Happy Ganesh Chaturthi 2023: ਇਸ ਤਿਉਹਾਰ ਦਾ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਤੇ ਜਦੋਂ ਇਹ ਤਿਉਹਾਰ ਨਜਦੀਕ ਆ ਜਾਂਦਾ ਹੈ ਤਾਂ ਲੋਕ ਬਾਜ਼ਾਰ ਵਿੱਚ ਜਾ ਕੇ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਨ ਲੱਗ ਪੈਂਦੇ ਹਨ ਇਹ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਸਮੁੱਚੇ ਭਾਰਤ ਦੇਸ਼ ਵਿੱਚ ਮਨਾਇਆ ਜਾਂਦਾ ਹੈ ।
ਗਣੇਸ਼ ਚਤੁਰਥੀ ਦੇ ਤਿਉਹਾਰ ਨੂੰ ਲੈ ਕੇ ਪੂਰੇ ਦੇਸ਼ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਗਣੇਸ਼ ਚਤੁਰਥੀ ਦੀ ਰੌਣਕ ਹੁਣ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ।
ਗਣੇਸ਼ ਚਤੁਰਥੀ ਦਾ ਤਿਉਹਾਰ 19 ਸਤੰਬਰ ਨੂੰ ਹੈ ਅਤੇ ਸਵੇਰੇ ਗਣਪਤੀ ਜੀ ਨੂੰ ਘਰ ਵਿੱਚ ਸਥਾਪਿਤ ਕੀਤਾ ਗਿਆ ਤੇ ਪੂਰੇ 11 ਦਿਨ ਸ੍ਰੀ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਜਾਵੇਗੀ ਤੇ 29 ਸਤੰਬਰ ਨੂੰ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਗਣਪਤੀ ਜੀ ਨੂੰ ਨਦੀ ਵਿੱਚ ਵਿਸਰਜਨ ਕੀਤਾ ਜਾਂਦਾ ਹੈ।
ਵਾਤਾਵਰਣ ਨੂੰ ਸ਼ੁੱਧ ਅਤੇ ਸਾਫ ਰੱਖਣ ਦੇ ਮਕਸਦ ਨਾਲ ਸ੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਨੂੰ ਮਿੱਟੀ ਦੇ ਨਾਲ ਬਣਾਇਆ ਜਾਂਦਾ ਹੈ ਤਾਂ ਜੋ ਮੂਰਤੀ ਵਿਸਰਜਨ ਕਰਦੇ ਸਮੇਂ ਮੂਰਤੀ ਦੀ ਮਿੱਟੀ ਪਾਣੀ ਵਿੱਚ ਘੁਲ ਜਾਵੇ।
ਢੋਲ ਨਗਾਰਿਆਂ ਨਾਲ ਨੱਚਦੇ ਟੱਪਦੇ ਭਜਨ ਗਾਉਂਦੇ ਹੋਏ ਗਣਪਤੀ ਜੀ ਦੀ ਮੂਰਤੀ ਨੂੰ ਆਪਣੇ ਘਰ ਲੈ ਕੇ ਆਉਂਦੇ ਹਨ ਘਰ ਵਿੱਚ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਸਥਾਪਿਤ ਕਰਕੇ ਦਿਨ ਰਾਤ ਭਜਨ ਪੂਜਾ ਅਰਚਨਾ ਕੀਤੀ ਜਾਂਦੀ ਹੈ।
ਕਿਹਾ ਜਾਂਦਾ ਹੈ ਕਿ ਰਿੱਧੀ ਦੇ ਮਾਲਕ ਸ਼੍ਰੀ ਗਣੇਸ਼ ਜੀ ਸੱਚੇ ਮਨ ਨਾਲ ਮੰਗੀ ਹੋਈ ਹਰ ਮੁਰਾਦ ਨੂੰ ਪੂਰਾ ਕਰਦੇ ਹਨ ਇਨ੍ਹਾਂ ਦਿਨਾਂ ਵਿਚ ਸਵੇਰੇ ਸ਼ਾਮ ਭਜਨ ਕਰਨ ਦੇ ਨਾਲ ਘਰ ਦਾ ਮਾਹੌਲ ਵੀ ਭਗਤੀ ਦੇ ਰੰਗ ਵਿਚ ਰੰਗ ਜਾਂਦਾ ਹੈ।
ਗਿਆਰਵੇਂ ਦਿਨ ਸ੍ਰੀ ਗਨਪਤੀ ਜੀ ਨੂੰ ਨੱਚਦੇ ਟੱਪਦੇ ਤੇ ਭਜਨ ਗਾਉਂਦੇ ਹੋਏ ਗਣਪਤੀ ਬੱਪਾ ਮੋਰੀਆਂ ਦੇ ਜੈਕਾਰਿਆਂ ਦੇ ਨਾਲ ਗਣਪਤੀ ਜੀ ਨੂੰ ਨਦੀ ਦੇ ਸਾਫ਼ ਪਾਣੀ ਵਿੱਚ ਵਿਸਰਜਨ ਕਰ ਦਿੱਤਾ ਜਾਂਦਾ ਹੈ "ਗਣਪਤੀ ਬੱਪਾ ਮੋਰੀਆ ਅਗਲੇ ਵਰਸ ਤੂ ਜਲਦੀ ਆ' ਜੈਕਾਰਿਆਂ ਦੇ ਨਾਲ ਸ੍ਰੀ ਗਣੇਸ਼ ਚਤੁਰਥੀ ਗਣੇਸ਼ ਉਤਸਵ ਪੂਰਾ ਹੁੰਦਾ ਹੈ।
ट्रेन्डिंग फोटोज़