Punjab News: 'ਪੁਲਿਸ ਮੁਲਾਜ਼ਮਾਂ' ਕੋਲ ਮਿਲਿਆ 2 ਪੈਕਟ ਹੈਰੋਇਨ! ਬੀਐਸਐਫ ਵੱਲੋਂ ਪੁੱਛਗਿੱਛ ਜਾਰੀ
Advertisement
Article Detail0/zeephh/zeephh1872248

Punjab News: 'ਪੁਲਿਸ ਮੁਲਾਜ਼ਮਾਂ' ਕੋਲ ਮਿਲਿਆ 2 ਪੈਕਟ ਹੈਰੋਇਨ! ਬੀਐਸਐਫ ਵੱਲੋਂ ਪੁੱਛਗਿੱਛ ਜਾਰੀ

Ferozepur News: ਮੌਕੇ 'ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਇੱਕ ਸਵਿਫਟ ਗੱਡੀ ਆਈ ਜਿਸ ਵਿੱਚ 2 ਲੋਕ ਸਨ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ 

Punjab News: 'ਪੁਲਿਸ ਮੁਲਾਜ਼ਮਾਂ' ਕੋਲ ਮਿਲਿਆ 2 ਪੈਕਟ ਹੈਰੋਇਨ! ਬੀਐਸਐਫ ਵੱਲੋਂ ਪੁੱਛਗਿੱਛ ਜਾਰੀ

Punjab's Ferozepur News: ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਵਾਸੀਆਂ ਵੱਲੋਂ ਕਥਿਤ ਤੌਰ 'ਤੇ ਪੁਲਿਸ ਮੁਲਾਜ਼ਮਾਂ ਨੂੰ 2 ਪੈਕਟ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਇੱਥੇ ਇੱਕ ਪਿੰਡ ਵਿਖੇ ਬੀ.ਐਸ.ਐਫ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਇੱਕ ਕਾਰ ਦੇ ਟਾਇਰ ਟਾਇਰ ਹੇਠੋਂ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਗਏ।

ਮਿਲੀ ਜਾਣਕਾਰੀ ਦੇ ਮੁਤਾਬਕ ਬੀਐਸਐਫ ਦੋਵਾਂ 'ਪੁਲਿਸ ਮੁਲਾਜ਼ਮਾਂ' ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਵੱਲੋਂ ਬੀਤੇ ਦਿਨ ਪਿੰਡ ਟੇਡੀ ਵਾਲਾ ਦੇ ਰਹਿਣ ਵਾਲੇ ਮਲਕੀਤ ਸਿੰਘ ਉਰਫ਼ ਕਾਲੀ ਕੋਲੋਂ 46 ਕਿਲੋ ਹੈਰੋਇਨ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਗਈ ਸੀ। 

ਹਾਲਾਂਕਿ ਕਾਲੀ ਵੱਲੋਂ ਕਬੂਲ ਕੀਤਾ ਗਿਆ ਸੀ ਕਿ ਉਹ ਪਾਕਿਸਤਾਨ ਤੋਂ 50 ਕਿਲੋ ਹੈਰੋਇਨ ਲੈ ਕੇ ਆਇਆ ਸੀ। ਹੁਣ 46 ਕਿਲੋ ਹੈਰੋਇਨ ਫੜੀ ਜਾਣ ਤੋਂ ਬਾਅਦ ਬਾਕੀ 4 ਕਿਲੋ ਹੈਰੋਇਨ ਬਰਾਮਦ ਕਰਨ ਦੇ ਚੱਕਰ 'ਚ ਪੁਲਿਸ ਦੀ ਵਰਦੀ 'ਚ ਦੋ ਲੇਕ ਪਹੁੰਚੇ ਪਰ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਬੀ.ਐਸ.ਐਫ. ਨੂੰ ਜਾਣਕਾਰੀ ਦੇ ਦਿੱਤੀ ਗਈ। 

ਇੱਥੇ ਇੱਕ ਨਾਕੇ ਦੌਰਾਨ ਬੀ.ਐਸ.ਐਫ. ਵੱਲੋਂ ਸਵਿਫਟ ਡਿਜ਼ਾਇਰ ਗੱਡੀ ਦੇ ਅਗਲੇ ਟਾਇਰ ਦੇ ਫੇੰਟਰ ਦੇ ਹੇਠਾਂ ਤੋਂ ਕੱਪੜੇ ਵਿੱਚ ਰੱਖੇ ਹੋਏ ਹੈਰੋਇਨ ਦੇ ਪੈਕਟ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।

ਇਸ ਦੌਰਾਨ ਉੱਥੇ ਮੌਕੇ 'ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਇੱਕ ਸਵਿਫਟ ਗੱਡੀ ਆਈ ਜਿਸ ਵਿੱਚ 2 ਲੋਕ ਸਨ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਅਸਲ 'ਚ ਪੁਲਿਸ ਮੁਲਾਜ਼ਮ ਨੇ ਜਾਂ ਫਰਜ਼ੀ ਵਰਦੀ ਪਾ ਕੇ ਘੁੰਮ ਰਹੇ ਸਨ। ਉਸਨੇ ਅੱਗੇ ਦੱਸਿਆ ਕਿ ਉਸਨੇ ਪੁਲਿਸ ਦੀ ਵਰਦੀ ਪਾਏ ਲੋਕਾਂ ਨੂੰ ਕੁਝ ਲੁਕਾਉਂਦੇ ਹੋਏ ਦੇਖ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੀਐਸਐਫ ਅਧਿਕਾਰੀਆਂ ਨੂੰ ਦੱਸਿਆ ਅਤੇ ਚੈਕਿੰਗ ਕਾਰਨ ਨੂੰ ਕਿਹਾ ਜਿਸ ਤੋਂ ਬਾਅਦ ਉਨ੍ਹਾਂ ਦੀ ਗੱਡੀ 'ਚੋਂ 2 ਪੈਕੇਟ ਹੈਰੋਇਨ ਫੜੇ ਗਏ। 

Trending news