Bathinda News: ਬਠਿੰਡਾ ਵਿੱਚ ਨਿਵੇਕਲੀ ਪਹਿਲ!ਬਜ਼ੁਰਗਾਂ ਨੂੰ ਪਾਇਆ ਪੜ੍ਹਨੇ, ਦਸਤਖ਼ਤ ਸਿੱਖਣ ਵਾਲਿਆਂ ਨੂੰ ਦਿੱਤਾ ਜਾ ਰਿਹਾ ਇਨਾਮ
Advertisement
Article Detail0/zeephh/zeephh2175874

Bathinda News: ਬਠਿੰਡਾ ਵਿੱਚ ਨਿਵੇਕਲੀ ਪਹਿਲ!ਬਜ਼ੁਰਗਾਂ ਨੂੰ ਪਾਇਆ ਪੜ੍ਹਨੇ, ਦਸਤਖ਼ਤ ਸਿੱਖਣ ਵਾਲਿਆਂ ਨੂੰ ਦਿੱਤਾ ਜਾ ਰਿਹਾ ਇਨਾਮ

  ਬਠਿੰਡਾ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਦਰਅਸਲ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਅੰਗੂਠਾ ਸਾਪ ਮਰਦ ਅਤੇ ਔਰਤਾਂ ਨੂੰ ਦਸਤਖਤ ਸਿਖਾਉਣ ਦਾ ਬੀੜਾ ਚੁੱਕ ਲਿਆ। ਪਿਛਲੇ ਦਿਨੀ ਸੁਸਾਇਟੀ ਦੀ ਹੋਈ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਵਿੱਚ ਫੈਸਲਾ ਲਿਆ ਕਿ ਪਿੰਡ ਦੇ ਜਿੰਨੇ ਅਨਪੜ੍ਹ ਹਨ, ਉਨਾਂ ਨੂੰ ਦਸਤਖਤ ਕਰਨੇ ਸ

Bathinda News: ਬਠਿੰਡਾ ਵਿੱਚ ਨਿਵੇਕਲੀ ਪਹਿਲ!ਬਜ਼ੁਰਗਾਂ ਨੂੰ ਪਾਇਆ ਪੜ੍ਹਨੇ, ਦਸਤਖ਼ਤ ਸਿੱਖਣ ਵਾਲਿਆਂ ਨੂੰ ਦਿੱਤਾ ਜਾ ਰਿਹਾ ਇਨਾਮ

Bathinda News/ ਕੁਲਬੀਰ ਬੀਰਾ:  ਬਠਿੰਡਾ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਦਰਅਸਲ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਅੰਗੂਠਾ ਸਾਪ ਮਰਦ ਅਤੇ ਔਰਤਾਂ ਨੂੰ ਦਸਤਖਤ ਸਿਖਾਉਣ ਦਾ ਬੀੜਾ ਚੁੱਕ ਲਿਆ। ਪਿਛਲੇ ਦਿਨੀ ਸੁਸਾਇਟੀ ਦੀ ਹੋਈ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਵਿੱਚ ਫੈਸਲਾ ਲਿਆ ਕਿ ਪਿੰਡ ਦੇ ਜਿੰਨੇ ਅਨਪੜ੍ਹ ਹਨ, ਉਨਾਂ ਨੂੰ ਦਸਤਖਤ ਕਰਨੇ ਸਿਖਾਏ ਜਾਣਗੇ ਤਾਂ ਕਿ ਕੌਈ ਵੀ ਅੰਗੂਠਾ ਸਾਪ ਨਾ ਰਹੇ । ਸੰਸਥਾਂ ਦੇ ਸਰਪ੍ਰਸਤ ਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਦਾ ਸੁਪਨਾ ਹੈ ਕਿ ਮੇਰਾ ਪਿੰਡ ਦਾ ਵਾਸੀ ਅੰਗੂਠਾ ਸਾਪ ਨਾ ਹੋਵੇ , ਸਗੋ ਅਨਪੜ੍ਹ ਹੋਣ ਦੇ ਬਾਵਜੂਦ ਦਸਤਖਤ ਕਰਦਾ ਹੋਵੇ। ਉਨਾਂ ਕਿਹਾ ਕਿ ਗਿਆਨਵਾਨ ਬਣਾਉਣ ਲਈ ਸੰਸਥਾ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ। 

ਸੰਸਥਾ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਪਿੰਡ ਵਿੱਚ ਜੋ ਮਰਦ ਤੇ ਅੋਰਤਾ ਅਨਪੜ੍ਹ ਹੋਣ ਕਾਰਨ ਦਸਤਖ਼ਤ ਕਰਨ ਦੀ ਬਜਾਏ ਅੰਗੂਠੇ ਲਿਆਉਦੀਆ ਹਨ ਉਨਾਂ ਅਨਪੜ੍ਹਾਂ ਨੂੰ ਦਸਤਖਤ ਸਿਖਾਉਣ ਦੀ ਮੁਹਿੰਮ ਚਲਾਈ ਗਈ ਹੈ, ਇਸ ਮੁਹਿੰਮ ਤਹਿਤ ਰੋਜਾਨਾ ਲਾਇਬਰੇਰੀ ਵਿੱਚ ਮਰਦ ਤੇ ਅੋਰਤਾਂ ਦੇ ਗਰੁੱਪ ਬਣਾ ਕੇ ਕਲਾਸ ਲਗਾਈ ਜਾ ਰਹੀ ਹੈ। ਲਾਇਬਰੇਰੀਅਨ ਰਾਜਵਿੰਦਰ ਕੋਰ ਤੇ ਸੰਸਥਾ ਦੇ ਮੈਬਰਾਂ ਅਨਪੜ੍ਹ ਵਿਅਕਤੀਆਂ ਨੂੰ ਦਸਤਖਤ ਕਰਨ ਦੀ ਕਲਾਸ ਲਗਾਉਦੇ ਹਨ। 

ਇਹ ਵੀ ਪੜ੍ਹੋ: ED RAID: GMADA ਦੇ ਅਮਰੂਦ ਘੁਟਾਲੇ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਮੁਲਜ਼ਮਾਂ ਦੇ ਘਰਾਂ 'ਤੇ  ਈ.ਡੀ ਦੀ ਛਾਪੇਮਾਰੀ

ਜੋ ਵਿਅਕਤੀ ਦਸਤਖ਼ਤ ਕਰਨ ਸਿੱਖ ਗਿਆ ਤਾਂ ਉਸ ਦਾ ਟੈਸਟ ਲੈ ਕੇ ਬਾਅਦ ਵਿੱਚ ਇਨਾਮ ਦੇ ਤੌਰ ਤੇ ਮਾਣ ਸਨਮਾਨ ਵਜੋਂ ਨਕਦ ਰਾਸੀ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਜਨਗਣਨਾ 2011 ਦੇ ਅੰਕੜਿਆਂ ਮੁਤਾਬਿਕ ਪਿੰਡ ਦੀ ਆਬਾਦੀ 4446 ਹੈ ਅਤੇ ਸਾਖਰਤਾ ਦੀ ਕੁੱਲ ਦਰ 60.39 ਪ੍ਰਤੀਸਤ ਹੈ ਅਤੇ ਮਰਦ 64.89 ਅਤੇ ਅੋਰਤਾਂ 55.44 ਪ੍ਰਤੀਸਤ ਪੜ੍ਹੀਆਂ ਲਿਖੀਆ ਹਨ। ਇਸ ਨਾਲ ਦੇਸ਼ ਦੀ ਤਰੱਕੀ ਦੇ ਨਾਲ ਲੋਕ ਆਪਣੇ ਉੱਤੇ ਮਾਨ ਮਹਿਸੂਸ ਕਰਨ ਲੱਗ ਪੈਣਗੇ। ਬਠਿੰਡਾ ਵਿੱਚ  ਇਸ ਨਿਵੇਕਲੀ ਪਹਿਲ ਨਾਲ ਲੋਕ ਅੰਗੂਠਾ ਸਾਪ ਨਹੀਂ  ਸਗੋ ਅਨਪੜ੍ਹ ਹੋਣ ਦੇ ਬਾਵਜੂਦ ਦਸਤਖਤ ਕਰਨਗੇ।

ਇਹ ਵੀ ਪੜ੍ਹੋ: Munawar Faruqui Raid: ਮੁੰਬਈ 'ਚ ਹੁੱਕਾ ਬਾਰ 'ਤੇ ਪੁਲਿਸ ਦੀ ਛਾਪੇਮਾਰੀ 'ਚ ਫੜਿਆ ਗਿਆ ਬਿੱਗ ਬੌਸ ਜੇਤੂ ਮੁਨੱਵਰ ਫਾਰੂਕੀ
 

 

Trending news