PRTC Bus conductor attack: ਪੀਆਰਟੀਸੀ ਬੱਸ ਕੰਡਕਟਰ ਤੇ ਕਾਰ ਵਿੱਚ ਸਵਾਰ ਹੋ ਕੇ ਆਏ ਇੱਕ ਵਿਅਕਤੀ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਹੀ ਭੱਜ ਕੇ ਬਚਾਈ ਜਾਨ। ਪੀਆਰਟੀਸੀ ਨੇ ਨਿਆਲ ਚੌਂਕ ਜਾਮ ਕੀਤਾ ਹੈ।
Trending Photos
Punjab News/ ਸੱਤਪਾਲ ਗਰਗ: ਅੱਜ ਸਵੇਰੇ ਕਾਰ ਵਿੱਚ ਸਵਾਰ ਹੋ ਕੇ ਆਏ ਕੁਝ ਵਿਅਕਤੀਆਂ ਵਲੋਂ ਪੀਆਰਟੀਸੀ ਦੇ ਕਡੰਕਟਰ 'ਤੇ ਹਮਲਾ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀ ਗਈਆਂ। ਇਸ ਤੋਂ ਬਾਅਦ ਹੁਣ ਪੀਆਰਟੀਸੀ ਦੇ ਡਰਾਈਵਰ ਕੰਡਕਟਰਾਂ ਨੇ ਦਿੱਲੀ ਪਟਿਆਲਾ ਰੋਡ ਜਾਮ ਕਰਕੇ ਪਿੰਡ ਨਿਆਲ ਚੌਂਕ ਵਿੱਚ ਰੋਸ਼ ਪ੍ਰਦਰਸਨ ਸ਼ੁਰੂ ਕਰ ਦਿੱਤਾ ਜਿਸ ਦੀ ਸੂਚਨਾ ਮਿਲਣ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਜਾਮ ਖੌਲ ਦਿੱਤਾ।
ਪੀਆਰਟੀਸੀ ਦੇ ਕੰਡਕਟਰ ਕੁਲਦੀਪ ਸਿੰਘ ਨੇ ਦੱੱਸਿਆ ਕਿ ਜਦੋਂ ਸਵੇਰੇ ਉਹ ਬੱਸ ਦੇ ਟਾਇਰ ਵਿੱਚ ਹਵਾ ਭਰਾਉਣ ਲਈ ਬੱਸ ਸਟੈਂਡ ਦੇ ਬਾਹਰ ਪੁਲ ਦੇ ਨੀਚੇ ਹਵਾ ਭਰਾਉਣ ਲਈ ਬੱਸ ਵਿੱਚ ਉਤਰਿਆ ਤਾਂ ਇਕ ਕਾਰ ਵਿੱਚ ਸਵਾਰ ਆਏ ਇੱਕ ਵਿਅਕਤੀ ਵੱਲੋਂ ਉਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਭੱਜ ਕੇ ਜਾਨ ਬਚਾਈ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: Sonipat Firecracker Factory Fire: ਸੋਨੀਪਤ 'ਚ ਪਟਾਕਿਆਂ ਦੀ ਫੈਕਟਰੀ 'ਚ ਵੱਡਾ ਧਮਾਕਾ, ਦਰਜਨ ਮਜ਼ਦੂਰ ਜ਼ਖ਼ਮੀ
ਪੁਲਿਸ ਅਧਿਕਾਰੀ ਐਸ ਆਈਂ ਕਰਨੈਲ ਸਿੰਘ ਨੇ ਦੱੱਸਿਆ ਕਿ ਕੁਲਦੀਪ ਸਿੰਘ ਵਲੋਂ ਮਿਲ਼ੀ ਸ਼ਿਕਾਇਤ ਤੋਂ ਬਾਅਦ ਅਰੋਪੀਆਂ ਖਿਲਾਫ ਕਾਰਵਾਈ ਕਰਨ ਦੇ ਵਿਸ਼ਵਾਸ ਦਿਵਾਇਆ ਹੈ । ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪੀਆਰਟੀਸੀ ਵਲੋਂ ਜ਼ਾਮ ਖੋਲ ਦਿੱਤਾ ਅਤੇ ਇਕ ਵਜੇ ਤਕ ਅਗਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਵੱਡੇ ਪੱਧਰ ਤੇ ਬੱਸਾਂ ਜਾਮ ਕਰਨਗੇ।
ਡੇਢ ਘੰਟੇ ਤੱਕ ਲੱਗੇ ਜ਼ਾਮ ਵਿਚ ਫ਼ਸੇ ਯਾਤਰੀਆਂ ਨੂੰ ਕਾਫ਼ੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਸਕੂਲ ਜਾਣ ਵਾਲੇ ਵਿਦਿਆਰਥੀਆਂ ਅਤੇ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਜਾਮ ਵਿੱਚ ਫ਼ਸ ਜਾਣ ਕਾਰਨ ਭਾਗ ਲੈਣ ਤੋਂ ਵਾਂਝੇ ਰਹਿਣਾ ਪਿਆ।