Patiala Lok Sabha Seat History: ਪੰਜਾਬ ਦਾ ਸ਼ਾਹੀ ਸ਼ਹਿਰ ਪਟਿਆਲਾ, ਜਾਣੋ ਇਸ ਲੋਕ ਸਭਾ ਹਲਕੇ ਦਾ ਸਿਆਸੀ ਇਤਿਹਾਸ
Advertisement
Article Detail0/zeephh/zeephh2238169

Patiala Lok Sabha Seat History: ਪੰਜਾਬ ਦਾ ਸ਼ਾਹੀ ਸ਼ਹਿਰ ਪਟਿਆਲਾ, ਜਾਣੋ ਇਸ ਲੋਕ ਸਭਾ ਹਲਕੇ ਦਾ ਸਿਆਸੀ ਇਤਿਹਾਸ

 ਪਟਿਆਲਾ ਚੜ੍ਹਦੇ ਪੰਜਾਬ ਅਤੇ ਉੱਤਰੀ ਭਾਰਤ ਦਾ ਮੁੱਖ ਸ਼ਹਿਰ ਹੈ। ਇਹ ਸਾਬਕਾ ਰਿਆਸਤ ਅਤੇ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਕੇਂਦਰ ਹੈ। 1948 ਤਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ। ਇਸ ਤੋਂ ਬਾਅਦ ਸੰਨ 1956 ਤਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ ਹੈ। ਪਟਿਆਲਾ ਦਾ ਇਤਿਹਾਸ ਵੀ ਬੜਾ ਰੌਚਕ ਹੈ ਕਿਉਂਕਿ ਇਸ ਦੀ ਨੀਂਹ ਸੰਨ

Patiala Lok Sabha Seat History: ਪੰਜਾਬ ਦਾ ਸ਼ਾਹੀ ਸ਼ਹਿਰ ਪਟਿਆਲਾ, ਜਾਣੋ ਇਸ ਲੋਕ ਸਭਾ ਹਲਕੇ ਦਾ ਸਿਆਸੀ ਇਤਿਹਾਸ

Patiala Lok Sabha Seat History: ਪਟਿਆਲਾ ਚੜ੍ਹਦੇ ਪੰਜਾਬ ਅਤੇ ਉੱਤਰੀ ਭਾਰਤ ਦਾ ਮੁੱਖ ਸ਼ਹਿਰ ਹੈ। ਇਹ ਸਾਬਕਾ ਰਿਆਸਤ ਅਤੇ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਕੇਂਦਰ ਹੈ। 1948 ਤਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ। ਇਸ ਤੋਂ ਬਾਅਦ ਸੰਨ 1956 ਤਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ ਹੈ। ਪਟਿਆਲਾ ਦਾ ਇਤਿਹਾਸ ਵੀ ਬੜਾ ਰੌਚਕ ਹੈ ਕਿਉਂਕਿ ਇਸ ਦੀ ਨੀਂਹ ਸੰਨ 1763 ਵਿੱਚ ਬਾਬਾ ਆਲਾ ਸਿੰਘ ਵੱਲੋਂ ਕਿਲ੍ਹਾ ਮੁਬਾਰਕ ਨਾਂ ਦਾ ਵੱਡਾ ਕਿਲ੍ਹਾ ਬਣਾ ਕੇ ਰੱਖੀ ਗਈ ਸੀ। ਜੋ ਅੱਜ ਦੇ ਪਟਿਆਲਾ ਦਾ ਰੂਪ ਲੈ ਚੁੱਕਿਆ ਹੈ। 

ਜਦੋਂ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਹੋਈ ਤਾਂ ਉਸ ਸਮੇਂ ਪੂਰੇ ਪੰਜਾਬ ਵਿੱਚ ਅਫ਼ਗਾਨੀਆਂ ਦਾ ਸਿੱਕਾ ਚੱਲਦਾ ਸੀ ਪਰ ਜਦੋਂ ਅਹਿਮਦਸ਼ਾਹ ਅਬਦਾਲੀ ਨੇ ਅਫ਼ਗਾਨਾਂ ਨਾਲ ਯੁੱਧ ਕੀਤੇ ਤਾਂ ਅਹਿਮਦਸ਼ਾਹ ਅਬਦਾਲੀ ਨੇ ਆਲਾ ਸਿੰਘ ਦੇ ਝੰਡੇ ਅੱਗੇ ਸਿਰ ਝੁਕਾਇਆ ਅਤੇ ਆਲਾ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੋਤਾ ਅਮਰ ਸਿੰਘ ਪਟਿਆਲਾ ਦਾ ਰਾਜਾ ਬਣਿਆ।

ਪਟਿਆਲਾ ਦਾ ਚੋਣ ਇਤਿਹਾਸ

ਜੇਕਰ ਇਸ ਸੀਟ ਦੇ ਚੋਣ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ 1952 'ਚ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ 'ਚ ਪਹਿਲੀ ਵਾਰ ਚੋਣਾਂ ਹੋਈਆਂ ਤਾਂ ਰਾਮ ਪ੍ਰਤਾਪ ਗਰਗ ਕਾਂਗਰਸ ਪਾਰਟੀ ਦੀ ਟਿਕਟ 'ਤੇ ਲੋਕ ਸਭਾ 'ਚ ਪਹੁੰਚੇ ਸਨ। 1952 ਤੋਂ ਬਾਅਦ ਇਹ ਸੀਟ ਅਗਲੇ 25 ਸਾਲਾਂ ਤੱਕ ਕਾਂਗਰਸ ਕੋਲ ਰਹੀ। ਇਸ ਦੌਰਾਨ ਰਾਮ ਪ੍ਰਤਾਪ ਗਰਗ ਤੋਂ ਬਾਅਦ ਲਾਲਾ ਅਚਿੰਤ ਰਾਮ, ਸਰਦਾਰ ਹੁਕਮ ਸਿੰਘ, ਮਹਾਰਾਣੀ ਮਹਿੰਦਰ ਕੌਰ ਅਤੇ ਸਤਪਾਲ ਕਪੂਰ ਕਾਂਗਰਸ ਦੀ ਟਿਕਟ 'ਤੇ ਚੁਣੇ ਜਾਣ ਤੋਂ ਬਾਅਦ ਸਦਨ 'ਚ ਪਹੁੰਚੇ | ਇਸ ਤੋਂ ਬਾਅਦ 1977 ਵਿੱਚ ਕਾਂਗਰਸ ਪਹਿਲੀ ਵਾਰ ਆਮ ਚੋਣਾਂ ਹਾਰ ਗਈ। ਉਸ ਸਮੇਂ ਦੇ ਕਾਂਗਰਸੀ ਸੰਸਦ ਮੈਂਬਰ ਨੂੰ ਹਰਾਉਣ ਵਾਲੇ ਸੰਸਦ ਮੈਂਬਰ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਦਾ ਗੁਰਚਰਨ ਸਿੰਘ ਟੌਹੜਾ ਸੀ।

                                        ਲੋਕ ਸਭਾ ਦੇ ਨਤੀਜੇ

  ਨੰ.   ਸਾਲ   ਜੇਤੂ ਸਾਂਸਦ ਮੈਂਬਰ   ਪਾਰਟੀ
  1.   1952   ਰਾਮ ਪ੍ਰਤਾਪ ਗਰਗ   ਕਾਂਗਰਸ
  2.   1957   ਲਾਲਾ ਅਚਿੰਤ ਰਾਮ   ਕਾਂਗਰਸ
  3.   1962   ਸਰਦਾਰ ਹੁਕਮ ਸਿੰਘ   ਕਾਂਗਰਸ
  4.   1967   ਮਹਾਰਾਣੀ ਮਹਿੰਦਰ ਕੌਰ   ਕਾਂਗਰਸ
  5.   1971   ਸਤ ਪਾਲ ਕਪੂਰ   ਕਾਂਗਰਸ
  6.   1977   ਗੁਰਚਰਨ ਸਿੰਘ ਟੌਹੜਾ   ਸ਼੍ਰੋਮਣੀ ਅਕਾਲੀ ਦਲ
  7.   1980   ਕੈਪਟਨ ਅਮਰਿੰਦਰ ਸਿੰਘ   ਕਾਂਗਰਸ
  9.   1984   ਚਰਨਜੀਤ ਸਿੰਘ ਵਾਲੀਆ   ਸ਼੍ਰੋਮਣੀ ਅਕਾਲੀ ਦਲ
 10.   1989   ਅਤਿੰਦਰਪਾਲ ਸਿੰਘ    ਆਜ਼ਾਦ
 11.   1991   ਸੰਤ ਰਾਮ ਸਿੰਗਲਾ   ਕਾਂਗਰਸ
 12.   1996   ਪ੍ਰੇਮ ਸਿੰਘ ਚੰਦੂਮਾਜਰਾ   ਸ਼੍ਰੋਮਣੀ ਅਕਾਲੀ ਦਲ
 13.   1998   ਪ੍ਰੇਮ ਸਿੰਘ ਚੰਦੂਮਾਜਰਾ   ਸ਼੍ਰੋਮਣੀ ਅਕਾਲੀ ਦਲ
 14.   1999    ਪਰਨੀਤ ਕੌਰ   ਕਾਂਗਰਸ
 15.   2004    ਪਰਨੀਤ ਕੌਰ   ਕਾਂਗਰਸ
 16.   2009    ਪਰਨੀਤ ਕੌਰ   ਕਾਂਗਰਸ
 17.   2014   ਧਰਮਵੀਰ ਗਾਂਧੀ   ਆਮ ਆਦਮੀ ਪਾਰਟੀ
 18.   2019    ਪਰਨੀਤ ਕੌਰ   ਕਾਂਗਰਸ

 

ਪਟਿਆਲਾ​ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ

ਪਟਿਆਲਾ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ (ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਡੇਰਾਬਸੀ, ਘਨੌਰ, ਸਨੌਰ, ਪਟਿਆਲਾ ਸ਼ਹਿਰੀ, ਸਮਾਣਾ, ਸ਼ੁਤਰਾਣਾ ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ ਸਾਰੀਆਂ ਵਿਧਾਨ ਸੀਟ 'ਤੇ ਜਿੱਤ ਹਾਸਲ ਕੀਤੀ।

ਪਿਛਲੇ ਲੋਕ ਸਭਾ ਨਤੀਜੇ

ਪਟਿਆਲਾ ਸੀਟ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦੁਆਲੇ ਹੀ ਘੁੰਮਦੀ ਰਹੀ। ਜੇਕਰ ਗੱਲ ਕਰੀਏ ਪਿਛਲੀਆਂ ਆਮ ਚੋਣਾਂ ਦੀ ਤਾਂ 1999 ਤੋਂ ਲਗਾਤਾਰ ਇਸ ਸੀਟ 'ਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ।

ਇਸ ਵਿਚਾਲੇ ਇਕ ਵਾਰ ਧਰਮਵੀਰ ਗਾਂਧੀ 2014 ਵਿਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਸੰਸਦ ਮੈਂਬਰ ਚੁਣੇ ਗਏ ਸਨ, ਪਰ ਫਿਰ 2019 ਵਿਚ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ 'ਤੇ ਚੁਣੇ ਗਏ ਸਨ। ਉਨ੍ਹਾਂ ਨੇ 1999, 2004, 2009 ਅਤੇ 2019 ਦੀਆਂ ਆਮ ਚੋਣਾਂ ਵਿੱਚ ਪਟਿਆਲਾ ਸੀਟ ਤੋਂ ਲਗਾਤਾਰ ਜਿੱਤ ਹਾਸਲ ਕੀਤੀ।

ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰ

ਪਟਿਆਲਾ ਸੀਟ ਤੇ ਕੈਪਟਨ ਪਰਿਵਾਰ ਦਾ ਕਾਫੀ ਜ਼ਿਆਦਾ ਦਬਦਬਾ ਹੈ, ਕੈਪਟਨ ਅਪਣੇ ਪਰਿਵਾਰ ਸਮੇਤ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ, ਬੀਜੇਪੀ ਨੇ ਪਰਨੀਤ ਕੌਰ ਨੂੰ ਪਟਿਆਲਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। 

ਕੈਪਟਨ ਪਰਿਵਾਰ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਪਟਿਆਲਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। 

ਸ਼੍ਰੋਮਣੀ ਅਕਾਲੀ ਦਲ ਨੇ ਹੁਸ਼ਿਆਰ ਤੋਂ ਪਾਰਟੀ ਦੇ ਸੀਨੀਅਰ ਆਗੂ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਪਟਿਆਲਾ ਦੇ ਮੌਜੂਦਾ ਵੋਟਰ

ਪਟਿਆਲਾ ਸੀਟ ਲਈ ਕੁਲ ਪੋਲਿੰਗ ਸਟੇਸ਼ਨ 2077 ਹਨ ਤੇ ਵੋਟਰਾਂ ਦੀ ਕੁਲ ਗਿਣਤੀ 15 ਲੱਖ 95 ਹਜ਼ਾਰ 254 ਹੈ। ਇਨ੍ਹਾਂ ’ਚੋਂ 9 ਲੱਖ 42 ਹਜ਼ਾਰ 205 ਮਰਦ ਵੋਟਰ ਹਨ, ਜਦਕਿ 8 ਲੱਖ 59 ਹਜ਼ਾਰ 761 ਮਹਿਲਾ ਵੋਟਰ ਤੇ 80 ਟਰਾਂਸਜੈਂਡਰ ਵੋਟਰ ਹਨ।

 

 

 

Trending news