Punjab Cabinet Reshuffle news: ਪੰਜਾਬ ਕੈਬਨਿਟ 'ਚ ਫੇਰਬਦਲ, ਅਮਨ ਅਰੋੜਾ ਤੋਂ ਵਾਪਸ ਲਿਆ ਸ਼ਹਿਰੀ ਵਿਕਾਸ ਮੰਤਰਾਲਾ
Advertisement

Punjab Cabinet Reshuffle news: ਪੰਜਾਬ ਕੈਬਨਿਟ 'ਚ ਫੇਰਬਦਲ, ਅਮਨ ਅਰੋੜਾ ਤੋਂ ਵਾਪਸ ਲਿਆ ਸ਼ਹਿਰੀ ਵਿਕਾਸ ਮੰਤਰਾਲਾ

ਹਾਲ ਹੀ ਵਿੱਚ ਪੰਜਾਬ ਬਜਟ ਸੈਸ਼ਨ ਦੇ ਤੀਜੇ ਦਿਨ ਵਿਧਾਨ ਸਭਾ ਵਿੱਚ ਵਿਰੋਧੀ ਧਿਰਾਂ ਨੂੰ ਜਵਾਬ ਦਿੰਦਿਆਂ ਅਮਨ ਅਰੋੜਾ  ਸਿੱਧੂ ਮੂਸੇਵਾਲਾ ਕਤਲਕਾਂਡ ਬਾਰੇ ਇੱਕ ਵੱਡਾ ਬਿਆਨ ਦਿੱਤਾ ਸੀ।

Punjab Cabinet Reshuffle news: ਪੰਜਾਬ ਕੈਬਨਿਟ 'ਚ ਫੇਰਬਦਲ, ਅਮਨ ਅਰੋੜਾ ਤੋਂ ਵਾਪਸ ਲਿਆ ਸ਼ਹਿਰੀ ਵਿਕਾਸ ਮੰਤਰਾਲਾ

Punjab Cabinet Reshuffle 2023 news: ਪੰਜਾਬ ਤੋਂ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕੈਬਨਿਟ ਵਿੱਚ ਫੇਰਬਦਲ ਦੇਖਣ ਨੂੰ ਮਿਲਿਆ ਹੈ ਜਿਸ ਦੇ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ (Aman Arora news) ਤੋਂ ਸ਼ਹਿਰੀ ਵਿਕਾਸ ਮੰਤਰਾਲਾ ਵਾਪਸ ਲੈ ਲਿਆ ਗਿਆ ਹੈ। 

ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਸ਼ਹਿਰੀ ਵਿਕਾਸ ਮੰਤਰਾਲਾ ਵਾਪਸ ਲੈ ਲਿਆ ਗਿਆ ਹੈ। ਹੁਣ ਅਮਨ ਅਰੋੜਾ ਕੋਲ 'ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ' (New and Renewable Energy Resources), 'ਪ੍ਰਿੰਟਿੰਗ ਅਤੇ ਸਟੇਸ਼ਨਰੀ (Printing and Stationery), 'ਸ਼ਾਸਨ ਸੁਧਾਰ ਅਤੇ ਸ਼ਿਕਾਇਤਾਂ ਨੂੰ ਦੂਰ ਕਰਨਾ' (Governance Reforms and Removal of Grievances), ਅਤੇ 'ਰੁਜ਼ਗਾਰ ਪੈਦਾ ਕਰਨਾ ਅਤੇ ਸਿਖਲਾਈ' (Employment Generation and Training) ਵਰਗੇ ਵਿਭਾਗ ਹਨ। 

ਦੱਸ ਦਈਏ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਚੇਤਨ ਸਿੰਘ ਜੋੜਾਮਾਜਰਾ ਨੂੰ ਦਿੱਤੇ ਗਏ ਹਨ ਜਦਕਿ ਇਹ ਪਹਿਲਾਂ ਅਮਨ ਅਰੋੜਾ ਕੋਲ ਸੀ। ਅਮਨ ਅਰੋੜਾ ਤੋਂ ਸ਼ਹਿਰੀ ਵਿਕਾਸ ਮੰਤਰਾਲਾ ਵਾਪਸ ਲੈ ਲਿਆ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹਿਰੀ ਵਿਕਾਸ ਮੰਤਰਾਲਾ ਖੁਦ ਆਪਣੇ ਕੋਲ ਰੱਖਿਆ ਗਿਆ ਹੈ। ਹੁਣ ਫੂਡ ਪ੍ਰੋਸੈਸਿੰਗ ਮੰਤਰਾਲਾ ਚੇਤਨ ਸਿੰਘ ਮਾਜਰਾ ਤੋਂ ਲੈ ਕੇ ਮੰਤਰੀ ਲਾਲਜੀਤ ਭੁੱਲਰ ਨੂੰ ਸੌਂਪਿਆ ਗਿਆ ਹੈ।

ਹਾਲ ਹੀ ਵਿੱਚ ਅਮਨ ਅਰੋੜਾ (Aman Arora news) ਸੁਰਖੀਆਂ 'ਚ ਬਣੇ ਹੋਏ ਸਨ। ਪੰਜਾਬ ਬਜਟ ਸੈਸ਼ਨ ਦੇ ਤੀਜੇ ਦਿਨ ਵਿਧਾਨ ਸਭਾ ਵਿੱਚ ਵਿਰੋਧੀ ਧਿਰਾਂ ਨੂੰ ਜਵਾਬ ਦਿੰਦਿਆਂ ਉਨ੍ਹਾਂ ਸਿੱਧੂ ਮੂਸੇਵਾਲਾ ਕਤਲਕਾਂਡ ਬਾਰੇ ਇੱਕ ਵੱਡਾ ਬਿਆਨ ਦਿੱਤਾ ਸੀ।  

ਉਨ੍ਹਾਂ ਸਵਾਲ ਚੁੱਕੇ ਸਨ ਕਿ ਸਿੱਧੂ ਕੋਲ ਸੁਰੱਖਿਆ ਘਟਾਉਣ ਦੇ ਬਾਵਜੂਦ 2 ਗੰਨਮੈਨ ਸਨ ਅਤੇ ਇੱਕ ਬੁਲੇਟਪ੍ਰੂਫ਼ ਗੱਡੀ ਵੀ ਸੀ ਪਰ ਕਤਲਕਾਂਡ ਵਾਲੇ ਦਿਨ ਉਹ ਕਿਹੜਾ ਇਨ੍ਹਾਂ ਨੂੰ ਨਾਲ ਲੈ ਕੇ ਗਏ? ਅਮਨ ਅਰੋੜਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਕੀਤੀ ਗਈ ਸੀ। 

ਇਹ ਵੀ ਪੜ੍ਹੋ: Punjab news: ਬੱਬੂ ਮਾਨ ਤੇ ਮਨਕੀਰਤ ਔਲਖ 'ਤੇ ਹਮਲੇ ਦੀ ਸੀ ਤਿਆਰੀ, ਬੰਬੀਹਾ ਗਰੁੱਪ ਦੇ 4 ਗੁਰਗੇ ਗ੍ਰਿਫਤਾਰ

Punjab Cabinet Reshuffle 2023 news: 

 

fallback

Punjab Cabinet Reshuffle 2023

Trending news