Ramleela News: ਪਾਤੜਾਂ 'ਚ ਖੇਡੀ ਰਾਮਲੀਲਾ ਨਾਇਟ, ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕੀਤਾ ਉਦਘਾਟਨ
Advertisement

Ramleela News: ਪਾਤੜਾਂ 'ਚ ਖੇਡੀ ਰਾਮਲੀਲਾ ਨਾਇਟ, ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕੀਤਾ ਉਦਘਾਟਨ

Ramleela News: ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਅੱਜ ਪਾਤੜਾਂ ਵਿੱਚ ਖੇਡੀ ਜਾ ਰਹੀ ਰਾਮਲੀਲਾ ਨਾਇਟ ਦਾ ਉਦਘਾਟਨ ਕੀਤਾ ਹੈ। 

 

Ramleela News: ਪਾਤੜਾਂ 'ਚ ਖੇਡੀ ਰਾਮਲੀਲਾ ਨਾਇਟ, ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕੀਤਾ ਉਦਘਾਟਨ

Ramleela News: ਅੱਜ (22 ਅਕਤੂਬਰ) ਮਹਾ ਅਸ਼ਟਮੀ ਹੈ ਅਤੇ ਦੇਵੀ ਪੂਜਾ ਦੇ ਮਹਾਨ ਤਿਉਹਾਰ ਨਵਰਾਤਰੀ ਦੀ ਆਖਰੀ ਤਾਰੀਖ ਸੋਮਵਾਰ (23 ਅਕਤੂਬਰ) ਨੂੰ ਹੈ। ਅਸ਼ਟਮੀ 'ਤੇ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਨਵਮੀ 'ਤੇ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਜੇਕਰ ਤੁਸੀਂ ਪੂਰੇ ਨਵਰਾਤਰੀ 'ਚ ਦੇਵੀ ਦੀ ਪੂਜਾ ਨਹੀਂ ਕਰ ਸਕੇ ਹੋ, ਤਾਂ ਨਵਮੀ 'ਤੇ ਦੁਰਗਾ ਪੂਜਾ ਜ਼ਰੂਰ ਕਰੋ।

ਨਵਰਾਤਰੇ ਦੇ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਵਿੱਚ ਰਾਮਲੀਲਾ ਦਾ ਮੰਚਨ ਸ਼ੁਰੂ ਹੋ ਗਿਆ ਹੈ। ਰਾਮਲੀਲਾ ਦੇ ਅੰਤ ਵਿੱਚ ਰਾਮ ਅਤੇ ਰਾਵਣ ਦਾ ਯੁੱਧ ਹੋਵੇਗਾ ਅਤੇ ਇਸ ਵਾਰ ਲੀਲਾ ਵਿੱਚ ਹੋਣ ਵਾਲਾ ਯੁੱਧ ਪਹਿਲਾਂ ਨਾਲੋਂ ਜ਼ਿਆਦਾ ਰੋਮਾਂਚਕ ਅਤੇ ਸ਼ਾਨਦਾਰ ਹੋਵੇਗਾ। ਰਾਮਲੀਲਾ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਰਾਮ ਅਤੇ ਲਕਸ਼ਮਣ ਅਤੇ ਮਾਤਾ ਸੀਤਾ ਦੀਆਂ ਮਨਮੋਹਕ ਝਾਕੀਆ ਕੱਢੀਆਂ ਗਈਆਂ। ਇਸ ਰੋਡ ਸ਼ੋਅ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਅੱਜ ਪਾਤੜਾਂ ਵਿੱਚ ਖੇਡੀ ਜਾ ਰਹੀ ਰਾਮਲੀਲਾ ਨਾਇਟ ਦਾ ਉਦਘਾਟਨ ਕੀਤਾ ਹੈ। ਵਰਿੰਦਾਵਨ ਦੇ ਕਲਕਾਰਾ ਵੱਲੋਂ ਰਾਮ ਚੰਦਰ ਜੀ ਦੀ ਕੀਤੇ ਰੋਲ ਦੀ ਸਰਾਹਨਾ ਕੀਤੀ। ਸ੍ਰੀ ਰਾਮ ਚੰਦਰ ਜੀ ਦੇ ਦਰਸਾਏ ਮਾਰਗ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ। 

ਇਹ ਵੀ ਪੜ੍ਹੋ: Navratri 2023: ਮਹਾਅਸ਼ਟਮੀ ਦੇ ਦਿਨ ਇਸ ਸ਼ੁਭ ਸਮੇਂ 'ਚ ਕਰੋ ਕੰਨਿਆ ਪੂਜਾ, ਮਹਾਗੌਰੀ ਦੀ ਹੋਵੇਗੀ ਕਿਰਪਾ

ਅੱਜ ਦੀ ਨਾਂਇਟ ਵਿੱਚ ਵਰਿੰਦਾਵਨ ਦੇ ਕਲਾਕਾਰਾਂ ਵੱਲੋਂ ਸਟੇਜ ਤੋਂ ਰਾਮ ਚੰਦਰ ਜੀ ਦੇ ਬਨਵਾਸ ਦੌਰਾਨ ਰਾਵਣ ਵੱਲੋਂ ਸੀਤਾ ਹਰਨ ਦੇ ਸੀਨ ਨੂੰ ਦਿਖਾਇਆ ਗਿਆ। ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਦੁਸਿਹਰੇ ਅਤੇ ਦੀਵਾਲੀ ਦੀਆਂ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਸ੍ਰੀ ਰਾਮ ਚੰਦਰ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਜਰੂਰਤ ਹੈ ਜਿਨਾਂ ਨੇ ਆਪਣੇ ਪਿਤਾ ਦੇ ਵਚਨ ਨੂੰ ਪੂਰਾ ਕਰਨ ਲਈ 14 ਸਾਲ ਦਾ ਬਨਵਾਸ ਜਾਣ ਦੇ ਫੈਸਲੇ ਨੂੰ ਪ੍ਰਵਾਨ ਕਰਦਿਆਂ ਪੂਰਾ ਕੀਤਾ।

ਦੱਸ ਦਈਏ ਕਿ ਨਵਰਾਤਰੀ ਦੇ ਨੌਂ ਦਿਨਾਂ ਦੌਰਾਨ ਦੇਵੀ ਦੁਰਗਾ ਦੇ ਨੌਂ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਵਰਾਤਰੀ ਦੀ ਅਸ਼ਟਮੀ ਤਿਥੀ ਮਾਂ ਮਹਾਗੌਰੀ ਦੀ ਪੂਜਾ ਨੂੰ ਸਮਰਪਿਤ ਹੈ। ਇਸ ਨੂੰ ਮਹਾਸ਼ਟਮੀ ਜਾਂ ਦੁਰਗਾ ਅਸ਼ਟਮੀ ਕਿਹਾ ਜਾਂਦਾ ਹੈ। ਇਸ ਦਿਨ ਔਰਤਾਂ ਵੱਲੋਂ ਮਾਂ ਦੁਰਗਾ ਨੂੰ ਖੋਇਚਾ ਭਰਨ ਦੀ ਪਰੰਪਰਾ ਹੈ। 

ਇਹ ਵੀ ਪੜ੍ਹੋ: Ramleela in Mohali: ਮੁਹਾਲੀ ਦੇ ਵੇਵ ਅਸਟੇਟ 'ਚ ਰਾਮਲੀਲਾ ਨੂੰ ਸਮਰਪਿਤ ਕੱਢੀ ਮਨਮੋਹਕ ਝਾਕੀ; ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ

 

(ਪਾਤੜਾ ਤੋਂ ਸੱਤਪਾਲ ਗਰਗ ਦੀ ਰਿਪੋਰਟ)

Trending news