ਵੀਹਵੀਂ ਸਦੀ ਦੇ ਨਿਸ਼ਕਾਮ ਸੇਵਕ ਭਗਤ ਪੂਰਨ ਸਿੰਘ
ਭਗਤ ਪੂਰਨ ਸਿੰਘ ਜੀ ਬੇਸਹਾਰਿਆਂ ਦੇ ਮਸੀਹਾ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋੜਵੰਦਾਂ ਦੇ ਲੇਖੇ ਲਗਾ ਦਿੱਤੀ ਸੀ।
ਮਾਨਵਤਾ ਦੇ ਭਲੇ ਹਿੱਤ, ਮਹਾਨ ਦਾਰਸ਼ਨਿਕ ,ਬੇਸਹਾਰਿਆਂ ਦੇ ਮਸੀਹਾ ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ’ਚ ਰਾਜੇਵਾਲ ਰੋਹਣੋਂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ।
ਬਚਪਨ ਤੋਂ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਸ਼ੌਂਕ ਸੀ ਤੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਭਗਤ ਪੂਰਨ ਸਿੰਘ ਬਿਨਾਂ ਤਨਖ਼ਾਹ ਤੋਂ ਸੇਵਾ ਕਰਨ ਲੱਗੇ।
ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਵਿੱਚ ਇੱਕ ਚਾਰ ਸਾਲ ਦੇ ਬੱਚੇ (ਪਿਆਰ ਸਿੰਘ) ਦੀ ਸੇਵਾ ਤੋਂ ਸ਼ੁਰੂ ਕੀਤਾ ਸੀ।
ਵੰਡ ਸਮੇਂ ਮਨੁੱਖਤਾ ਨੂੰ ਲਹੂ-ਲੁਹਾਣ ਤੇ ਘਾਣ ਹੁੰਦਾ ਦੇਖ ਭਗਤ ਪੂਰਨ ਸਿੰਘ ਨੇ ਲਾਚਾਰ ਅਤੇ ਲਾਵਾਰਸ ਰੋਗੀਆਂ ਦੀ ਸਾਂਭ-ਸੰਭਾਲ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
5 ਅਗਸਤ 1992 ਨੂੰ ਭਗਤ ਪੂਰਨ ਸਿੰਘ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਭਗਤ ਪੂਰਨ ਸਿੰਘ ਵੀਹਵੀਂ ਸਦੀ ਦੇ ਇੱਕ ਵਿਕੋਲਿਤਰੇ ਸੇਵਾ ਪੁੰਜ ਤੇ ਨਾਇਕ ਹੋ ਨਿਬੜੇ ਹਨ।
ट्रेन्डिंग फोटोज़