ਸੁਖਵਿੰਦਰ ਸਿੰਘ ਦੇ ਘਰ ਪਹੁੰਚੇ ਪੰਜਾਬ ਦੇ CM ਭਗਵੰਤ ਮਾਨ; ਘਰ ਆਉਣ 'ਤੇ ਗਾਇਕ ਨੇ ਕੀਤਾ ਨਿੱਘਾ ਸਵਾਗਤ
Advertisement

ਸੁਖਵਿੰਦਰ ਸਿੰਘ ਦੇ ਘਰ ਪਹੁੰਚੇ ਪੰਜਾਬ ਦੇ CM ਭਗਵੰਤ ਮਾਨ; ਘਰ ਆਉਣ 'ਤੇ ਗਾਇਕ ਨੇ ਕੀਤਾ ਨਿੱਘਾ ਸਵਾਗਤ

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਵੀ ਇੱਕ ਅਦਾਕਾਰ ਸਨ ਅਤੇ ਇਸ ਕਰਕੇ ਕਈ ਕਲਾਕਾਰ ਤੇ ਅਦਾਕਾਰ ਉਨ੍ਹਾਂ ਦੇ ਚੰਗੇ ਮਿੱਤਰ ਹਨ।    

ਸੁਖਵਿੰਦਰ ਸਿੰਘ ਦੇ ਘਰ ਪਹੁੰਚੇ ਪੰਜਾਬ ਦੇ CM ਭਗਵੰਤ ਮਾਨ; ਘਰ ਆਉਣ 'ਤੇ ਗਾਇਕ ਨੇ ਕੀਤਾ ਨਿੱਘਾ ਸਵਾਗਤ

Punjab CM Bhagwant Mann met singer Sukhwinder Singh at his residence news: ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣੇ ਘਰ ਵਿਖੇ ਆਉਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਸੁਖਵਿੰਦਰ ਸਿੰਘ ਵੱਲੋਂ ਰਵਾਇਤੀ ਰੀਤੀ-ਰਿਵਾਜਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਦੋਵੇਂ ਪੁਰਾਣੇ ਦੋਸਤ ਹਨ ਅਤੇ ਇਸ ਮੁਲਾਕਾਤ ਦੌਰਾਨ ਦੋਵਾਂ ਨੇ ਕਾਫੀ ਸਮਾਂ ਇੱਕ-ਦੂਜੇ ਦੇ ਨਾਲ ਬਿਤਾਇਆ ਤੇ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ। 

ਇਨ੍ਹਾਂ ਤਸਵੀਰਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਗਾਇਕ ਸੁਖਵਿੰਦਰ ਸਿੰਘ ਇੱਕ ਦੂਜੇ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਸੁਖਵਿੰਦਰ ਸਿੰਘ ਨੇ CM ਮਾਨ ਨੂੰ ਫੁੱਲਾਂ ਦਾ ਹਾਰ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ। 

ਇਹ ਵੀ ਪੜ੍ਹੋ: PSEB Class 12th Board Result 2023: 12ਵੀਂ 'ਚ ਅੱਵਲ ਵਿਦਿਆਥਣਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲੇਗਾ ਇਨਾਮ!

ਦੱਸ ਦਈਏ ਕਿ ਸੁਖਵਿੰਦਰ ਸਿੰਘ ਦਾ ਜਨਮ 18 ਜੁਲਾਈ 1974 ਨੂੰ ਹੋਇਆ ਸੀ ਅਤੇ ਉਹ ਬਾਲੀਵੁੱਡ ਦੇ ਇੱਕ ਮਸ਼ਹੂਰ ਗਾਇਕ ਹਨ। ਸੁਖਵਿੰਦਰ ਸਿੰਘ 'ਛਈਆਂ-ਛਈਆਂ', 'ਵੋ ਕਿਸਨਾ ਹੈ', ਵਰਗੇ ਗੀਤਾਂ ਲਈ ਜਾਣੇ ਜਾਣੇ ਹਨ। 'ਛਈਆਂ-ਛਈਆਂ' ਗੀਤ ਨੂੰ ਗਾਉਣ 'ਤੇ ਸੁਖਵਿੰਦਰ ਸਿੰਘ ਨੂੰ 1999 ਵਿੱਚ "ਬੈਸਟ ਮੇਲ ਪਲੇਅਬੈਕ ਅਵਾਰਡ" ਵੀ ਮਿਲਿਆ ਸੀ। 

ਇੰਨ੍ਹਾ ਹੀ ਨਹੀਂ ਸੁਖਵਿੰਦਰ ਸਿੰਘ ਕਈ ਪੰਜਾਬ ਗੀਤ ਗਾਉਣ ਲਈ ਵੀ ਜਾਣੇ ਜਾਂਦੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਵੀ ਇੱਕ ਅਦਾਕਾਰ ਸਨ ਅਤੇ ਇਸ ਕਰਕੇ ਕਈ ਕਲਾਕਾਰ ਤੇ ਅਦਾਕਾਰ ਉਨ੍ਹਾਂ ਦੇ ਚੰਗੇ ਮਿੱਤਰ ਹਨ।    

ਇਹ ਵੀ ਪੜ੍ਹੋ: PSEB Class 12th Board Result 2023: ਮਿਲੋ ਰੂਪਨਗਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸ਼ਮਨਪ੍ਰੀਤ ਕੌਰ ਨਾਲ

(For more news apart from Punjab CM Bhagwant Mann met singer Sukhwinder Singh at his residence news, stay tuned to Zee PHH) 

Trending news