Mansa News: ਸਰਕਾਰੀ ਹਸਪਤਾਲ ਵਿੱਚ ਕਾਲੇ ਪੀਲੀਏ ਦੀ ਦਵਾਈ ਖਤਮ ਹੋਣ ਦੇ ਕਾਰਨ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Trending Photos
Mansa News: ਮਾਨਸਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਕਾਲੇ ਪੀਲੀਏ ਦੀ ਦਵਾਈ ਖਤਮ ਹੋਣ ਦੇ ਕਾਰਨ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਜ਼ਿਲ੍ਹਾ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਦੋ ਦਿਨਾਂ ਦੇ ਬਾਅਦ ਦਵਾਈ ਹਸਪਤਾਲ ਵਿੱਚ ਆ ਜਾਵੇਗੀ ਪਰ ਮਰੀਜ਼ਾਂ ਨੂੰ ਫਿਲਹਾਲ ਬਾਹਰੀ ਮੈਡੀਕਲਾਂ ਤੋਂ ਦਵਾਈ ਲੈਣੀ ਪੈ ਰਹੀ।
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਉਪਲਬਧ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਤੇ ਕਿਹਾ ਜਾਂਦਾ ਹੈ ਕਿ ਕਿਸੇ ਵੀ ਮਰੀਜ਼ ਨੂੰ ਬਾਹਰੀ ਮੈਡੀਕਲ ਤੋਂ ਦਵਾਈ ਨਹੀਂ ਲੈਣੀ ਪਵੇਗੀ ਪਰ ਮਾਨਸਾ ਦੇ ਵਿੱਚ ਕੁਝ ਹਾਲਾਤ ਹੋਰ ਹੀ ਬਿਆਨ ਕਰ ਰਹੇ ਹਨ ਕਿਉਂਕਿ ਕਈ ਦਿਨਾਂ ਤੋਂ ਸਿਵਲ ਹਸਪਤਾਲ ਵਿੱਚ ਕਾਲੇ ਪੀਲੀਏ ਦੀ ਦਵਾਈ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਾਹਰੀ ਹਸਪਤਾਲਾਂ ਤੋਂ ਦਵਾਈ ਖਰੀਦਣੀ ਪੈ ਰਹੀ ਹੈ।
ਇਸ ਸਬੰਧੀ ਜਦੋਂ ਜ਼ਿਲ੍ਹਾ ਸਿਵਲ ਸਰਜਨ ਡਾ. ਰਣਜੀਤ ਰਾਏ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਾਲੇ ਪੀਲੀਏ ਦੀ ਦਵਾਈ ਦੀ ਕੁਝ ਦਿਨਾਂ ਤੋਂ ਸਮੱਸਿਆ ਆਈ ਹੈ ਪਰ ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ ਜਲਦ ਹੀ ਦਵਾਈ ਭੇਜਣ ਦਾ ਭਰੋਸਾ ਦਿੱਤਾ ਹੈ ਤੇ ਦੋ ਦਿਨਾਂ ਦੇ ਬਾਅਦ ਹਸਪਤਾਲ ਵਿੱਚ ਦਵਾਈ ਉਪਲਬਧ ਹੋਵੇਗੀ।
ਇਹ ਵੀ ਪੜ੍ਹੋ : Punjab News: ਜੇਲ੍ਹ ਚੋਂ 43 ਹਜ਼ਾਰ ਫੋਨ ਕਾਲਾਂ ਦੇ ਮਾਮਲੇ ਸਬੰਧੀ ਹਾਈਕੋਰਟ 'ਚ ਸੁਣਵਾਈ ਹੋਈ
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ 4896 ਦੇ ਕਰੀਬ ਕਾਲੇ ਪੀਲੀਏ ਦੇ ਮਰੀਜ਼ ਹਨ ਜਦੋਂ ਕਿ 54 ਨਵੇਂ ਮਰੀਜ਼ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਮਰੀਜ਼ਾਂ ਨੂੰ ਦਵਾਈ ਮਿਲ ਰਹੀ ਹੈ ਪਰ ਨਵੇਂ ਮਰੀਜ਼ਾਂ ਨੂੰ ਦਵਾਈ ਦੇਣ ਦੇ ਵਿੱਚ ਦਿੱਕਤ ਜ਼ਰੂਰ ਆਈ ਹੈ। ਸਿਹਤ ਵਿਭਾਗ ਵੱਲੋਂ ਮਰੀਜ਼ਾਂ ਦੀ ਸਿਹਤ ਨੂੰ ਦੇਖਦੇ ਹੋਏ ਜਲਦ ਹੀ ਹਸਪਤਾਲਾਂ ਦੇ ਵਿੱਚ ਦਵਾਈ ਭੇਜ ਦਿੱਤੀ ਜਾਵੇਗੀ ਅਤੇ ਕਿਸੇ ਵੀ ਮਰੀਜ਼ ਨੂੰ ਦਵਾਈ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ : Vikas Baga Murder Case: ਹਿੰਦੂ ਨੇਤਾ ਵਿਕਾਸ ਬੱਗਾ ਕਤਲ ਮਾਮਲੇ ਵਿੱਚ ਭਗੌੜਾ ਮੁਕੁਲ ਮਿਸ਼ਰਾ ਪੁਲਿਸ ਨੇ ਕੀਤਾ ਕਾਬੂ