Punjab News: ਕਾਰ ਸੇਵਾ ਵਾਲੇ ਸੰਤਾਂ ਨੇ ਦੋ ਤਖਤਾਂ ਨੂੰ ਜੋੜਨ ਵਾਲੀ ਸੜਕ ਦੀ ਕਾਰ ਸੇਵਾ ਆਰੰਭੀ , ਜੋ ਕੰਮ ਸਰਕਾਰਾਂ ਦੇ ਉਹ ਕਰ ਰਹੇ ਕਰ ਸੇਵਾ ਵਾਲੇ
Trending Photos
Punjab News/ਬਿਮਲ ਸ਼ਰਮਾ ਸ਼੍ਰੀ ਅਨੰਦਪੁਰ ਸਾਹਿਬ: ਪੁਲਾਂ ਵਾਲੇ ਬਾਬੇ ਵਜੋਂ ਜਾਣੇ ਜਾਂਦੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸਾਬਕਾ ਮੁੱਖ ਪ੍ਰਬੰਧਕ ਮਰਹੂਮ ਬਾਬਾ ਲਾਭ ਸਿੰਘ ਜੀ ਵੱਲੋਂ ਪਾਏ ਪੂਰਨਿਆਂ ਤੇ ਚੱਲਦਿਆਂ ਮੌਜੂਦਾ ਸਮੇਂ ਵਿੱਚ ਇਸ ਸੰਪਰਦਾ ਦੇ ਮੁਖੀ ਸੰਤ ਬਾਬਾ ਸੁੱਚਾ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਵੱਲੋਂ ਸੰਗਤਾਂ ਦੀ ਮੰਗ ਤੇ ਪਹਿਰਾ ਦਿੰਦਿਆਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜੋੜਨ ਵਾਲੀ ਸੜਕ ਜਿਸਨੂੰ ਸ੍ਰੀ ਆਨੰਦਪੁਰ ਸਾਹਿਬ - ਬਲਾਚੌਰ - ਗੜਸ਼ੰਕਰ ਮਾਰਗ ਵੀ ਕਿਹਾ ਜਾਂਦਾ ਹੈ, ਨੂੰ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੁਆਰਾ ਮੁਰੰਮਤ ਤੇ ਚੌੜਾ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ।
ਗੌਰਤਲਬ ਹੈ ਕੇ ਪਿਛਲੇ ਲੰਬੇ ਸਮੇਂ ਤੋਂ ਇਹ ਸੜਕ ਦੀ ਖਸਤਾ ਹਾਲਤ ਹੈ, ਇਹ ਨਹੀਂ ਪਤਾ ਚੱਲਦਾ ਕਿ ਸੜਕ ਵਿੱਚ ਟੋਏ ਹਨ ਜਾਂ ਟੋਇਆ ਵਿੱਚ ਸੜਕ ਹੈ। ਹੌਲਾ ਮਹੱਲਾ ਦੇ ਦੌਰਾਨ ਸਾਰਾ ਦੁਆਬਾ ਇਸੇ ਰਸਤੇ ਤੋਂ ਸ਼੍ਰੀ ਅਨੰਦਪੁਰ ਸਾਹਿਬ ਆਉਂਦਾ ਹੈ ਤੇ ਹੌਲਾ ਮਹੱਲਾ ਨੂੰ ਦੇਖਦੇ ਹੋਏ ਸੰਗਤਾਂ ਦੀ ਬੇਨਤੀ ਤੇ ਇਹ ਬੜੇ ਵੱਡੇ ਪੱਧਰ ਤੇ ਪੋਕਲੈਨ ਤੇ ਜੇਸੀਬੀ ਮਸ਼ੀਨ ਨਾਲ ਸੇਵਾ ਸ਼ੁਰੂ ਕੀਤੀ ਗਈ ਹੈ। ਤਿੰਨ ਵਿਧਾਨ ਸਭਾ ਹਲਕੇ ਹੋਣ ਦੇ ਬਾਵਜੂਦ ਵੀ ਕਿਸੇ ਵੀ ਸਰਕਾਰ ਸਮੇਂ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ ਗਿਆ।
ਜਿਕਰਯੋਗ ਹੈ ਕਿ 70% ਲੋਕ ਇਸ ਰਸਤੇ ਰਾਹੀਂ ਸ੍ਰੀ ਅਨੰਦਪੁਰ ਸਾਹਿਬ , ਮਾਤਾ ਨੈਣਾ ਦੇਵੀ , ਸ਼੍ਰੀ ਕੀਰਤਪੁਰ ਸਾਹਿਬ , ਬਾਬਾ ਬਾਲਕ ਨਾਥ ਤੇ ਕੁੱਲੂ ਮਨਾਲੀ ਲਈ ਸਫਰ ਕਰਦੇ ਹਨ ਪ੍ਰੰਤੂ ਬੀਤੇ ਸਮੇਂ ਵਿੱਚ ਸੂਬੇ ਅੰਦਰ ਵੱਖ-ਵੱਖ ਪਾਰਟੀਆਂ ਦੀ ਸਰਕਾਰ ਰਹੀ ਪਰ ਕਿਸੇ ਵੀ ਸਰਕਾਰ ਨੇ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ ਜਿਸ ਨਾਲ ਇਸ ਸੜਕ ਤੇ ਸਫਰ ਕਰਨ ਵਾਲੇ ਲੋਕਾਂ ਦੇ ਵਿੱਚ ਬੇਹਦ ਗੁੱਸਾ ਦੇਖਣ ਨੂੰ ਮਿਲਿਆ।
ਦੂਜੇ ਪਾਸੇ ਖਾਲਸੇ ਦੇ ਕੌਮੀ ਤਿਹਾਓਰ ਹੋਲਾ ਮਹੱਲਾ ਮੌਕੇ ਤਕਰੀਬਨ 50 ਲੱਖ ਦੇ ਕਰੀਬ ਸੰਗਤ ਇਸ ਸੜਕ ਰਸਤੇ ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਪੁੱਜਦੀ ਹੈ ਤੇ ਬੀਤੇ ਕਈ ਸਾਲਾਂ ਤੋਂ ਇਹ ਸੜਕ ਦੇ ਮਾੜੇ ਹਾਲ ਦੇ ਚਲਦਿਆਂ ਸੰਗਤ ਨੂੰ ਪਰੇਸ਼ਾਨੀਆਂ ਚੱਲਣੀਆਂ ਪੈਂਦੀਆਂ ਹਨ। ਤੇ ਲਗਾਤਾਰ ਇਸ ਸੜਕ ਤੇ ਹਾਦਸੇ ਹੁੰਦੇ ਰਹਿੰਦੇ ਹਨ ਪਰੰਤੂ ਹੁਣ ਇਹ ਪਰੇਸ਼ਾਨੀਆਂ ਦਾ ਸਥਾਈ ਹੱਲ ਹੋਣ ਜਾ ਰਿਹਾ ਹੈ ਕਿਉਂਕਿ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਇਸ ਸੜਕ ਦਾ ਕੰਮ ਆਪਣੇ ਲੈਵਲ ਤੇ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਖਾਂ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸੱਤ ਤੋਂ ਅੱਠ ਵੱਡੇ ਪੁਲ ਸਤਲੁਜ ਦਰਿਆ ਤੇ ਸਵਾਂ ਨਦੀ ਤੇ ਪਾਏ ਗਏ ਹਨ । ਉੱਥੇ ਹੀ ਜਿਨਾਂ ਪਿੰਡਾਂ ਨੂੰ ਰਸਤੇ ਨਹੀਂ ਜਾਂਦੇ ਉੱਥੇ ਰਸਤਿਆਂ , ਗੁਰਦੁਆਰਿਆਂ ਅਤੇ ਮੰਦਰਾਂ ਦਾ ਨਿਰਮਾਣ ਵੀ ਬਾਬਿਆਂ ਵੱਲੋਂ ਕੀਤਾ ਗਿਆ ਹੈ ।