Panchayat Elections: ਪੰਜਾਬ ਦੇ ਇਸ ਪਿੰਡ 'ਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ, ਨਿਰਮਲ ਸਿੰਘ ਸੰਧੂ ਬਣੇ ਸਰਪੰਚ
Advertisement
Article Detail0/zeephh/zeephh2448624

Panchayat Elections: ਪੰਜਾਬ ਦੇ ਇਸ ਪਿੰਡ 'ਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ, ਨਿਰਮਲ ਸਿੰਘ ਸੰਧੂ ਬਣੇ ਸਰਪੰਚ

Panchayat Elections: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਪਹਿਲ ਕਦਮੀ ਹੋਈ ਹੈ। ਹਲਕਾਂ ਮਲੌਟ ਦੇ ਪਿੰਡ ਗੁਰੂ ਕੇ ਆਸਲ ਢਾਣੀ ਪਿੰਡ ਈਨਾ ਖੇੜਾ ਦੀ ਪੰਚਾਇਤ ਦੀ ਸਰਬਸੰਮਤੀ ਨਾਲ  ਚੋਣ ਹੋਈ।

 

Panchayat Elections: ਪੰਜਾਬ ਦੇ ਇਸ ਪਿੰਡ 'ਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ, ਨਿਰਮਲ ਸਿੰਘ ਸੰਧੂ ਬਣੇ ਸਰਪੰਚ

Panchayat Elections/ਅਨਮੋਲ ਸਿੰਘ ਵੜਿੰਗ: ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਦੇ ਲੋਕ ਸਰਗਰਮ ਹੋ ਗਏ ਹਨ ਜਿੱਥੇ ਪੰਜਾਬ ਸਰਕਾਰ ਦਾ ਐਲਾਨ ਸੀ ਕਿ ਜਿੰਨਾ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਗਠਨ ਹੋਵੇਗਾ। ਉਹਨਾਂ ਪਿੰਡਾਂ ਨੂੰ ਵਸੇਸ਼ ਇਨਾਮ ਦਿੱਤੇ ਜਾਣਗੇ।

ਇਸ ਦੇ ਚਲਦੇ ਪਿੰਡਾਂ ਦੇ ਲੋਕ ਆਪਸੀ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਸਰਬਸੰਮਤੀਆ ਕਰਨ ਲੱਗੇ ਹਨ। ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚੋਂ ਹਲਕਾਂ ਮਲੌਟ ਦੇ ਪਿੰਡ ਗੁਰੂ ਕੇ ਆਸਲ ਢਾਣੀ ਪਿੰਡ ਈਨਾ ਖੇੜਾ ਦੇ ਲੋਕਾਂ ਨੇ ਅੱਜ ਪਹਿਲ ਕਦਮੀ ਕਰਦੇ ਹੋਏ ਸਰਬਸੰਮਤੀ ਨਾਲ ਪੰਚਾਇਤ ਦਾ ਗਠਨ (Panchayat Elections)  ਕਰ ਲਿਆ ਜਿਨ੍ਹਾਂ ਵਿਚ 5 ਮੈਂਬਰ ਅਤੇ 6 ਵਾਂ ਸਰਪੰਚ ਖੁਦ ਹੈ।

ਇਸ ਮੌਕੇ ਖੁਸ਼ੀ ਵਿਚ ਢੋਲ ਦੀ ਥਾਪ ਤੇ ਭੰਗੜੇ ਪਾਉਂਦੇ ਹੋਏ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ । ਇਸ ਮੌਕੇ ਨਵ ਨਿਯੁਕਤ ਪੰਚਾਇਤ (Panchayat Elections)  ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਈਆਂ ਕੇ ਉਹ ਪਿੰਡ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਣਗੇ ।

ਇਹ ਵੀ ਪੜ੍ਹੋ: Panchayat Elections: ਪੰਚਾਇਤੀ ਚੋਣਾਂ ਲਈ ਅੱਜ ਤੋਂ ਭੱਖਿਆ ਮਾਹੌਲ, ਨਾਮਜ਼ਦਗੀ ਪ੍ਰਕਿਰਿਆ ਸ਼ੁਰੂ
 

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਹੋਈ ਪਹਿਲ ਕਦਮੀ ਨਾਲ ਪਿੰਡ ਵਾਸੀਆਂ ਨੇ ਸਹਿਮਤੀ ਨਾਲ ਪੂਰੀ ਪੰਚਾਇਤ ਬਣਾਈ। ਨਿਰਮਲ ਸਿੰਘ ਸੰਧੂ  ਸਰਪੰਚ ਬਣੇ ਜਿਨ੍ਹਾਂ ਨੇ ਵਿਸ਼ਵਾਸ ਦਿਲਵਾਇਆ ਹੈ ਕਿ ਆਪਸੀ ਭਾਈਚਾਰੇ ਨੂੰ ਰੱਖਿਆ ਜਾਵੇਗਾ ਕਾਇਮ, ਧੜੇਬੰਦੀ ਤੋਂ ਉਪਰ ਉਠ ਕੇ ਕਰਾਂਗੇ ਵਿਕਾਸ ।

ਇਹ ਵੀ ਪੜ੍ਹੋ: Amritsar News: ਗੋਲਡਨ ਟੈਂਪਲ 'ਚ ਖੁਦ ਨੂੰ ਗੋਲੀ ਮਾਰਨ ਵਾਲੇ ਸ਼ਰਧਾਲੂ ਦੀ ਹੋਈ ਪਛਾਣ! 
 

ਗੌਰਤਲਬ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਅੱਜ ਤੋਂ ਮਾਹੌਲ ਭੱਖ ਗਿਆ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਪੇਂਡੂ ਖੇਤਰਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਨਾਮਜ਼ਦਗੀ ਪ੍ਰਕਿਰਿਆ 27 ਸਤੰਬਰ ਅੱਜ ਤੋਂ ਸ਼ੁਰੂ ਹੋਵੇਗੀ ਅਤੇ 4 ਅਕਤੂਬਰ ਤੱਕ ਜਾਰੀ ਰਹੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਅਕਤੂਬਰ ਨੂੰ ਹੋਵੇਗੀ ਅਤੇ ਉਮੀਦਵਾਰ 7 ਅਕਤੂਬਰ ਨੂੰ ਆਪਣੇ ਨਾਮ ਵਾਪਸ ਲੈ ਸਕਣਗੇ। 15 ਅਕਤੂਬਰ ਨੂੰ ਵੋਟਾਂ (Panchayat Elections)  ਪੈਣਗੀਆਂ ਅਤੇ ਉਸੇ ਦਿਨ ਨਤੀਜਾ ਐਲਾਨਿਆ ਜਾਵੇਗਾ।

Trending news