Baba Nanak Viah Purab: ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਡੇਹਰਾ ਸਾਹਿਬ 'ਚ ਬੀਬੀਆਂ ਵੱਲੋਂ ਨਗਰ ਕੀਰਤਨ ਆਰੰਭ
Advertisement

Baba Nanak Viah Purab: ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਡੇਹਰਾ ਸਾਹਿਬ 'ਚ ਬੀਬੀਆਂ ਵੱਲੋਂ ਨਗਰ ਕੀਰਤਨ ਆਰੰਭ

Baba Nanak Viah Purab: ਬਟਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਵਿਆਹ ਪੁਰਬ ਦੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

Baba Nanak Viah Purab: ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਡੇਹਰਾ ਸਾਹਿਬ 'ਚ ਬੀਬੀਆਂ ਵੱਲੋਂ ਨਗਰ ਕੀਰਤਨ ਆਰੰਭ

Baba Nanak Viah Purab: ਬਟਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਜਿਥੇ ਗੁਰੂ ਸਾਹਿਬ ਦਾ ਅੱਜ ਤੋਂ 536 ਸਾਲ ਪਹਿਲਾ ਵਿਆਹ ਹੋਇਆ ਸੀ ਉਥੇ ਗੁਰੂ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਉਤੇ ਗੁਰਦੁਆਰਾ ਡੇਹਰਾ ਸਾਹਿਬ (ਸਹੁਰਾ ਘਰ) ਸੁਸ਼ੋਭਿਤ ਹਨ। ਅੱਜ ਵੀ ਹਰ ਸਾਲ ਗੁਰੂ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਬਟਾਲਾ ਵਿਖੇ ਸਜਾਇਆ ਜਾਂਦਾ ਹੈ ਤੇ ਜੋੜ ਮੇਲਾ ਲੱਗਦਾ ਹੈ।

ਵਿਆਹ ਪੁਰਬ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤ ਦੇਸ਼ ਤੇ ਵਿਦੇਸ਼ ਤੋਂ ਨਤਮਸਤਕ ਹੋਣ ਲਈ ਨਗਰ ਕੀਰਤਨ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀਆਂ ਭਰਨ ਪਹੁੰਚ ਰਹੀਆਂ ਹਨ। ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਸੰਨ 1487 ਵਿੱਚ ਮਾਤਾ ਸੁਲੱਖਣੀ ਜੀ ਸਪੁੱਤਰੀ ਸ੍ਰੀ ਮੂਲ ਚੰਦ ਨੂੰ ਵਿਆਹੁਣ ਲਈ ਬਟਾਲਾ ਵਿੱਚ ਬਰਾਤ ਲੈ ਕੇ ਗਏ ਸਨ।

ਗੁਰੂ ਜੀ ਨੇ ਆਪ ਵਿਆਹ ਕਰਕੇ ਜਗਤ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਸੰਨਿਆਸੀ ਜੀਵਨ ਦੇ ਬਿਨਾਂ ਵੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਵੇਦੀ ਦੀਆਂ ਲਾਵਾਂ ਨਾ ਲੈਕੇ ਮੂਲ ਮੰਤਰ ਦੀਆਂ ਲਾਵਾਂ ਫੇਰਿਆਂ ਲੈ ਇੱਕ ਵੱਖ ਸ਼ੁਰੂਆਤ ਕੀਤੀ ਸੀ। ਉਥੇ ਹੀ ਉਹ ਅਸਥਾਨ ਜਿਥੇ ਗੁਰੂ ਜੀ ਦੇ ਆਨੰਦ ਕਾਰਜ ਹੋਏ ਅਤੇ ਉਹ ਗੁਰੂ ਜੀ ਦਾ ਕਦੇ ਸਹੁਰਾ ਘਰ ਉਥੇ ਸੀ। ਗੁਰਦੁਆਰਾ ਡੇਹਰਾ ਸਾਹਿਬ ਸੁਸ਼ੋਭਿਤ ਹੈ ਤੇ ਹਰ ਸਾਲ ਗੁਰੂ ਜੀ ਦੇ ਵਿਆਹ ਪੁਰਬ ਤੋਂ ਪਹਿਲਾ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : India vs Canada: ਕੈਨੇਡੀਅਨ ਕੂਟਨੀਤਕ ਨੂੰ ਭਾਰਤ ਸਰਕਾਰ ਨੇ ਹਟਾਇਆ, 5 ਦਿਨਾਂ 'ਚ ਭਾਰਤ ਛੱਡਣ ਦੇ ਦਿੱਤੇ ਨਿਰਦੇਸ਼

ਉਸੇ ਦੇ ਚੱਲਦੇ ਇਸ ਵਿਆਹ ਪੁਰਬ ਨੂੰ ਲੈ ਕੇ ਕਰੀਬ ਇੱਕ ਹਫ਼ਤਾ ਪਹਿਲਾ ਹੀ ਰੋਜ਼ਾਨਾ ਗੁਰਦੁਆਰਾ ਡੇਰਾ ਸਾਹਿਬ ਬੀਬੀਆਂ ਵੱਲੋਂ ਸ਼ਬਦ ਕੀਰਤਨ (ਜਿਵੇਂ ਇੱਕ ਵਿਆਹ ਵਾਲੇ ਘਰ ਗਾਉਣ ਹੋਣ) ਸ਼ਗਨ ਦੇ ਟੋਕਰੇ ਚੜ੍ਹਾਏ ਜਾਂਦੇ ਹਨ ਤੇ ਵਿਸ਼ੇਸ ਤੌਰ ਉਤੇ ਬਿੱਧ ਦਾ ਪ੍ਰਸ਼ਾਦ ਚੜਿਆ ਤੇ ਵੰਡਿਆ ਜਾਂਦਾ ਹੈ। ਗੁਰੂ ਘਰਾਂ ਵਿੱਚ ਫੁੱਲਾਂ ਤੇ ਹੋਰ ਸਜਾਵਟ ਵੀ ਕੀਤੀ ਜਾ ਰਹੀ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਪੁਰਾਤਨ ਖੂਹੀ ਵੀ ਹੈ।

ਇਹ ਵੀ ਪੜ੍ਹੋ : Canada News: ਕੈਨੇਡਾ ਨੇ ਸਿੱਖ ਕਾਰਕੁਨ ਦੀ ਹੱਤਿਆ 'ਚ ਭਾਰਤ ਦੇ ਸੰਭਾਵੀ ਸਬੰਧ ਦੀ ਜਾਂਚ ਦੇ ਤਹਿਤ ਭਾਰਤੀ ਡਿਪਲੋਮੈਟ ਨੂੰ ਕੱਢਿਆ

ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news