Punjab Patwari Strike News: ਬ੍ਰਮ ਸ਼ੰਕਰ ਜਿੰਪਾ ਨੇ ਪਟਵਾਰੀਆਂ ਨੂੰ ਔਖੇ ਸਮੇਂ ਵਿੱਚ ਹੋਰ ਸਰਕਲਾਂ ਦਾ ਕੰਮ ਸੰਭਾਲਣ ਦੀ ਕੀਤੀ ਅਪੀਲ
Advertisement
Article Detail0/zeephh/zeephh1851014

Punjab Patwari Strike News: ਬ੍ਰਮ ਸ਼ੰਕਰ ਜਿੰਪਾ ਨੇ ਪਟਵਾਰੀਆਂ ਨੂੰ ਔਖੇ ਸਮੇਂ ਵਿੱਚ ਹੋਰ ਸਰਕਲਾਂ ਦਾ ਕੰਮ ਸੰਭਾਲਣ ਦੀ ਕੀਤੀ ਅਪੀਲ

Punjab Patwari Strike News: ਉੱਥੇ ਹੀ ਸਰਕਾਰ ਵੱਲੋਂ ਵੀ ਇਹ ਹੜਤਾਲ ਨਾ ਕਰਨ ਦੇ ਲਈ ਚੇਤਾਵਨੀ ਵੀ ਦਿੱਤੀ ਗਈ ਪਰ ਜੇਕਰ ਅੱਜ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਪਟਵਾਰੀ ਹਮੇਸ਼ਾ ਪੰਜਾਬ ਦੇ ਨਾਲ ਖੜੇ ਹਨ, ਉਹਨਾਂ ਨੇ ਪੰਜਾਬ ਦੇ ਔਖੇ ਸਮੇਂ ਵਿੱਚ ਕੰਮ ਕੀਤਾ ਹੈ।

 

Punjab Patwari Strike News: ਬ੍ਰਮ ਸ਼ੰਕਰ ਜਿੰਪਾ ਨੇ ਪਟਵਾਰੀਆਂ ਨੂੰ ਔਖੇ ਸਮੇਂ ਵਿੱਚ ਹੋਰ ਸਰਕਲਾਂ ਦਾ ਕੰਮ ਸੰਭਾਲਣ ਦੀ ਕੀਤੀ ਅਪੀਲ

Punjab Patwari Strike News: ਪੂਰੇ ਪੰਜਾਬ ਦੇ ਵਿੱਚ ਪਟਵਾਰੀਆਂ ਦੀ ਕਲਮ ਛੋੜ ਹੜਤਾਲ (Punjab Patwari Strike) ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਇਹ ਮਸਲਾ ਗਰਮਾਇਆ ਹੋਇਆ ਹੈ। ਉੱਥੇ ਹੀ ਸਰਕਾਰ ਵੱਲੋਂ ਵੀ ਇਹ ਹੜਤਾਲ ਨਾ ਕਰਨ ਦੇ ਲਈ ਚੇਤਾਵਨੀ ਵੀ ਦਿੱਤੀ ਗਈ ਪਰ ਜੇਕਰ ਅੱਜ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਜ਼ਿਲਾ ਸੰਗਰੂਰ ਦੇ ਵਿੱਚ ਕਲਮ ਛੋੜ ਹੜਤਾਲ  ਨਹੀਂ ਕੀਤੀ ਗਈ ਪਰ ਉਨ੍ਹਾਂ ਨੂੰ ਜੋ ਵਾਧੂ ਕੰਮ ਦਿੱਤਾ ਜਾਂਦਾ ਹੈ ਉਹ ਕੰਮ ਉਹਨਾਂ ਨੇ ਬੰਦ ਕਰ ਦਿੱਤਾ ਹੈ ਅਤੇ ਜਦੋਂ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋਵੇਗੀ ਉਹ ਕੋਈ ਵੀ ਵਾਧੂ ਕੰਮ ਨਹੀਂ ਕਰਨਗੇ। 

ਦੂਜੇ ਪਾਸੇ  ਮਾਲ, ਮੁੜ ਵਸੇਬਾ ਤੇ ਆਫਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਦੇ ਪਟਵਾਰੀ ਹਮੇਸ਼ਾ ਪੰਜਾਬ ਦੇ ਨਾਲ ਖੜੇ ਹਨ, ਉਹਨਾਂ ਨੇ ਪੰਜਾਬ ਦੇ ਔਖੇ ਸਮੇਂ ਵਿੱਚ ਕੰਮ ਕੀਤਾ ਹੈ। ਇਸ ਲਈ ਉਹਨਾਂ ਨੂੰ ਅੱਜ ਵੀ ਕੰਮ ਕਰਨਾ ਚਾਹੀਦਾ ਹੈ, ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉਹ ਹੋਰ ਸਰਕਲਾਂ ਦੇ ਕੰਮ ਵੀ ਸੰਭਾਲਣ ਤਾਂ ਜੋ ਪੰਜਾਬ ਦੇ ਲੋਕ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ ਅਤੇ ਨਾ ਹੀ ਦੁਖੀ ਹੋਣ।

ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਪਟਵਾਰੀ ਕਈ ਸਰਕਲਾਂ (Punjab Patwari Strike) ਲਈ ਕੰਮ ਕਰਦੇ ਰਹੇ ਹਨ, ਜੇਕਰ ਅੱਜ ਇਹ ਕੰਮ ਛੱਡ ਰਹੇ ਹਨ ਤਾਂ ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ। ਹੌਲੀ-ਹੌਲੀ ਅਸੀਂ ਪੰਜਾਬ ਵਿੱਚ ਨਵੇਂ ਪਟਵਾਰੀਆਂ ਦੀ ਭਰਤੀ ਕਰ ਰਹੇ ਹਾਂ। ਬਹੁਤ ਸਾਰੇ ਪਟਵਾਰੀਆਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਅਤੇ ਇਹਨਾਂ ਨੂੰ ਵੀ ਕੰਮ 'ਤੇ ਲਿਆ ਰਿਹਾ ਹੈ ਜਦੋਂ ਤੱਕ ਇਹ ਕੰਮ ਨਹੀਂ ਹੋ ਜਾਂਦਾ, ਪਟਵਾਰੀ ਨੂੰ ਆਪਣੇ ਨਾਲ ਰੱਖੋ ਅਤੇ ਸਾਡੇ ਨਾਲ ਕੰਮ ਕਰੋ।

ਇਹ ਵੀ ਪੜ੍ਹੋ: Punjab Patwari Strike: ਪੰਜਾਬ ਭਰ ਵਿੱਚ ਪਟਵਾਰੀਆਂ ਵੱਲੋਂ ਕਲਮ ਛੋੜ ਹੜਤਾਲ!

ਬ੍ਰਮ ਸ਼ੰਕਰ ਜਿੰਪਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ ਸਿਰਫ਼ ਪਟਵਾਰੀ ਨੂੰ ਹੀ ਨਹੀਂ ਸਗੋਂ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਜੇਕਰ ਕੋਈ ਕੰਮ ਨਹੀਂ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਸਿਰਫ਼ ਪਟਵਾਰੀ ਲਈ ਨਹੀਂ ਕਹੀ ਗਈ। ਪਟਵਾਰੀ ਨੂੰ ਇਹ ਗੱਲ ਸਮਝ ਕੇ ਸਾਡਾ ਸਾਥ ਦੇਣਾ ਚਾਹੀਦਾ ਹੈ। ਇੱਕ ਮੰਤਰੀ ਅਤੇ ਪੰਜਾਬ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਵਾਪਸ ਆਉਣ ਦੀ ਅਪੀਲ ਕਰਦਾ ਹਾਂ। 

(ਰੋਹਿਤ ਬਾਂਸਲ ਦੀ ਰਿਪੋਰਟ)

Trending news