Samana Firing: ਪਟਿਆਲਾ 'ਚ ਟਰੱਕ ਚਲਾਉਂਦੇ ਡਰਾਈਵਰ ਦੀ ਛਾਤੀ 'ਚ ਜਾ ਵੱਜੀ ਗੋਲੀ, ਜ਼ਖ਼ਮੀ ਖੁਦ ਹੀ ਪਹੁੰਚਿਆ ਪੁਲਿਸ ਕੋਲ
Advertisement
Article Detail0/zeephh/zeephh2470611

Samana Firing: ਪਟਿਆਲਾ 'ਚ ਟਰੱਕ ਚਲਾਉਂਦੇ ਡਰਾਈਵਰ ਦੀ ਛਾਤੀ 'ਚ ਜਾ ਵੱਜੀ ਗੋਲੀ, ਜ਼ਖ਼ਮੀ ਖੁਦ ਹੀ ਪਹੁੰਚਿਆ ਪੁਲਿਸ ਕੋਲ

Samana Firing: ਟਰੱਕ ਚਲਾਉਂਦੇ ਡਰਾਈਵਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ ਗੋਲੀ ਇਸ ਡਰਾਈਵਰ ਦੀ ਛਾਤੀ ‘ਚ ਜਾ ਕੇ ਲੱਗੀ ਹੈ ਜਿਸ ਤੋਂ ਬਾਅਦ ਇਹ ਜ਼ਖਮੀ ਡਰਾਈਵਰ ਖੁਦ ਹੀ ਪੁਲਿਸ ਦੇ ਕੋਲ ਪਹੁੰਚਿਆ।

Samana Firing: ਪਟਿਆਲਾ 'ਚ ਟਰੱਕ ਚਲਾਉਂਦੇ ਡਰਾਈਵਰ ਦੀ ਛਾਤੀ 'ਚ ਜਾ ਵੱਜੀ ਗੋਲੀ, ਜ਼ਖ਼ਮੀ ਖੁਦ ਹੀ ਪਹੁੰਚਿਆ ਪੁਲਿਸ ਕੋਲ

Samana Firing/ਬਲਿੰਦਰ ਸਿੰਘ: ਪਟਿਆਲਾ ਦੇ ਹਲਕਾ ਸਮਾਣਾ ਵਿੱਚ ਇੱਕ ਟਰੱਕ ਡਰਾਈਵਰ ਦੇ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।  ਪੰਚਾਇਤੀ ਚੋਣਾਂ ਤੋਂ ਪਹਿਲਾਂ ਪਿੰਡ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ ਮਾਮਲਾ ਪਟਿਆਲਾ ਦੇ ਹਲਕਾ ਸਮਾਣਾ ਦਾ ਜਿੱਥੇ ਪੁਲਿਸ ਦੀ ਮੰਨੀਏ ਤਾ ਇੱਕ ਟਰੱਕ ਡਰਾਈਵਰ ਦੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿਤਾ ਗਿਆ ਜਿੱਥੇ ਉਸਦੀ ਹੁਣ ਹਾਲਤ ਠੀਕ ਦੱਸੀ ਜਾ ਰਹੀ ਹੈ।

ਦੱਸ ਦਈਏ ਕਿ ਗੋਲੀ ਟਰੱਕ ਦੇ ਸ਼ੀਸ਼ੇ ਨੂੰ ਆਰ ਪਾਰ ਹੋ ਕੇ ਡਰਾਈਵਰ (Samana Firing)  ਦੀ ਛਾਤੀ ਵਿੱਚ ਲੱਗੀ ਸੀ। ਇਸ ਮੌਕੇ ਪੁਲਿਸ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਚੌਂਕ ਉੱਤੇ ਲੜਾਈ ਹੋ ਗਈ ਜਦੋਂ ਅਸੀਂ ਪਹੁੰਚੇ ਤਾਂ ਇੱਕ ਟੱਰਕ ਡਰਾਇਵਰ ਪੈਦਲ ਜ਼ਖ਼ਮੀ ਹਾਲਤ ਵਿੱਚ ਆ ਰਿਹਾ ਸੀ ਜਿਸ ਨੂੰ ਅਸੀਂ ਤਰੁੰਤ ਹਸਪਤਾਲ ਲੈ ਗਏ। ਉਹਨਾਂ ਨੇ ਕਿਹਾ ਕਿ ਇਹ ਡਰਾਈਵਰ ਨੇ ਟਰੱਕ ਲੈ ਕੇ ਜਾਣਾ ਸੀ, ਗੋਲੀ ਕੌਣ ਮਾਰ ਗਿਆ, ਇਸ ਬਾਰੇ ਜ਼ਖ਼ਮੀ ਟੱਰਕ ਡਰਾਈਵਰ ਨਹੀਂ ਜਾਣਦਾ। ਫਿਲਹਾਲ ਸੀਸੀਟੀਵੀ ਦੇ ਜਰੀਏ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤਾ। ਡਰਾਇਵਰ ਕੈਥਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Phagwara Blast: ਦੁਸਹਿਰੇ ਵਾਲੇ ਦਿਨ ਫਗਵਾੜਾ ਦੇ ਸ਼ਾਮ ਨਗਰ ਸ਼ਿਵਪੁਰੀ 'ਚ ਵੱਡਾ ਧਮਾਕਾ, ਦੋ ਬੱਚੇ ਗੰਭੀਰ ਜ਼ਖ਼ਮੀ

ਇਸ ਵਾਰਦਾਤ ਤੋਂ ਬਾਅਦ ਡਰਾਈਵਰ ਨੇ ਕਿਹਾ ਹੈ ਕਿ ਹਮਲਾਵਰ ਗੋਲੀ ਮਾਰ  (Samana Firing)  ਕੇ ਫਰਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਨੂੰ ਗੋਲੀ ਲੱਗੀ ਹੈ, ਉਹ ਟਰੱਕ ਚਲਾ ਰਿਹਾ ਸੀ ਤੇ ਉਸੇ ਦੌਰਾਨ ਹੀ ਉਸ ‘ਤੇ ਫਾਇਰਿੰਗ ਹੋਈ ਹੈ। ਗੋਲੀ ਉਸ ਦੀ ਛਾਤੀ ‘ਚ ਜਾ ਕੇ ਲੱਗੀ ਹੈ। ਜਿਸ ਕਰਕੇ ਉਹ ਜ਼ਖਮੀ ਹੈ ਤੇ ਹਸਪਤਾਲ ‘ਚ ਜ਼ੇਰੇ ਇਲਾਜ ਹੈ। 

ਇਹ ਵੀ ਪੜ੍ਹੋ:  Ludhiana Accident: ਲੁਧਿਆਣਾ 'ਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਦੀ ਮੌਤ 

ਮਿਲੀ ਜਾਣਕਾਰੀ ਦੇ ਅਨੁਸਾਰ ਡਰਾਈਵਰ ਦਾ ਨਾਮ ਮਸਤਾਨ ਸਿੰਘ ਦੱਸਿਆ ਜਾ ਰਿਹਾ ਹੈ, ਜੋ ਖੁਦ ਹੀ ਬਾਅਦ ਵਿੱਚ ਚੌਂਕ ‘ਚ ਖੜ੍ਹੀ ਪੁਲਿਸ ਦੇ ਕੋਲ ਪਹੁੰਚਦਾ ਹੈ ਤੇ ਉਹਨਾਂ ਨੂੰ ਦੱਸਦਾ ਕਿ ਮੇਰੇ ਉੱਤੇ ਹਮਲਾ ਹੋਇਆ ਹੈ ਤੇ ਮੈਨੂੰ ਗੋਲੀ ਮਾਰੀ ਗਈ ਹੈ।

 

Trending news