ ਵੀ ਪਹੁੰਚੇ ਪਰ ਪਿੰਡ ਵਾਸੀ ਅਤੇ ਘਰ ਦਾ ਮਾਲਕ ਪ੍ਰਸ਼ਾਸ਼ਨ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਨ, ਇਸ ਕਰਕੇ ਪਿੰਡ ਵਾਸੀਆਂ ਨੇ ਕਿਰਤ ਕਿਸਾਨ ਮੋਰਚੇ ਨਾਲ ਮਿਲ ਕੇ ਆਨੰਦਪੁਰ ਸਾਹਿਬ ਰੋਡ ਤੇ ਕੁਝ ਘੰਟੇ ਲਈ ਜਾਮ ਵੀ ਲਗਾ ਦਿੱਤਾ। 

ਘਰ ਦੇ ਮਾਲਿਕ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਇਥੇ ਦਾ ਦੋਰਾ ਕਰ ਅਧਿਕਾਰੀਆਂ ਨੂੰ ਇਸ ਘਰ ਨੂੰ ਬਚਾਉਣ ਲਈ ਆਦੇਸ਼ ਦਿੱਤੇ ਗਏ ਸਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਨੂੰ ਸੀਰੀਅਸ ਨਹੀਂ ਲਿਆ ਗਿਆ।

ਭਾਖੜ੍ਹਾ ਡੈਮ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਣ 'ਤੇ ਬੀ ਬੀ ਐਮ ਬੀ ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਾਇਆ ਜਾ ਰਿਹਾ ਹੈ, ਜਿਸਦੇ ਨਾਲ ਸਤਲੁਜ ਦਰਿਆ ਦੇ ਨੇੜੇ ਵੱਸੇ ਕਈ ਪਿੰਡਾਂ ਵਿੱਚ ਸਤਲੁਜ ਦਰਿਆ ਦਾ ਪਾਣੀ ਤਬਾਹੀ ਮਚਾ ਰਿਹਾ। ਸਤਲੁਜ ਦਰਿਆ ਕਿਨਾਰੇ ਵਸੇ ਪਿੰਡ ਹਰਸਾ ਬੇਲਾ ਵਿੱਚ ਕਿਸਾਨ ਦਾ ਘਰ ਦਾ ਕਾਫੀ ਹਿੱਸਾ ਪਾਣੀ ਦੇ ਤੇਜ਼ ਬਹਾਵ ਵਿੱਚ ਵਹਿ ਗਿਆ। 

ਕਿਸਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਸ ਨੇ ਬੜੀ ਰੀਝ ਨਾਲ ਘਰ ਬਣਾਇਆ ਸੀ, ਜਿਸ ਉੱਤੇ ਕਰੀਬ 19 ਲੱਖ ਰੁਪਏ ਖਰਚ ਹੋਇਆ ਸੀ ਮਗਰ ਹੁਣ ਇਹ ਘਰ ਪੂਰੀ ਤਰਾਂ ਨਾਲ ਢਹਿ ਗਿਆ ਹੈ। ਇਸਦਾ ਸਭ ਤੋਂ ਵੱਡਾ ਕਾਰਨ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਹੈ, ਇਸ ਮਾਈਨਿੰਗ ਕਰਕੇ ਦਰਿਆ ਦਾ ਰੁਖ਼ ਪਿੰਡ ਵੱਲ ਨੂੰ ਆ ਗਿਆ ਤੇ ਇਹ ਨੁਕਸਾਨ ਹੋ ਗਿਆ। ਇਸ ਦੌਰਾਨ ਉਸਨੇ ਸਰਕਾਰ ਤੋਂ ਮੰਗ ਵੀ ਕੀਤੀ ਕਿ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। 

ਇਹ ਵੀ ਪੜ੍ਹੋ: Punjab Floods 2023: ਹੜ੍ਹ ਪੀੜ੍ਹਤਾਂ ਦੀ ਸੇਵਾ ਦੌਰਾਨ ਪੁੱਤ ਨੂੰ ਮਿਲੀ 35 ਸਾਲ ਪਹਿਲਾਂ ਵਿਛੜੀ ਮਾਂ, ਪਿਆ ਸੇਵਾ ਦਾ ਮੁੱਲ

- ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ 

 (For more news apart from Punjab Floods 2023 and Sri Anandpur Sahib news, stay tuned to Zee PHH)

Trending news