ਮਾਂ ਬੋਲੀ ਪੰਜਾਬੀ ਨੂੰ ਪ੍ਰੋਤਸਾਹਿਤ ਕਰਨ ਲਈ, DGP ਗੌਰਵ ਯਾਦਵ ਦਾ ਇੱਕ ਅਹਿਮ ਉਪਰਾਲਾ
Advertisement
Article Detail0/zeephh/zeephh1495250

ਮਾਂ ਬੋਲੀ ਪੰਜਾਬੀ ਨੂੰ ਪ੍ਰੋਤਸਾਹਿਤ ਕਰਨ ਲਈ, DGP ਗੌਰਵ ਯਾਦਵ ਦਾ ਇੱਕ ਅਹਿਮ ਉਪਰਾਲਾ

ਕਿਆਸ ਲਗਾਇਆ ਜਾ ਰਿਹਾ ਹੈ ਕਿ ਗੌਰਵ ਯਾਦਵ ਦੇ ਇਸ ਉਪਰਾਲੇ ਨੂੰ ਦੇਖਦਿਆਂ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਇਸ ਮੁਹਿੰਮ ਵਿੱਚ ਹਿੱਸਾ ਲਿਆ ਜਾ ਸਕਦਾ ਹੈ।  

 

ਮਾਂ ਬੋਲੀ ਪੰਜਾਬੀ ਨੂੰ ਪ੍ਰੋਤਸਾਹਿਤ ਕਰਨ ਲਈ, DGP ਗੌਰਵ ਯਾਦਵ ਦਾ ਇੱਕ ਅਹਿਮ ਉਪਰਾਲਾ

Punjab DGP Gaurav Yadav news: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲ ਹੀ ਵਿੱਚ ਮਾਂ ਬੋਲੀ ਪੰਜਾਬੀ ਨੂੰ ਪ੍ਰੋਤਸਾਹਿਤ ਕਰਨ ਲਈ ਪੰਜਾਬੀਆਂ ਨੂੰ ਇੱਕ ਖ਼ਾਸ ਅਪੀਲ ਕੀਤੀ ਗਈ ਸੀ 21 ਫਰਵਰੀ ਨੂੰ ਪੰਜਾਬੀ ਮਹੀਨਾ ਮਨਾਉਂਦਿਆਂ ਸਮੁੱਚੇ ਪੰਜਾਬ ਵਿੱਚ ਹਰ ਅਦਾਰੇ, ਦੁਕਾਨਾਂ ਅਤੇ ਹੋਰ ਥਾਵਾਂ 'ਤੇ ਆਪਣੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦਿੱਤੀ ਜਾਵੇ। ਇਸ ਦੇ ਤਹਿਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਉਪਰਾਲੇ 'ਚ ਹਿੱਸਾ ਲੈਂਦੀਆਂ ਆਪਣੀ ਵਰਦੀ ਦੀ ਨੇਮ ਪਲੇਟ ’ਤੇ ਪੰਜਾਬੀ ’ਚ ਨਾਂ ਲਿਖਿਆ ਹੈ।  

ਫ਼ਿਲਹਾਲ ਪੰਜਾਬ ਪੁਲਿਸ ਦੇ ਮਹਿਕਮੇ ’ਚ ਵੀ ਪੰਜਾਬੀ ਬੋਲੀ ਦਾ ਸਤਿਕਾਰ ਵੇਖਣ ਨੂੰ ਮਿਲ ਰਿਹਾ ਹੈ। ਇਸ ਦੀ ਇੱਕ ਹੋਰ ਵੱਖਰੀ ਮਿਸਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੇਸ਼ ਕੀਤੀ। ਉਨ੍ਹਾਂ ਵੱਲੋਂ ਆਪਣੀ ਵਰਦੀ ’ਤੇ ਪੰਜਾਬੀ ਭਾਸ਼ਾ ’ਚ ਨੇਮ ਪਲੇਟ ਲਗਾਈ ਗਈ ਹੈ। 

ਹੁਣ ਕਿਆਸ ਲਗਾਇਆ ਜਾ ਰਿਹਾ ਹੈ ਕਿ ਗੌਰਵ ਯਾਦਵ ਦੇ ਇਸ ਉਪਰਾਲੇ ਨੂੰ ਦੇਖਦਿਆਂ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਇਸ ਮੁਹਿੰਮ ਵਿੱਚ ਹਿੱਸਾ ਲਿਆ ਜਾ ਸਕਦਾ ਹੈ।  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਅਪੀਲ ਦੇ ਮੱਦੇਨਜ਼ਰ ਸੂਬੇ ਦੇ ਡੀਜੀਪੀ ਗੌਰਵ ਯਾਦਵ ਦੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਹੁਣ ਗੌਰਵ ਯਾਦਵ ਨੇ ਆਪਣੀ ਵਰਦੀ ਤੋਂ ਅੰਗਰੇਜ਼ੀ ਭਾਸ਼ਾ ’ਚ ਲੱਗੀ ਨੇਮ ਪਲੇਟ ਨੂੰ ਉਤਾਰ ਦਿੱਤਾ ਹੈ ਅਤੇ ਪੰਜਾਬੀ ਭਾਸ਼ਾ ਵਾਲੀ ਨੇਮ ਪਲੇਟ ਲਗਾਈ ਗਈ ਹੈ। 

ਹੋਰ ਪੜ੍ਹੋ: Coronavirus India Updates: ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਕੇਂਦਰੀ ਸਿਹਤ ਮੰਤਰੀ ਨੇ ਸੱਦੀ ਅਹਿਮ ਮੀਟਿੰਗ

ਰਿਪੋਰਟਾਂ ਦੇ ਮੁਤਾਬਕ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸਾਰਿਆਂ ਦਾ ਫਰਜ਼ ਹੈ। ਇਸ ਤੋਂ ਪਹਿਲਾਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਆਈਪੀਐਸ ਵੱਲੋਂ ਵੀ ਇਸ ਉਪਰਾਲੇ 'ਚ ਹਿੱਸਾ ਲਿਆ ਗਿਆ ਸੀ। ਉਨ੍ਹਾਂ ਨੇ ਵੀ ਆਪਣੀ ਵਰਦੀ 'ਤੇ ਪੰਜਾਬੀ ਭਾਸ਼ਾ ’ਚ ਨੇਮ ਪਲੇਟ ਲਾਈ ਸੀ। 

ਸੀਨੀਅਰ ਆਈਪੀਐਸ ਅਫ਼ਸਰ ਦੇ ਇਸ ਫੈਸਲੇ ਤੋਂ ਬਾਅਦ ਹੇਠਲੇ ਅਫਸਰਾਂ ਵਿੱਚ ਵੀ ਮਾਂ ਬੋਲੀ ਪੰਜਾਬੀ ਭਾਸ਼ਾ ਪ੍ਰਤੀ ਚੰਗਾ ਸੰਦੇਸ਼ ਗਿਆ।

ਹੋਰ ਪੜ੍ਹੋ: Punjab School Winter Holidays 2022: ਪੰਜਾਬ ਦੇ ਸਕੂਲਾਂ 'ਚ ਸਰਦੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ

(For more news related to Punjab DGP Gaurav Yadav, stay tuned to Zee PHH)

Trending news