ਨੰਗਲ ਦੇ ਪਿੰਡ ਭੱਲੜੀ ਦੇ ਸਵਾਂ ਨਦੀ 'ਤੇ ਪਿੰਡ ਵਾਸੀਆਂ ਵਲੋਂ ਪੁੱਲ ਬਣਾਇਆ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਕੋਈ ਮਦਦ ਨਹੀਂ ਕਰਦੀ। ਇਸ ਪ੍ਰਤੀ ਅਫਸਰਾਂ ਦਾ ਗੈਰ ਜਿੰਮੇਦਾਰਾਨਾ ਰਵੱਈਆ ਹੈ ਐਸ. ਡੀ. ਐਮ. ਨੰਗਲ ਨੇ ਕਿਹਾ ਕਿ ਮੇਰੇ ਕੋਲ ਸਮਾਂ ਨਹੀਂ।
Trending Photos
ਬਿਮਲ ਸ਼ਰਮਾ/ ਆਨੰਦਪੁਰ ਸਾਹਿਬ: ਸਰਕਾਰਾਂ ਹਮੇਸ਼ਾਂ ਹੀ ਜਨਤਾ ਨੂੰ ਮੂਲਭੂਤ ਸੁਵਿਧਾਵਾਂ ਦੇਣ ਦੀਆਂ ਗੱਲਾਂ ਕਰਦੀਆਂ ਹਨ ਮਗਰ ਇਹ ਦਾਅਵੇ ਕਿੰਨੇ ਸੱਚ ਹੁੰਦੇ ਹਨ ਇਸਦੀ ਤਾਜਾ ਮਿਸਾਲ ਨੰਗਲ ਦੇ ਪਿੰਡ ਭੱਲੜੀ ਤੋਂ ਦੇਖਣ ਨੂੰ ਮਿਲਦੀ ਹੈ। ਲੱਗਭੱਗ 20 ਸਾਲਾਂ ਤੋਂ ਇਸ ਪਿੰਡ ਦੇ ਲੋਕ ਸਵਾਂ ਨਦੀ ਨੂੰ ਪਾਰ ਕਰਨ ਲਈ ਲੋਹੇ ਦਾ ਇਕ ਆਰਜ਼ੀ ਪੁੱਲ ਬਣਾਉਂਦੇ ਹਨ ਜੋ ਕਿ ਬਰਸਾਤਾਂ ਦੇ ਦਿਨਾਂ ਵਿਚ ਹਟਾ ਜਾਂਦਾ ਹੈ। ਇਹ ਲੋਕ ਕਈ ਬਾਰ ਸਰਕਾਰਾਂ ਤੋਂ ਸਵਾਂ ਨਦੀ 'ਤੇ ਪੱਕੇ ਤੌਰ 'ਤੇ ਪੁੱਲ ਬਣਾਉਣ ਦੀ ਮੰਗ ਕਰ ਚੁੱਕੇ ਹਨ ਮਗਰ ਕਿਸੇ ਵੀ ਸਰਕਾਰ ਨੇ ਇਹਨਾ ਦੀ ਇਹ ਮੰਗ ਪੂਰੀ ਨਹੀਂ ਕੀਤੀ । ਜਿਸ ਕਰਕੇ ਇਹ ਲੋਕ ਸਮੇਂ ਸਮੇਂ ਦੀਆਂ ਸਰਕਾਰਾਂ ਤੋਂ ਖ਼ਫ਼ਾ ਵੀ ਨਜ਼ਰ ਆਏ।
ਤੁਹਾਨੂੰ ਦੱਸ ਦਈਏ ਕਿ ਇਸ ਪੁੱਲ ਦੀ ਵਜਾਹ ਨਾਲ ਕਈ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਫਾਇਦਾ ਹੁੰਦਾ ਹੈ ਇਥੋਂ ਤੱਕ ਕਿ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤੱਕ ਦੇ ਮੁਸਾਫਿਰ ਇਸ ਪੁੱਲ ਦਾ ਇਸਤੇਮਾਲ ਕਰਕੇ ਹਨ। ਜਿਸ ਨਾਲ ਓਹਨਾ ਦੇ ਸਮੇਂ ਅਤੇ ਪੈਟਰੋਲ ਦੀ ਬੱਚਤ ਵੀ ਹੁੰਦੀ ਹੈ। ਜਦੋਂ ਇਸ ਬਾਰੇ ਐਸ. ਡੀ. ਐਮ. ਨੰਗਲ ਕਿਰਨ ਸ਼ਰਮਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਸਮਾਂ ਨਹੀਂ। ਅਫਸਰਾਂ ਦਾ ਇਹ ਗੈਰ ਜਿੰਮੇਦਾਰਾਨਾ ਰਵਈਆ ਕਈ ਸਵਾਲ ਖੜੇ ਕਰਦਾ ਹੈ।
ਬਰਸਾਤਾਂ ਵਿਚ ਬਾਰਿਸ਼ ਦੇ ਕਾਰਨ ਸਵਾਂ ਨਦੀ ਵਿਚ ਪਾਣੀ ਕਾਫੀ ਮਾਤਰਾ ਵਿਚ ਆ ਜਾਂਦਾ ਹੈ ਜਿਸ ਨਾਲ ਇਸ ਪੁੱਲ ਦੇ ਹੜ ਜਾਣ ਦਾ ਖਤਰਾ ਵੱਧ ਜਾਂਦਾ ਹੈ। ਪਿੰਡ ਵਾਸੀਆਂ ਮੁਤਾਬਿਕ ਇਸ ਪੁੱਲ 'ਤੇ ਲੱਗਭੱਗ 6 ਲੱਖ ਰੁਪਏ ਦਾ ਖਰਚ ਆਇਆ ਹੈ ਜੋ ਕਿ ਪਿੰਡ ਵਾਸੀ 'ਤੇ ਸਮਾਜ ਸੇਵੀਆਂ ਨੇ ਰਲ ਕੇ ਇਕੱਠਾ ਕੀਤਾ ਹੈ। ਪਿੰਡ ਵਾਸੀ ਪਿਛਲੀਆਂ ਸਰਕਾਰਾਂ ਤੋਂ ਵੀ ਖ਼ਫ਼ਾ ਨਜ਼ਰ ਆਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਪੁੱਲ ਨੂੰ ਪੱਕਾ ਬਣਾਉਣ ਲਈ ਓਹ ਸਮੇਂ ਸਮੇਂ ਦੀਆਂ ਸਰਕਾਰਾਂ ਕੋਲ ਆਪਣੀ ਇਹ ਮੰਗ ਦੇ ਚੁੱਕੇ ਹਨ ਮਗਰ ਹਰ ਬਾਰ ਲਾਰੇ ਹੀ ਮਿਲੇ। ਓਹਨਾ ਕਿਹਾ ਕਿ ਹੁਣ ਵੀ ਚੋਣਾਂ ਸਮੇਂ ਮੌਜੂਦਾ ਕੈਬਿਨਟ ਮੰਤਰੀ ਹਰਜੋਤ ਬੈਂਸ ਵੀ ਇਥੇ ਦਾ ਦੌਰਾ ਕਰ ਇੱਥੇ ਪੱਕਾ ਪੁੱਲ ਬਣਾਉਣ ਦੇ ਗੱਲ ਕਿ ਚੁੱਕੇ ਹਨ ਮਗਰ ਇਹਨਾਂ ਤੋਂ ਵੀ ਓਹ ਕੋਈ ਆਸ ਨਹੀਂ ਰੱਖਦੇ। ਤੁਹਾਨੂੰ ਦੱਸ ਦਈਏ ਕਿ ਇਸ ਪੁੱਲ ਤੋਂ ਕਈ ਦਰਜ਼ਨਾਂ ਪਿੰਡਾਂ ਦੇ ਮੁਸਾਫਿਰ ਗੁਜ਼ਾਰਦੇ ਹਨ 'ਤੇ ਓਹਨਾ ਦੇ ਕਈ ਕਿਲੋਮੀਟਰ ਦਾ ਫਾਲਤੂ ਸਫ਼ਰ ਵੀ ਬਚ ਜਾਂਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਹੁਸ਼ਿਆਰਪੁਰ ਤੱਕ ਦੇ ਲੋਕ ਇਸ ਪੁੱਲ ਦਾ ਇਸਤੇਮਾਲ ਕਰਦੇ ਹਨ।
ਜਦੋਂ ਲੋਕਾਂ ਦੀ ਇਸ ਮੰਗ ਬਾਰੇ ਐਸ. ਡੀ. ਐਮ. ਨੰਗਲ ਮੈਡਮ ਕਿਰਨ ਸ਼ਰਮਾ ਨਾਲ ਗੱਲ ਕਰਨੀ ਚਾਹੀ ਅਤੇ ਅਸੀਂ ਉਹਨਾਂ ਦੇ ਦਫਤਰ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਮਾਂ ਨਹੀਂ ਅਗਰ ਆਮ ਜਨਤਾ ਦੀਆਂ ਸਮੱਸਿਆਵਾਂ ਲਈ ਅਧਿਕਾਰੀਆਂ ਕੋਲ ਸਮਾਂ ਨਹੀਂ ਹੈ ਤਾਂ ਆਮ ਜਨਤਾ ਆਪਣੀਆਂ ਸਮੱਸਿਆਵਾਂ ਲੈ ਕੇ ਕਿਸ ਕੋਲ ਜਾਵੇ ।
ਸੋ ਅੱਜ ਵੀ ਕਈ ਐਸੇ ਪਿੰਡ ਹਨ ਜੋ ਸਰਕਾਰਾਂ ਵੱਲ ਨਿਗਾਹ ਕਰ ਕੇ ਬੈਠੇ ਹਨ ਕਿ ਸਰਕਾਰਾਂ ਓਹਨਾ ਦੇ ਪਿੰਡ ਵਿਚ ਵੀ ਸੁਧਾਰ ਕਰਨ ਤੇ ਓਹਨਾ ਦੀਆਂ ਜਰੂਰਤਾਂ ਪੂਰੀਆਂ ਕਰਨ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਹਨਾ ਪਿੰਡਾਂ ਦੇ ਲੋਕਾਂ ਦੀ ਇਹ ਮੰਗ ਕਦੋਂ ਪੂਰੀ ਕਰਦੀ ਹੈ ।