Arsh Dalla News: ਅੱਤਵਾਦੀ ਅਰਸ਼ ਡੱਲਾ ਨੂੰ ਭਾਰਤ ਲਿਆਉਣ ਦੀ ਕਾਰਵਾਈ ਹੋਈ ਤੇਜ਼; ਸਪੈਸ਼ਲ ਕੋਰਟ ਨੇ ਪਟੀਸ਼ਨ ਕੀਤੀ ਮਨਜ਼ੂਰ
Advertisement
Article Detail0/zeephh/zeephh2101848

Arsh Dalla News: ਅੱਤਵਾਦੀ ਅਰਸ਼ ਡੱਲਾ ਨੂੰ ਭਾਰਤ ਲਿਆਉਣ ਦੀ ਕਾਰਵਾਈ ਹੋਈ ਤੇਜ਼; ਸਪੈਸ਼ਲ ਕੋਰਟ ਨੇ ਪਟੀਸ਼ਨ ਕੀਤੀ ਮਨਜ਼ੂਰ

Arsh Dalla News: ਅੱਤਵਾਦੀ ਅਰਸ਼ ਡੱਲਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਕਾਰਵਾਈ ਤੇਜ਼ ਹੋ ਗਈ ਹੈ।

Arsh Dalla News: ਅੱਤਵਾਦੀ ਅਰਸ਼ ਡੱਲਾ ਨੂੰ ਭਾਰਤ ਲਿਆਉਣ ਦੀ ਕਾਰਵਾਈ ਹੋਈ ਤੇਜ਼; ਸਪੈਸ਼ਲ ਕੋਰਟ ਨੇ ਪਟੀਸ਼ਨ ਕੀਤੀ ਮਨਜ਼ੂਰ

Arsh Dalla News (ਮਨੀਸ਼ ਸ਼ੰਕਰ):  ਗੈਂਗਸਟਰ ਅਤੇ ਅੱਤਵਾਦੀ ਅਰਸ਼ ਡੱਲਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਕਾਰਵਾਈ ਤੇਜ਼ ਹੋ ਗਈ ਹੈ। ਸਪੈਸ਼ਲ ਅਦਾਲਤ ਨੇ ਐਨਆਈਏ ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ। ਕੈਨੇਡਾ ਵਿੱਚ ਬੈਠ ਕੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਕਾਰਵਾਈ ਤੇਜ਼ ਹੋ ਗਈ ਹੈ। ਐਨਆਈਏ ਨੇ ਮੋਹਾਲੀ ਦੀ ਸਪੈਸ਼ਲ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਐਨਆਈਏ ਕੋਰਟ ਨੇ ਮਨਜ਼ੂਰ ਕਰ ਲਿਆ ਹੈ।

ਹੁਣ ਅੱਤਵਾਦੀ ਅਰਸ਼ ਡੱਲਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਮੁਲਜ਼ਮ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਜਿਸ ਖ਼ਿਲਾਫ਼ ਐਨਆਈਏ ਨੇ ਅਪਰਾਧੀ ਦੀ ਹਵਾਲਗੀ ਦੀ ਮੰਗ ਕੀਤੀ ਸੀ।

ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮ ਅਰਸ਼ ਡੱਲਾ ਆਈਪੀਸੀ ਦੀਆਂ ਧਾਰਾਵਾਂ 386, 387, 385, 115, 201, 471, 120ਬੀ ਅਤੇ ਯੂਏ (ਪੀ) ਐਕਟ ਦੀ ਧਾਰਾ 17, 18, 18ਬੀ, 20, 21 ਅਤੇ 23 ਤਹਿਤ ਭਗੌੜਾ ਹੈ। ਇੰਟਰਪੋਲ ਦੇ ਸਕੱਤਰੇਤ ਜਨਰਲ ਦੁਆਰਾ 31 ਮਈ 2022 ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ 28 ਮੁਹੱਲਾ ਕਲੀਨਿਕ ਨੂੰ ਨੋਟਿਸ ਜਾਰੀ; ਜਾਅਲੀ ਅੰਕੜਿਆਂ ਦਾ ਖ਼ਦਸ਼ਾ

ਭਗੌੜੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਉਰਫ ਪ੍ਰਭ ਦੇ ਸਬੰਧ ਵਿੱਚ ਹਵਾਲਗੀ ਦੀ ਬੇਨਤੀ ਭੇਜਦੇ ਹੋਏ ਪੱਤਰ ਨੰਬਰ LEX-500150317 ਰਾਹੀਂ ਕੈਨੇਡੀਅਨ ਅਧਿਕਾਰੀਆਂ ਤੋਂ ਇੱਕ ਸੰਚਾਰ ਵੀ ਪ੍ਰਾਪਤ ਹੋਇਆ ਹੈ। ਉਪਰੋਕਤ ਹਾਲਾਤ ਤਹਿਤ ਐਨਆਈਏ ਦੀ ਬੇਨਤੀ 'ਤੇ ਦੋਸ਼ੀ ਅਰਸ਼ਦੀਪ ਸਿੰਘ ਦੀ ਹਵਾਲਗੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਐਨਆਈਏ ਵੱਲੋਂ ਅਰਸ਼ ਡੱਲਾ ਖ਼ਿਲਾਫ਼ ਦਰਜ ਸਾਰੇ ਕੇਸਾਂ ਦੇ ਵੇਰਵੇ ਵਿਸ਼ੇਸ਼ ਅਦਾਲਤ ਨੂੰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਸ ਨੂੰ ਭਗੌੜਾ ਤੋਂ ਲੈ ਕੇ ਅੱਤਵਾਦੀ ਐਲਾਨਣ ਲਈ ਸਾਰੇ ਦਸਤਾਵੇਜ਼ ਪੇਸ਼ ਕੀਤੇ ਗਏ। ਐਨਆਈਏ ਨੇ ਅਦਾਲਤ 'ਚ ਜ਼ੋਰਦਾਰ ਢੰਗ ਨਾਲ ਆਪਣਾ ਪੱਖ ਪੇਸ਼ ਕੀਤਾ ਹੈ। ਇਹ ਵੀ ਦੱਸਿਆ ਕਿ ਕਿਵੇਂ ਉਹ ਦੇਸ਼ ਲਈ ਖ਼ਤਰਾ ਬਣਿਆ ਹੋਇਆ ਹੈ। ਇਨ੍ਹਾਂ ਸਾਰੇ ਤੱਥਾਂ ਨੂੰ ਵਿਚਾਰਨ ਮਗਰੋਂ ਅਦਾਲਤ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਗੌਰਤਲਬ ਹੈ ਕਿ 22 ਮਈ 2021 ਨੂੰ ਮੋਗਾ ਜ਼ਿਲ੍ਹੇ ਵਿੱਚ ਅੱਤਵਾਦੀ ਅਰਸ਼ ਡੱਲਾ ਤੇ ਉਸ ਦੇ ਕਰੀਬੀ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। 10 ਜੂਨ, 2021 ਨੂੰ, ਐਨਆਈਏ ਨੇ ਇਸ ਕੇਸ ਨੂੰ ਆਪਣੇ ਕੋਲ ਤਬਦੀਲ ਕਰ ਲਿਆ ਤੇ ਨਵੀਂ ਐਫਆਈਆਰ ਦਰਜ ਕੀਤੀ। ਅਰਸ਼ ਡੱਲਾ ਨੇ ਇੱਕ ਅੱਤਵਾਦੀ ਗਿਰੋਹ ਬਣਾਇਆ ਹੈ।

ਇਹ ਵੀ ਪੜ੍ਹੋ : Pathankot News: ਅਯੁੱਧਿਆ ਲਈ ਪਠਾਨਕੋਟ ਤੋਂ ਸਪੈਸ਼ਲ ਰੇਲਗੱਡੀ ਰਵਾਨਾ; 633 ਸ਼ਰਧਾਲੂ ਰਾਮ ਲੱਲਾ ਦੇ ਕਰਨਗੇ ਦਰਸ਼ਨ

Trending news