PSEB Students News: ਪੰਜਾਬ ਦੇ ਵਿਦਿਆਰਥੀ ਤੀਜੀ ਵਾਰ ਦੇਣਗੇ ਪ੍ਰੀਖਿਆ, ਪਹਿਲਾਂ ਪ੍ਰੀਖਿਆ ਦੋ ਵਾਰ ਹੋ ਚੁੱਕੀ ਹੈ ਰੱਦ
Advertisement

PSEB Students News: ਪੰਜਾਬ ਦੇ ਵਿਦਿਆਰਥੀ ਤੀਜੀ ਵਾਰ ਦੇਣਗੇ ਪ੍ਰੀਖਿਆ, ਪਹਿਲਾਂ ਪ੍ਰੀਖਿਆ ਦੋ ਵਾਰ ਹੋ ਚੁੱਕੀ ਹੈ ਰੱਦ

PSEB Students News: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਦੀ ਲਾਪਰਵਾਹੀ ਦਾ ਖਮਿਆਜਾ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ।

PSEB Students News: ਪੰਜਾਬ ਦੇ ਵਿਦਿਆਰਥੀ ਤੀਜੀ ਵਾਰ ਦੇਣਗੇ ਪ੍ਰੀਖਿਆ, ਪਹਿਲਾਂ ਪ੍ਰੀਖਿਆ ਦੋ ਵਾਰ ਹੋ ਚੁੱਕੀ ਹੈ ਰੱਦ

PSEB Students News: ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ 24 ਫਰਵਰੀ ਨੂੰ ਪ੍ਰਸ਼ਨ ਪੱਤਰ ਲੀਕ ਹੋਣ ਜਾਣ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਇਸ ਮਗਰੋਂ ਵਿਭਾਗ ਨੇ ਪ੍ਰੀਖਿਆ ਲਈ ਅਗਲੀ ਤਰੀਕ 24 ਮਾਰਚ ਐਲਾਨੀ ਸੀ। ਇਸ ਤਰੀਕ ਵਿੱਚ ਵੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਦੋ ਪ੍ਰੀਖਿਆ ਕੇਂਦਰਾਂ ਵਿੱਚ ਪੁਰਾਣਾ ਲੀਕ ਹੋਇਆ ਪ੍ਰਸ਼ਨ ਪੱਤਰ ਹੀ ਵੰਡ ਦਿੱਤਾ ਗਿਆ। ਇਹ ਦੋਵੇਂ ਪ੍ਰੀਖਿਆ ਕੇਂਦਰ ਲੁਧਿਆਮਾ ਅਤੇ ਫਿਰੋਜ਼ਪੁਰ ਦੇ ਸਨ।

ਲੁਧਿਆਣਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਲਵਾਰਾ ਤੇ ਫਿਰੋਜ਼ਪੁਰ ਦਾ ਫਤਿਹ ਸਿੰਘ ਪਬਲਿਕ ਸਕੂਲ ਵਿੱਚ ਪੁਰਾਣਾ ਪ੍ਰਸ਼ਨ ਪੱਤਰ ਵੰਡ ਦਿੱਤਾ ਗਿਆ ਸੀ। ਇਨ੍ਹਾਂ ਦੋਵੇਂ ਪ੍ਰੀਖਿਆ ਕੇਂਦਰਾਂ ਦੇ ਕੁਲ 185 ਵਿਦਿਆਰਥੀ ਤੀਜੀ ਵਾਰ 22 ਮਈ ਨੂੰ ਅੰਗਰੇਜ਼ੀ ਦੀ ਪ੍ਰੀਖਿਆ ਦੇਣਗੇ। ਅਧਿਕਾਰੀਆਂ ਦੀ ਲਾਪਰਵਾਹੀ ਉਸ ਸਮੇਂ ਫੜੀ ਗਈ ਜਦ ਮਾਰਕਿੰਗ ਸਮੇਂ ਪ੍ਰੀਖਿਆ ਚੈਕ ਕ ਰਹੇ ਸਟਾਫ ਦੀ ਨਜ਼ਰ ਅਲੱਗ-ਅਲੱਗ ਪ੍ਰਸ਼ਨ ਪੱਤਰਾਂ ਉਪਰ ਪਈ।

ਗੁਰੂਸਰ ਸੁਧਾਰ ਵਿੱਚ ਜੀਐਚਜੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 118 ਵਿਦਿਆਰਥੀ ਲੁਧਿਆਣਾ ਦੇ ਪ੍ਰੀਖਿਆ ਕੇਂਦਰ ਵਿੱਚ ਹਾਜ਼ਰ ਹੋਏ ਸਨ। ਇਸ ਸਕੂਲ ਦੇ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਕਿ ਸਕੂਲ ਨੂੰ 12 ਮਈ ਦੀ ਦੁਪਹਿਰ ਨੂੰ ਈਮੇਲ ਪ੍ਰਾਪਤ ਹੋਈ ਕਿ ਪ੍ਰੀਖਿਆ 18 ਮਈ ਨੂੰ ਫਿਰ ਤੋਂ ਲਈ ਜਾਵੇਗੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਅਧਿਕਾਰੀਆਂ ਤੱਕ ਪਹੁੰਚ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੁਮਾਇੰਦੇ ਨਾਲ ਵੀ ਮੁਲਾਕਾਤ ਕੀਤੀ।

ਉਨ੍ਹਾਂ ਨੂੰ ਅਪੀਲ ਕਰਨ ਤੋਂ ਬਾਅਦ ਬੋਰਡ ਨੇ 22 ਮਈ ਨੂੰ ਨਜ਼ਦੀਕੀ ਇੱਕ ਕੇਂਦਰ ਉਪਰ ਦੁਬਾਰਾ ਪ੍ਰੀਖਿਆ ਲੈਣ ਉਤੇ ਸਹਿਮਤੀ ਬਣੀ। ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ’ਤੇ ਸਟਾਫ਼ ਦੀ ਅਣਗਹਿਲੀ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਬੋਰਡ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੈਨੇਡਾ ਦੇ ਮੋਨਟਰਿਆਲ ਤੋਂ ਪੰਜਾਬ ਦਾ ਨੌਜਵਾਨ ਲਵਪ੍ਰੀਤ ਸਿੰਘ ਲਾਪਤਾ, ਪਰਿਵਾਰ ਵਾਲਿਆਂ ਨੇ ਕੀਤੀ ਅਪੀਲ

ਯਾਦ ਰਹੇ ਕਿ ਅੰਗਰੇਜ਼ੀ ਵਿਸ਼ੇ ਦਾ ਪ੍ਰਸ਼ਨ-ਪੱਤਰ ਪ੍ਰੀਖਿਆ ਵਾਲੇ ਦਿਨ ਹੀ ਪੇਪਰ ਤੋਂ ਚਾਰ ਘੰਟੇ ਪਹਿਲਾਂ ਹੀ ਕਿਸੇ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬੋਰਡ ਨੂੰ ਪੂਰੇ ਪੰਜਾਬ ’ਚ ਪ੍ਰੀਖਿਆ ਰੱਦ ਕਰਨੀ ਪਈ ਤੇ ਠੀਕ ਇਕ ਮਹੀਨੇ ਬਾਅਦ 24 ਮਾਰਚ ਨੂੰ ਦੁਬਾਰਾ ਪ੍ਰੀਖਿਆ ਲੈਣ ਲਈ ਤਰੀਕ ਵੀ ਐਲਾਨੀ ਗਈ ਸੀ।

ਇਹ ਵੀ ਪੜ੍ਹੋ : Gurdaspur news: ਇੱਕ ਥੱਪੜ ਨੇ ਕਰਵਾਇਆ ਪੁਲਿਸ ਮੁਲਾਜ਼ਮ ਸਸਪੈਂਡ, ਮਹਿਲਾ ਨਾਲ ਕੀਤੀ ਸੀ...

Trending news