Panchayat Election News: ਨੂਰਪੁਰ ਬੇਦੀ ਅਧੀਨ ਪੈਂਦੇ 178 ਪਿੰਡਾਂ ਦੀਆਂ ਪੰਚਾਇਤਾਂ ਲਈ ਅਜਨੂਰਪੁਰ ਬੇਦੀ ਵਿਖੇ ਨਾਮਜਦਗੀਆਂ ਭਰਨ ਦੇ ਆਖਰੀ ਦਿਨ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਭਰੀਆਂ ਗਈਆਂ।
Trending Photos
Panchayat Election News (ਬਿਮਲ ਸ਼ਰਮਾ): ਸੂਬੇ ਅੰਦਰ ਪੰਚਾਇਤੀ ਚੋਣਾਂ ਲਈ ਨਾਮਜਦਗੀਆਂ ਭਰਨ ਦਾ ਅੱਜ ਆਖਰੀ ਦਿਨ ਸੀ ਜਿਸ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿੱਚ ਉਮੀਦਵਾਰਾਂ ਵੱਲੋਂ ਆਪਣੀਆਂ ਉਮੀਦਵਾਰੀਆਂ ਲਈ ਨਾਮਜਦਗੀ ਪੱਤਰ ਭਰੇ ਗਏ ਉੱਥੇ ਹੀ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ 169 ਪਿੰਡਾਂ ਦੀਆਂ ਪੰਚਾਇਤਾਂ ਲਈ ਵੀ ਨਾਮਜਦਗੀ ਪੱਤਰ ਭਰੇ ਜਾ ਚੁੱਕੇ ਹਨ, ਇਸ ਮੌਕੇ ਤੇ ਚਰਨ ਗੰਗਾ ਸਟੇਡੀਅਮ ਖਚਾ ਖੱਚ ਭਰਿਆ ਹੋਇਆ ਨਜ਼ਰ ਆਇਆ ਤੇ ਸਵੇਰ ਤੋਂ ਹੀ ਇਸ ਸਟੇਡੀਅਮ ਵਿੱਚ ਕਾਫੀ ਗਹਿਮਾਂ ਗਹਿਮੀ ਦੇਖਣ ਨੂੰ ਮਿਲੀ। ਕਿਤੇ ਨਾ ਕਿਤੇ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪ੍ਰਬੰਧਾਂ ਦੀ ਘਾਟ ਜ਼ਰੂਰ ਨਜ਼ਰ ਆਈ। ਦੂਜੇ ਪਾਸੇ ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ 178 ਪਿੰਡਾਂ ਦੀਆਂ ਪੰਚਾਇਤਾਂ ਲਈ ਅਜਨੂਰਪੁਰ ਬੇਦੀ ਵਿਖੇ ਨਾਮਜਦਗੀਆਂ ਭਰਨ ਦੇ ਆਖਰੀ ਦਿਨ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਭਰੀਆਂ ਗਈਆਂ।
ਸ੍ਰੀ ਅਨੰਦਪੁਰ ਸਾਹਿਬ ਦੇ ਐਸਡੀਐਮ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਪ੍ਰਸ਼ਾਸਨ ਵੱਲੋਂ ਨਾਮਜਦਗੀਆਂ ਦੇ ਆਖਰੀ ਦਿਨ ਚਰਨ ਗੰਗਾ ਸਟੇਡੀਅਮ ਵਿੱਚ ਵੱਡੇ ਤੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਪ੍ਰੰਤੂ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਚਲਦਿਆਂ ਇਹ ਪ੍ਰਬੰਧ ਘੱਟ ਜਰੂਰ ਪਏ ਹਨ ਕਿਉਂਕਿ ਦੋ ਸਰਕਾਰੀ ਛੁੱਟੀਆਂ ਹੋਣ ਤੋਂ ਬਾਅਦ ਅੱਜ ਦਾ ਦਿਨ ਨਾਮਜਦਗੀਆਂ ਭਰਨ ਦਾ ਅਖੀਰੀ ਦਿਨ ਸੀ।ਉਹਨਾਂ ਕਿਹਾ ਕਿ ਕਿੰਨੇ ਵਿਅਕਤੀਆਂ ਵੱਲੋਂ ਹੁਣ ਤੱਕ ਟੋਟਲ ਨਾਮਜਦਗੀਆਂ ਭਰੀਆਂ ਗਈਆਂ ਹਨ। ਅਤੇ ਕਿਹੜੇ ਕਿਹੜੇ ਪਿੰਡਾਂ ਲਈ ਕੇਵਲ ਇੱਕ ਹੀ ਉਮੀਦਵਾਰ ਵੱਲੋਂ ਨਾਮਜ਼ਦਗੀ ਭਰੀ ਗਈ ਹੈ ਇਸ ਦੀ ਪੂਰੀ ਡਿਟੇਲ ਦੇਰ ਸ਼ਾਮ ਤਿਆਰ ਕਰਕੇ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ।। ਉਹਨਾਂ ਕਿਹਾ ਕਿ 7 ਤਰੀਕ ਕਾਗਜ਼ ਵਾਪਸ ਲੈਣ ਦੀ ਅਖੀਰੀ ਤਾਰੀਖ ਹੈ .
ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਅੱਜ ਸਥਾਨਕ ਚਰਨ ਗੰਗਾ ਸਟੇਡੀਅਮ ਵਿੱਚ ਨਾਮਜਦਗੀਆਂ ਦੇ ਕੰਮ ਨੂੰ ਨੇਪਰੇ ਚਾੜਨ ਦੇ ਲਈ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਿਹਾ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਦੂਜੇ ਪਾਸੇ ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ 178 ਪਿੰਡਾਂ ਦੀਆਂ ਪੰਚਾਇਤਾਂ ਲਈ ਅਜਨੂਰਪੁਰ ਬੇਦੀ ਵਿਖੇ ਨਾਮਜਦਗੀਆਂ ਭਰਨ ਦੇ ਆਖਰੀ ਦਿਨ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਭਰੀਆਂ ਗਈਆਂ ਅਤੇ ਇਸ ਪੂਰੀ ਪ੍ਰਕਿਰਿਆ ਨੂੰ ਨੰਗਲ ਦੇ ਐਸਡੀਐਮ ਅਨਮਜੋਤ ਕੌਰ ਦੀ ਅਗਵਾਈ ਹੇਠ ਨੇਪਰੇ ਚਾੜਿਆ ਗਿਆ। ਹਾਲਾਂਕਿ ਇੱਥੇ ਨੂਰਪੁਰ ਬੇਦੀ ਵਿਖੇ ਕੁਝ ਧਿਰਾਂ ਦੇ ਵਿੱਚ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਨੌਕ ਝੌਕ ਜ਼ਰੂਰ ਹੋਈ ਪ੍ਰੰਤੂ ਪ੍ਰਸ਼ਾਸਨ ਦੀ ਸੂਝ ਬੂਝ ਦੇ ਨਾਲ ਇਹ ਮਾਮਲੇ ਨੂੰ ਮੌਕੇ 'ਤੇ ਸੁਲਝਾ ਲਿਆ ਗਿਆ ਅਤੇ ਸ਼ਾਂਤੀ ਪੂਰਵਕ ਨਾਮਜ]ਦਗੀਆਂ ਭਰਨ ਦਾ ਕੰਮ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਵਿਖੇ ਨੇਪਰੇ ਚੜਿਆ।