Punjab News: ਪਰਿਵਾਰ ਨੇ ਲਾਸ਼ ਭਾਰਤ ਮੰਗਵਾਉਂਣ ਲਈ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ।
Trending Photos
Punjab News: ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗੜ ਚੂੜੀਆਂ ਦੇ ਨਜਦੀਕ ਪਿੰਡ ਖੈਹਿਰਾ ਕਲਾਂ ਵਿਖੇ ਉਸ ਵੇਲੇ ਮਾਹੌਲ ਗਮਗੀਣ ਹੋ ਗਿਆ ਜਦੋਂ ਪਿੰਡ ਦੇ ਨੌਜਵਾਨ ਜੋਬਨ ਸਿੰਘ ਦੀ ਨਿਊਜੀਲੈਂਡ’ਚੋ ਮੌਤ ਦੀ ਖ਼ਬਰ ਪਿੰਡ ਪਹੁੰਚੀ। ਉੱਥੇ ਹੀ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਧੀ ਦੇ ਵਿਆਹ ਦੀਆ ਤਿਆਰੀਆਂ ਹੋ ਰਹੀਆਂ ਸਨ ਅਤੇ ਇਸ ਵਿਚਾਲੇ ਜਦ ਜਵਾਨ ਪੁੱਤ ਦੀ ਮੌਤ ਦਾ ਸੁਨੇਹਾ ਵਿਦੇਸ਼ ਤੋਂ ਆਇਆ ਤਾਂ ਘਰ ਵਿੱਚ ਮਾਤਮ ਛਾ ਗਿਆ। ਪਰਿਵਾਰ ਦਾ ਰੋ- ਰੋ ਬੁਰਾ ਹਾਲ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਹਕੂਮਤ ਰਾਏ ਅਤੇ ਮਿ੍ਰਤਕ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਜੋਬਨ ਸਿੰਘ ਵਾਸੀ ਖੈਹਿਰਾ ਕਲਾਂ ਫਰਵਰੀ 2019’ਚ ਨਿਊਜੀਲੈਂਡ ਆਕਲੈਂਡ ਗਿਆ ਸੀ ਜਿਸ ਦੀ 8 ਅਕਤੂਬਰ ਨੂੰ ਪਰਿਵਾਰ ਨਾਲ ਆਖਰੀ ਵਾਰ ਫੋਨ ਤੇ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਜੋਬਨ ਦਾ ਫੋਨ ਅਤੇ ਨੈਟ ਬੰਦ ਆਉਂਣ ਲੱਗ ਪਿਆ ਅਤੇ ਉਨਾਂ ਦੀ ਉਸ ਨਾਲ ਗੱਲ ਹੋਣੀ ਬੰਦ ਹੋ ਗਈ ਅਤੇ ਪਰਿਵਾਰ ਦੇ ਵਾਰ ਵਾਰ ਕੋਸ਼ਿਸ਼ ਕਰਨ ਤੇ ਵੀ ਜੋਬਨ ਸਿੰਘ ਨਾਲ ਸਪੰਰਕ ਨਹੀਂ ਹੋ ਸਕਿਆ।
ਉਨਾਂ ਦੱਸਿਆ ਕਿ ਹੁਣ ਐਸ ਐਸ ਪੀ ਬਟਾਲਾ ਦਫਤਰ ਵਿਖੇ ਨਿਊਜੀਲੈਂਡ ਤੋਂ ਮੇਲ ਆਈ ਸੀ ਕਿ ਪਿੰਡ ਖੈਹਿਰਾਂ ਕਲਾਂ ਦੇ ਨੌਜਵਾਨ ਜੋਬਨ ਸਿੰਘ ਦੀ 14 ਅਕਤੂਬਰ ਦੀ ਮੌਤ ਹੋ ਗਈ ਹੈ। ਜੋਬਨ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਪਰਿਵਾਰਕ ਮੈਂਬਰਾਂ ਅਤੇ ਪਿੰਡ’ਚ ਸ਼ੋਕ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ: Onion Price: ਟਮਾਟਰ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ
ਉਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਘਰ ਚ ਧੀ ਦੇ ਵਿਆਹ ਦੀਆ ਤਿਆਰੀਆਂ ਚਲ ਰਹੀਆਂ ਹਨ ਅਤੇ ਦਸੰਬਰ ਮਾਹੀਨੇ ਵਿਆਹ ਸੀ ਅਤੇ ਜੋਬਨ ਨੇ ਵੀ ਉਦੋਂ ਆਉਣਾ ਸੀ ਲੇਕਿਨ ਉਸ ਵਿਚਾਲੇ ਉਹਨਾਂ ਨੂੰ ਉਸਦੀ ਮੌਤ ਦਾ ਸੁਨੇਹਾ ਮਿਲਿਆ ਹੈ ਜਦਕਿ ਹੁਣ ਤਕ ਉਸਦੀ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਲੱਗਾ ਅਤੇ ਪਰਿਵਾਰ ਜਿਥੇ ਪੁੱਤ ਦੀ ਮੌਤ ਦੀ ਵਜ੍ਹਾ ਦੱਸੇ ਜਾਣ ਦੀ ਅਪੀਲ ਕਰ ਰਿਹਾ ਹੈ। ਉਥੇ ਹੀ ਪਰਿਵਾਰ ਨੇ ਲਾਸ਼ ਭਾਰਤ ਲਿਆਉਂਣ ਲਈ ਐਨਆਰਈ ਭਰਾਵਾਂ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਕਿ ਉਹਨਾਂ ਦੇ ਪੁੱਤ ਜੋਬਨ ਸਿੰਘ ਦੀ ਲਾਸ਼ ਭਾਰਤ ਲਿਆਉਂਣ ਲਈ ਅਗੇ ਆਵੇ ਅਤੇ ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਉਨਾਂ ਦੇ ਬੇਟੇ ਦੀ ਨਿਊਜੀਲੈਂਡ ਤੋਂ ਲਾਸ਼ ਮੰਗਵਾਉਂਣ ਲਈ ਉਨਾਂ ਦੀ ਮਦਦ ਕਰੇ।
ਇਹ ਵੀ ਪੜ੍ਹੋ: Chandra Grahan 2023: ਭਾਰਤ 'ਚ ਅੱਜ ਲੱਗਣ ਜਾ ਰਿਹਾ ਹੈ ਚੰਦਰ ਗ੍ਰਹਿਣ, ਸੂਤਕ ਸ਼ੁਰੂ ਹੋਣ ਤੋਂ ਪਹਿਲਾਂ ਕਰੋ ਇਹ ਖਾਸ ਕੰਮ
(ਬਟਾਲਾ ਤੋਂ ਭੋਪਾਲ਼ ਸਿੰਘ ਦੀ ਰਿਪੋਰਟ)