Punjab News: ਗਰੀਬ ਮਾਪਿਆਂ ਦੀ ਇਕਲੌਤੀ ਅਪਾਹਿਜ ਧੀ ਹੋਈ ਵਿਦੇਸ਼ ਭੇਜਣ ਦੇ ਨਾਂ 'ਤੇ ਏਜੰਟ ਦੇ ਧੋਖੇ ਦਾ ਸ਼ਿਕਾਰ
Advertisement
Article Detail0/zeephh/zeephh1821805

Punjab News: ਗਰੀਬ ਮਾਪਿਆਂ ਦੀ ਇਕਲੌਤੀ ਅਪਾਹਿਜ ਧੀ ਹੋਈ ਵਿਦੇਸ਼ ਭੇਜਣ ਦੇ ਨਾਂ 'ਤੇ ਏਜੰਟ ਦੇ ਧੋਖੇ ਦਾ ਸ਼ਿਕਾਰ

Punjab Batala Illegal Agents News: ਪੁਲਿਸ ਵੀ ਸੁਣਵਾਈ ਨਹੀਂ ਕਰ ਰਹੀ ਅਤੇ ਬਾਪ ਦਾ ਸੋਨੇ ਦਾ ਕੜਾ,ਮੋਟਰਸਾਈਕਲ ਅਤੇ ਦੋ ਮੱਝਾਂ ਵੇਚ ਕੇ ਏਜੇਂਟ ਨੂੰ ਲੱਖਾਂ ਰੁਪਏ ਸਿੰਗਾਪੁਰ ਜਾਣ ਲਈ ਦਿੱਤੇ ਸਨ ਪਰ ਏਜੇਂਟ ਨੇ ਧੋਖਾ ਦਿੱਤਾ ਅਤੇ ਉਸਨੇ ਨਾ ਤਾਂ ਸਿੰਗਾਪੁਰ ਭੇਜਿਆ ਅਤੇ ਨਾ ਹੀ ਰੁਪਏ ਮਿਲੇ ਅਤੇ ਨਾ ਹੀ ਡਾਕੂਮੈਂਟ ਵਾਪਿਸ ਮਿਲੇ।

 

Punjab News: ਗਰੀਬ ਮਾਪਿਆਂ ਦੀ ਇਕਲੌਤੀ ਅਪਾਹਿਜ ਧੀ ਹੋਈ ਵਿਦੇਸ਼ ਭੇਜਣ ਦੇ ਨਾਂ 'ਤੇ ਏਜੰਟ ਦੇ ਧੋਖੇ ਦਾ ਸ਼ਿਕਾਰ

Punjab Batala Illegal agent News: ਨੌਜਵਾਨਾਂ ਦਾ ਸੁਪਨਾ ਹੁੰਦਾ ਹੈ ਕਿ ਵਿਦੇਸ਼ੀ ਧਰਤੀ 'ਤੇ ਜਾ ਕੇ ਆਪਣੇ ਭਵਿੱਖ ਨੂੰ ਸੰਵਾਰਨ ਪਰ ਕਈ ਐਸੇ ਕੇਸ ਸਾਹਮਣੇ ਆਉਂਦੇ ਹਨ ਜਿਹਨਾਂ ਵਿੱਚ ਇਹ ਨੌਜਵਾਨ ਏਜੇਂਟਾ ਦੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣੇ ਲੱਖਾਂ ਰੁਪਏ ਅਤੇ ਜਰੂਰੀ ਕਾਗਜ਼ਾਤ ਇਹਨਾਂ ਧੋਖੇਬਾਜ਼ ਏਜੇਂਟਾਂ ਦੇ ਕੋਲ ਫਸਵਾ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬਟਾਲਾ ਦੇ ਪਿੰਡ ਕਿਲਾ ਟੇਕ ਸਿੰਘ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਗਰੀਬ ਮਾਪਿਆਂ ਦੀ ਇਕਲੌਤੀ ਅਪਾਹਿਜ ਧੀ ਵਿਦੇਸ਼ ਭੇਜਣ ਦੇ ਨਾਮ ਤੇ ਏਜੇਂਟ ਦੇ ਧੋਖੇ ਦਾ ਸ਼ਿਕਾਰ ਹੋ ਗਈ।  ਇਸ ਦੇ ਨਾਲ ਹੀ ਨਾ ਤਾਂ ਮਿਲ ਰਹੇ ਹਨ ਪੈਸੇ ਵਾਪਿਸ ਅਤੇ ਨਾ ਹੀ ਮਿਲ ਕਾਗਜ਼ਾਤ ਵਾਪਿਸ ਰਹੇ ਹਨ।

ਪੁਲਿਸ ਵੀ ਸੁਣਵਾਈ ਨਹੀਂ ਕਰ ਰਹੀ ਅਤੇ ਬਾਪ ਦਾ ਸੋਨੇ ਦਾ ਕੜਾ,ਮੋਟਰਸਾਈਕਲ ਅਤੇ ਦੋ ਮੱਝਾਂ ਵੇਚ ਕੇ ਏਜੇਂਟ ਨੂੰ ਲੱਖਾਂ ਰੁਪਏ ਸਿੰਗਾਪੁਰ ਜਾਣ ਲਈ ਦਿੱਤੇ ਸਨ ਪਰ ਏਜੇਂਟ ਨੇ ਧੋਖਾ ਦਿੱਤਾ ਅਤੇ ਉਸਨੇ ਨਾ ਤਾਂ ਸਿੰਗਾਪੁਰ ਭੇਜਿਆ ਅਤੇ ਨਾ ਹੀ ਰੁਪਏ ਮਿਲੇ ਅਤੇ ਨਾ ਹੀ ਡਾਕੂਮੈਂਟ ਵਾਪਿਸ ਮਿਲੇ।

ਇਹ ਵੀ ਪੜ੍ਹੋ: Kapurthala News: ਪਿਸਟਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ! ਘਟਨਾ ਸੀਸੀਟੀਵੀ ਵਿੱਚ ਕੈਦ

ਏਜੇਂਟ ਦੇ ਧੋਖੇ ਦਾ ਸ਼ਿਕਾਰ ਹੋਏ ਇਹ ਅਪਾਹਿਜ ਧੀ ਰਿਪਨਜੋਤ ਕੌਰ ਹੈ ਅਤੇ ਪਲਸ ਟੂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰਬਾਰ ਅਤੇ ਮਾਪਿਆਂ ਦੇ ਹਲਾਤ ਸੁਧਾਰਨ ਲਈ ਵਿਦੇਸ਼ ਜਾਣ ਦੀ ਸੋਚੀ ਮਾਪਿਆਂ ਦੀ ਇਕਲੌਤੀ ਧੀ ਹੋਣ ਕਾਰਨ ਗਰੀਬ ਡਰਾਈਵਰ ਬਾਪ ਨੇ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਜੰਡਿਆਲਾ ਗੁਰੂ ਦੇ ਏਜੇਂਟ ਨਾਲ ਸਿੰਗਾਪੁਰ ਭੇਜਣ ਲਈ ਗੱਲਬਾਤ ਕੀਤੀ। 

ਤਿੰਨ ਲੱਖ ਰੁਪਏ ਵਿੱਚ ਗੱਲਬਾਤ ਹੋਈ ਆਪਣਾ ਸੋਨੇ ਦਾ ਕੜਾ, ਮੋਟਰਸਾਈਕਲ ਅਤੇ ਦੋ ਮੱਝਾਂ ਵੇਚ ਕੇ ਪੈਸੇ ਇਕੱਠੇ ਕੀਤੇ ਜਿਸ ਵਿਚੋਂ 70 ਹਜਾਰ ਰੁਪਏ ਅਤੇ ਧੀ ਦੇ ਸਰਟੀਫਿਕੇਟ, ਪਾਸਪੋਰਟ ਅਤੇ ਦੂਸਰੇ ਡਾਕੂਮੈਂਟ ਉਕਤ ਏਜੰਟ ਨੂੰ ਦੇ ਦਿੱਤੇ ਪਰ 2021 ਵਿੱਚ ਦਿੱਤੇ ਪੈਸੇ ਹੀ ਨਾ ਵਾਪਸ ਮਿਲੇ ਅਤੇ ਨਾ ਹੀ ਧੀ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਧੀ ਦੇ ਜਮਾਂ ਕੀਤੇ ਡਾਕੂਮੈਂਟ ਅਜੇ ਤਕ ਵਾਪਿਸ ਦਿੱਤੇ ਤੇ ਨਾ ਹੀ ਪੁਲਿਸ ਨੇ ਕੋਈ ਸੁਣਵਾਈ ਕੀਤੀ।

ਇਹ ਵੀ ਪੜ੍ਹੋ: Independence Day Movies 2023: 15 ਅਗਸਤ ਨੂੰ ਦੇਖਣਾ ਨਾ ਭੁੱਲੋ ਆਜ਼ਾਦੀ ਦੇ ਸੰਘਰਸ਼ 'ਤੇ ਬਣੀਆਂ ਦੇਖੋ ਟੌਪ ਦੀਆਂ ਦੇਸ਼ਭਗਤੀ ਵਾਲੀਆਂ ਫਿਲਮਾਂ

ਉੱਥੇ ਹੀ ਵੀਜ਼ਾ ਐਕਸਪਰਟ ਸਚਿਨ ਸ਼ਰਮਾ ਨੇ ਏਜੇਂਟਾਂ ਦੇ ਧੋਖੇ ਤੋਂ ਬਚਣ ਬਾਰੇ ਦੱਸਦੇ ਕਿਹਾ ਕਿ ਜਦੋ ਵੀ ਕਿਸੇ ਨੌਜਵਾਨ ਨੇ ਵਿਦੇਸ਼ ਦੀ ਧਰਤੀ 'ਤੇ ਜਾਣਾ ਹੋਵੇ ਤਾਂ ਅਧਿਕਾਰਤ ਏਜੇਂਟ ਦੇ ਕੋਲੋ ਹੀ ਆਪਣੇ ਕਾਗਜ਼ਾਤ ਲਗਵਾਏ ਜਾਣ ਉਸ ਏਜੇਂਟ ਦੇ ਕਾਗਜ਼ਾਤ ਅਤੇ ਲਾਇਸੈਂਸ ਚੈਕ ਕਰ ਲਿਆ ਜਾਵੇ ਅਤੇ ਆਪਣੀ ਫੀਸ ਜਾਂ ਫਿਰ ਪੈਸੇ ਏਜੇਂਟ ਦੇ ਜਰੀਏ ਨਹੀਂ ਖੁਦ ਆਪ ਸੰਬਧਿਤ ਮਹਿਕਮੇ ਨੂੰ ਜਮਾਂ ਕਰਵਾਉਣ ਅਤੇ ਜੇਕਰ ਪਹਿਲਾਂ ਕੁਝ ਪੈਸੇ ਦੇਣੇ ਵੀ ਪੈਣ ਤਾਂ ਏਜੇਂਟ ਕੋਲੋ ਲਿਖਤੀ ਅਫ਼ੀਡੇਵਟ ਲਿਆ ਜਾਵੇ। 

ਉੱਥੇ ਹੀ ਬਟਾਲਾ ਪੁਲਿਸ ਦੇ ਡੀ ਐਸ ਪੀ ਸਪੈਸਲ ਰਵਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਜ਼ਿਲ੍ਹਾ ਅਧੀਨ ਏਜੇਂਟਾਂ ਦੇ ਵਲੋਂ ਦਿੱਤੇ ਗਏ ਧੋਖੇ ਦੇ ਕਈ ਕੇਸ ਸਾਹਮਣੇ ਆਏ ਹਨ ਅਤੇ ਅੱਗੇ ਵੀ ਨਜ਼ਰ ਆ ਰਹੇ ਹਨ ਪਰ ਇਹਨਾਂ ਕੇਸਾਂ ਵਿੱਚ ਤਫਤੀਸ਼ ਦੌਰਾਨ ਪੁਲਿਸ ਨੂੰ ਵੱਡੀਆਂ ਮੁਸ਼ਕਿਲਾਂ ਉਸ ਵੇਲ਼ੇ ਸਾਹਮਣੇ ਆਉਂਦੀਆਂ ਹਨ ਜਦੋਂ ਧੋਖੇ ਦਾ ਸ਼ਿਕਾਰ ਵਿਅਕਤੀ ਕਿਵੇਂ ਪੈਸੇ ਦਿੱਤੇ ਉਸ ਚੀਜ਼ ਨਹੀਂ ਸਹੀ ਤਾਰੀਕੇ ਨਾਲ ਪੇਸ਼ ਨਹੀਂ ਕਰ ਪਾਉਂਦਾ ਜਿਸਦਾ ਨਜਾਇਜ ਫਾਇਦਾ ਧੋਖੇਬਾਜ਼ ਏਜੇਂਟ ਚੁੱਕ ਲੈਂਦਾ ਹੈ।

ਇਹ ਵੀ ਪੜ੍ਹੋ: Ali Sethi Marriage Rumors: 'ਪਸੂਰੀ' ਸਿੰਗਰ ਅਲੀ ਸੇਠੀ ਨੇ ਵਿਆਹ ਦੀਆਂ ਅਫਵਾਹਾਂ 'ਤੇ ਤੋੜੀ ਚੁੱਪੀ, ਕਹੀ ਇਹ ਵੱਡੀ ਗੱਲ

(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟਰ)

Trending news