Punjab News: ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚਾਰ ਜੱਜਾਂ ਦੇ ਤਬਾਦਲਾ ਦੀ ਸਿਫਾਰਿਸ਼
Advertisement
Article Detail0/zeephh/zeephh1819689

Punjab News: ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚਾਰ ਜੱਜਾਂ ਦੇ ਤਬਾਦਲਾ ਦੀ ਸਿਫਾਰਿਸ਼

Punjab and Haryana High Court Judges Transfer News: ਇਹਨਾਂ ਜਜਾਂ ਵਿੱਚ ਜਸਟਿਸ ਅਰਵਿੰਦ ਸਿੰਘ ਸਾਂਗਵਾਨ, ਜਸਟਿਸ ਅਵਨੀਸ਼ ਝਿੰਗਨ, ਜਸਟਿਸ ਰਾਜ ਮੋਹਨ ਸਿੰਘ ਅਤੇ ਜਸਟਿਸ ਅਰੁਣ ਮੋਂਗਾ ਦੇ ਨਾਮ ਸ਼ਾਮਿਲ ਹਨ। 

Punjab News: ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚਾਰ ਜੱਜਾਂ ਦੇ ਤਬਾਦਲਾ ਦੀ ਸਿਫਾਰਿਸ਼

Punjab and Haryana High Court Judges Transfer News: ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੀ ਅਗਵਾਈ ਹੇਠ ਸੁਪਰੀਮ ਕੋਰਟ ਕਾਲੇਜੀਅਮ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚਾਰ ਜੱਜਾਂ ਦੇ ਤਬਾਦਲੇ ਦੀ ਸਿਫ਼ਾਰਿਸ਼ ਕੀਤੀ ਗਈ ਹੈ। 

ਦੱਸ ਦਈਏ ਕਿ ਵੀਰਵਾਰ ਦੇਰ ਰਾਤ ਜਾਰੀ ਕੀਤੇ ਗਏ ਮਤੇ ਦੇ ਮੁਤਾਬਕ 9 ਹਾਈ ਕੋਰਟ ਜਜਾਂ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਗਈ ਸੀ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 4 ਜਜਾਂ ਦੇ ਨਾਮ ਸ਼ਾਮਿਲ ਹਨ।  

ਇਹਨਾਂ ਜਜਾਂ ਵਿੱਚ ਜਸਟਿਸ ਅਰਵਿੰਦ ਸਿੰਘ ਸਾਂਗਵਾਨ, ਜਸਟਿਸ ਅਵਨੀਸ਼ ਝਿੰਗਨ, ਜਸਟਿਸ ਰਾਜ ਮੋਹਨ ਸਿੰਘ ਅਤੇ ਜਸਟਿਸ ਅਰੁਣ ਮੋਂਗਾ ਦੇ ਨਾਮ ਸ਼ਾਮਿਲ ਹਨ। 

ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੂੰ ਇਲਾਹਾਬਾਦ, ਅਵਨੀਸ਼ ਝਿੰਗਨ ਨੂੰ ਗੁਜਰਾਤ, ਰਾਜ ਮੋਹਨ ਸਿੰਘ ਨੂੰ  ਮੱਧ ਪ੍ਰਦੇਸ਼ ਅਤੇ ਅਰੁਣ ਮੋਂਗਾ ਨੂੰ ਰਾਜਸਥਾਨ ਹਾਈ ਕੋਰਟਾਂ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। 

ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 4 ਜਜਾਂ ਤੋਂ ਇਲਾਵਾਲ ਇਸ ਸੂਚੀ ਵਿੱਚ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਵਿਵੇਕ ਕੁਮਾਰ ਸਿੰਘ ਨੂੰ ਮਦਰਾਸ ਹਾਈ ਕੋਰਟ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਵੀ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਸੁਪ੍ਰੀਮ ਕੋਰਟ ਦੇ ਕਾਲੇਜੀਅਮ ਵੱਲੋਂ ਗੁਜਰਾਤ ਹਾਈ ਕੋਰਟ ਦੇ ਜਸਟਿਸ ਅਲਪੇਸ਼ ਵਾਈ ਕੋਗਜੇ ਨੂੰ ਇਲਾਹਾਬਾਦ, ਕੁਮਾਰੀ ਗੀਤਾ ਗੋਪੀ ਨੂੰ ਮਦਰਾਸ, ਹੇਮੰਤ ਐਮ ਪ੍ਰਚਾਰਕ ਨੂੰ ਪਟਨਾ, ਅਤੇ ਸਮੀਰ ਜੇ ਦਵੇ ਨੂੰ ਰਾਜਸਥਾਨ ਹਾਈ ਕੋਰਟਾਂ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ, ਕਈ ਥਾਵਾਂ 'ਤੇ ਦਰਮਿਆਨੀ ਬਾਰਿਸ਼

ਇਹ ਵੀ ਪੜ੍ਹੋ: Raghav Chadha News: ਫਰਜ਼ੀ ਦਸਤਖ਼ਤ ਕਰਨ ਦੇ ਇਲਜ਼ਾਮ 'ਤੇ ਰਾਘਵ ਚੱਢਾ ਨੇ ਭਾਜਪਾ ਨੂੰ ਦਿੱਤੀ ਕਾਗਜਾਤ ਪੇਸ਼ ਕਰਨ ਦੀ ਚੁਣੌਤੀ  

(For more news apart from Punjab and Haryana High Court Judges Transfer News, stay tuned to Zee PHH)

Trending news