Ludhiana News: ਲੁਧਿਆਣਾ 'ਚ ਤੇਂਦੂਏ ਦਾਖ਼ਲ ਹੋਣ ਨਾਲ ਮਚਿਆ ਹੜਕੰਪ; ਜੰਗਲਾਤ ਵਿਭਾਗ ਤੇ ਪੁਲਿਸ ਟੀਮ ਮੌਕੇ ਉਤੇ ਪੁੱਜੀ
Advertisement
Article Detail0/zeephh/zeephh2000656

Ludhiana News: ਲੁਧਿਆਣਾ 'ਚ ਤੇਂਦੂਏ ਦਾਖ਼ਲ ਹੋਣ ਨਾਲ ਮਚਿਆ ਹੜਕੰਪ; ਜੰਗਲਾਤ ਵਿਭਾਗ ਤੇ ਪੁਲਿਸ ਟੀਮ ਮੌਕੇ ਉਤੇ ਪੁੱਜੀ

Ludhiana News: ਲੁਧਿਆਣਾ ਦੇ ਸੈਂਟਰਾ ਗ੍ਰੀਨ ਵਿੱਚ ਤੇਂਦੂਏ ਦੇ ਵੜਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਤੇਂਦੂਆ ਇਲਾਕੇ 'ਚ ਵੜ੍ਹਨ ਦੀ ਖਬਰ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ, ਜਿਸ ਕਾਰਨ ਇਕਦਮ ਹੜਕੰਪ ਮਚ ਗਿਆ।

Ludhiana News: ਲੁਧਿਆਣਾ 'ਚ ਤੇਂਦੂਏ ਦਾਖ਼ਲ ਹੋਣ ਨਾਲ ਮਚਿਆ ਹੜਕੰਪ; ਜੰਗਲਾਤ ਵਿਭਾਗ ਤੇ ਪੁਲਿਸ ਟੀਮ ਮੌਕੇ ਉਤੇ ਪੁੱਜੀ

Ludhiana News: ਲੁਧਿਆਣਾ ਦੇ ਸੈਂਟਰਾ ਗ੍ਰੀਨ ਵਿੱਚ ਤੇਂਦੂਏ ਦੇ ਵੜਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਤੇਂਦੂਆ ਇਲਾਕੇ ਵਿੱਚ ਵੜ੍ਹਨ ਦੀ ਖਬਰ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ, ਜਿਸ ਕਾਰਨ ਇਕਦਮ ਹੜਕੰਪ ਮਚ ਗਿਆ। ਪੁਲਿਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ। ਸੈਂਟਰ ਗਰੀਨ ਦੀ ਬੇਸਮੈਂਟ ਖਾਲੀ ਕਰਵਾ ਦਿੱਤੀ ਗਈ ਹੈ।

ਲੁਧਿਆਣਾ ਦੇ ਪਾਸ਼ ਇਲਾਕੇ ਸੈਂਟਰਾ ਗਰੀਨ ਫਲੈਟਸ ਵਿੱਚ ਬੀਤੀ ਦੇਰ ਰਾਤ ਤੇਂਦੂਏ ਦੇ ਦਾਖਲ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਅਤੇ ਜੰਗਲਾਤ ਮਹਿਕਮੇ ਦੀਆਂ ਟੀਮਾਂ ਪਹੁੰਚ ਕੇ ਜਾਨਵਰ ਨੂੰ ਲੱਭਣ ਦੀ ਕੋਸ਼ਿਸ਼ਾਂ ਕਰ ਰਹੀਆਂ ਹਨ।

ਇਹ ਵੀ ਪੜ੍ਹੋ : Vigilance Bureau News: ਆਈਏਐਸ ਅਧਿਕਾਰੀ ਸਰਬਜੀਤ ਸਿੰਘ ਖਿਲਾਫ਼ ਕੇਸ ਦਰਜ ਕਰਨ ਲਈ ਸੀਐਮ ਆਫਿਸ ਤੋਂ ਇਜਾਜ਼ਤ ਮੰਗੀ

ਇਸ ਦੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਅੰਦਰ ਲੱਗੇ ਕੈਮਰਿਆਂ ਵਿੱਚ ਤੇਂਦੂਆ ਵੇਖਿਆ ਗਿਆ ਹੈ ਇਤਹਿਆਤ ਦੇ ਤੌਰ ਉਤੇ ਨੇੜੇ-ਤੇੜੇ ਦੇ ਇਲਾਕੇ ਵਿੱਚ ਵੀ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਅਲਰਟ ਉਤੇ ਰਹਿਣ ਲਈ ਕਿਹਾ ਗਿਆ। ਪੀਸੀਆਰ ਦੀ ਟੀਮ ਵੱਲੋਂ ਵੀ ਗਸ਼ਤ ਕੀਤੀ ਜਾ ਰਹੀ ਹੈ। ਸੈਂਟਰਾ ਗ੍ਰੀਨ ਦੇ ਸੈਕਟਰੀ ਨੇ ਕਿਹਾ ਹੈ ਕਿ ਤੇਂਦੂਆ ਇਥੋਂ ਚਲਾ ਗਿਆ ਹੈ ਪਰ ਫਿਰ ਵੀ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ ਤੇ ਪੁਲਿਸ ਨੂੰ ਵੀ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ : RBI MPC Policy News: ਆਰਬੀਆਈ ਨੇ ਵਿਆਜ ਦਰਾਂ 'ਚ ਨਹੀਂ ਕੀਤੀ ਕੋਈ ਤਬਦੀਲੀ, ਯੂਪੀਆਈ ਭੁਗਤਾਨ 'ਚ ਵੱਡਾ ਬਦਲਾਅ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news