Trending Photos
Amritsar Clash News: ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਕੋਟ ਖ਼ਾਲਸਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕ ਪੂਰਾ ਵਿਖੇ ਦੋ ਧਿਰਾਂ ਵਿਚਕਾਰ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਾਸੇ ਕਾਂਗਰਸੀ ਧਿਰ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਧਿਰ ਦੇ ਵਰਕਰਾਂ ਵਿਚਕਾਰ ਝਗੜਾ ਹੋਈਆ ਹੈ। ਝਗੜੇ ਦੇ ਵਿੱਚ ਇੱਟਾਂ ਰੋੜੇ ਤੇ ਗੋਲ਼ੀ ਚਲਾਈ ਗਈ ਤੇ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਮੌਕੇ ਉੱਤੇ ਪਹੁੰਚ ਕੇ ਸ਼ੁਰੂ ਜਾਂਚ ਕੀਤੀ।
ਇਸ ਮੌਕੇ ਕਾਂਗਰਸੀ ਆਗੂ ਪੀੜਿਤ ਗੁਰਮੀਤ ਸਿੰਘ ਭੋਲਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀ ਸਮਾਜ ਸੇਵਕ ਹਾਂ ਤੇ ਸਮਾਜ ਭਲਾਈ ਦੇ ਕੰਮ ਕਰਦੇ ਹਾਂ ਤੇ ਗੁਰੂ ਨਾਨਕ ਪੂਰਾ ਰੋਡ ਪੰਨੂ ਚੌਂਕ ਵਿੱਚ ਬਿਜਲੀ ਦੀ ਸਪਲਾਈ ਠੀਕ ਕਰਵਾ ਰਹੇ ਸੀ ਤੇ ਆਮ ਆਦਮੀ ਪਾਰਟੀ ਦੇ ਕੁੱਝ ਲੋਕਾਂ ਨੇ ਸਾਡੇ ਉੱਤੇ ਆਉਦੇ ਹੀ ਹਮਲਾ ਕਰ ਦਿੱਤਾ ਗਿਆ ਤੇ ਸਾਡੇ ਉੱਤੇ ਗੋਲੀਆ ਚਲਾਈਆ ਗਈਆਂ।
ਪੀੜਿਤ ਨੇ ਦੱਸਿਆ ਕਿ ਇਹ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ, ਕੁੱਝ ਦਿਨਾਂ ਵਿੱਚ ਹੀ ਇਨ੍ਹਾਂ ਨੇ ਕੋਠੀਆਂ ਵੀ ਬਣਾ ਲਈਆ ਤੇ ਹਥਿਆਰ ਵੀ ਰੱਖ ਲਏ। ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਜਾਂਚ ਕੀਤੀ ਜਾਵੇ ਤੇ ਇਹ ਹਥਿਆਰ ਕਿੱਥੋਂ ਆਏ ਹਨ। ਗੁਰਮੀਤ ਸਿੰਘ ਭੋਲਾ ਨੇ ਕਿਹਾ ਕਿ ਇਨ੍ਹਾਂ ਦੇ ਬੰਦੇ ਪਿੱਛਲੇ ਦਿਨੀਂ ਭਾਰੀ ਮਾਤਰਾ ਵਿੱਚ ਹੈਰੋਇਨ ਦੇ ਨਾਲ ਜੰਮੂ ਪੁਲਿਸ ਵੱਲੋਂ ਫੜੇ ਗਏ ਸਨ ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ ਇਹ ਲੋਕ ਆਮ ਆਦਮੀ ਪਾਰਟੀ ਦੇ ਨਾਂ ਤੇ ਸ਼ਰੇਆਮ ਨਸ਼ੇ ਦਾ ਕਾਰੋਬਾਰ ਚਲਾ ਰਹੇ ਹਨ ਹੁਣ ਵੀ ਇਹ ਇਲਾਕੇ ਵਿੱਚ ਸ਼ਰੇਆਮ ਘੁੰਮ ਰਹੇ ਹਨ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋ ਇੰਨ੍ਹਾ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ। ਉੱਥੇ ਹੀ ਇਸ ਮੌਕੇ ਤੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਵਿਕਾਸ ਸੋਨੀ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਪੱਪੂ ਵੀ ਪੀੜਿਤਾਂ ਦਾ ਹਾਲ ਜਾਣਨ ਲਈ ਹਸਪਤਾਲ ਪੁੱਜੇ।
ਇਹ ਵੀ ਪੜ੍ਹੋ: Punjab Accident News: ਸਕੂਲ ਵੈਨ ਤੇ ਛੋਟੇ ਹਾਥੀ ਦੀ ਹੋਈ ਭਿਆਨਕ ਟੱਕਰ, ਸਰਕਾਰੀ ਸਕੂਲ ਦੇ 7 ਬੱਚੇ ਜ਼ਖ਼ਮੀ
ਇਸ ਮੌਕੇ ਹਲਕਾ ਪੱਛਮੀ ਦੇ ਨੇਤਾ ਬੱਬੀ ਪਹਿਲਵਾਨ ਨੇ ਕਿਹਾ ਇਹ ਨੌਜਵਾਨ ਜਿਹੜੇ ਸਮਾਜ ਭਲਾਈ ਦਾ ਕੰਮ ਕਰਦੇ ਹਨ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇੰਨ੍ਹਾਂ ਉੱਤੇ ਦਹਸ਼ਤ ਫੈਲਾਉਣ ਦੇ ਲਈ ਇੰਨ੍ਹਾਂ ਦੋ ਨੌਜਵਾਨਾਂ ਗੁਰਮੀਤ ਸਿੰਘ ਭੋਲਾ ਤੇ ਦੀਪੂ ਉੱਤੇ ਗੋਲੀਆ ਚਲਾਈਆਂ ਗਈਆਂ। ਅਸੀਂ ਪੁਲਿਸ ਅਧਿਕਾਰੀਆ ਕੋਲੋ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਨਸ਼ਾ ਵੇਚਨ ਦਾ ਵੀ ਕੰਮ ਕਰਦੇ ਹਨ ਤੇ ਇੰਨ੍ਹਾਂ ਦਾ ਹਥਿਆਰ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇ।
ਉਥੇ ਹੀ ਕੋਟ ਖ਼ਾਲਸਾ ਚੌਂਕੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪੰਨੂ ਚੌਂਕ ਵਿੱਚ ਗੁਰਮਤਿ ਸਿੰਘ ਭੋਲਾ ਤੇ ਰਮੇਸ਼ ਕੁਮਾਰ ਦੀਪੂ ਤੇ ਕੁੱਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਨਗਰ ਨਿਗਮ ਦੀਆਂ ਚੋਣਾਂ ਨੂੰ ਲੈਕੇ ਹਮਲਾ ਕੀਤਾ ਗਿਆ ਹੈ ਜਿਸ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗੋਲੀਆਂ ਚਲਾਈ ਗਈ ਹੈ ਤੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab News: ਲੰਬੇ ਇੰਤਜ਼ਾਰ ਤੋਂ ਬਾਅਦ 12500 ਅਧਿਆਪਕਾਂ ਨੂੰ ਕੀਤਾ ਗਿਆ ਪੱਕਾ, CM ਭਗਵੰਤ ਮਾਨ ਨੇ ਸੌਂਪੇ ਨਿਯੁਕਤੀ ਪੱਤਰ
(ਪਰਮਬੀਰ ਸਿੰਘ ਔਲਖ ਦੀ ਰਿਪੋਰਟ)