ਪ੍ਰੋਫੈਸਰ ਯਸ਼ਪਾਲ ਨੇ ਦੱਸਿਆ ਕਿ ਰੋਬੋਟਿਕ ਦੀ ਸਿਖਲਾਈ ਪਹਿਲਾਂ ਵੀ ਹੋ ਚੁੱਕੀ ਹੈ ਪਰ ਪਹਿਲੀ ਵਾਰ ਇਸ ਤਕਨੀਕ ਨਾਲ 47 ਸਾਲਾ ਕੋਰੋਨਰੀ ਦਿਲ ਦੇ ਮਰੀਜ਼ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੋਬੋਟਿਕ ਪੀ.ਸੀ.ਆਈ. ਸਰਜਰੀ ਦਾ ਉੱਚ ਪੱਧਰ ਦਾ ਕਲੀਨਿਕਲ ਨਤੀਜਾ ਹੁੰਦਾ ਹੈ ਅਤੇ ਨਾਲ ਹੀ ਲੈਬ ਵਿਚ ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਦੇ ਖਤਰੇ ਨੂੰ ਬਹੁਤ ਘੱਟ ਕਰਦਾ ਹੈ।
Trending Photos
ਚੰਡੀਗੜ: ਚੰਡੀਗੜ ਦਾ ਪੀ. ਜੀ. ਆਈ. ਹਸਪਤਾਲ ਇਲਾਜ ਲਈ ਪੂਰੇ ਭਾਰਤ ਵਿਚ ਜਾਣਿਆ ਜਾਂਦਾ ਹੈ। ਇਲਾਜ ਦੀਆਂ ਤਕਨੀਕਾਂ ਅਤੇ ਰਿਸਰਚ ਲਈ ਪੀ. ਜੀ. ਆਈ. ਜਾਣਿਆ ਪਛਾਣਿਆ ਨਾਂ ਹੈ। ਹੁਣ ਚੰਡੀਗੜ ਦਾ ਪੀ. ਜੀ. ਆਈ. ਦਿਲ ਦੇ ਆਪ੍ਰੇਸ਼ਨ ਲਈ ਨਵੀਂ ਪਹਿਲ ਕੀਤੀ ਹੈ। ਚੰਡੀਗੜ ਪੀ. ਜੀ. ਆਈ. ਵਿਚ ਪਹਿਲੀ ਵਾਰ ਦਿਲ ਦੇ ਮਰੀਜ਼ ਦੀ ਸਫ਼ਲ ਰੋਬੋਟਿਕ ਸਰਜਰੀ ਕੀਤੀ ਗਈ। ਪੀ. ਜੀ. ਆਈ. ਦੇ ਐਡਵਾਂਸਡ ਕਾਰਡਿਅਕ ਸੈਂਟਰ ਦੇ ਮੁਖੀ ਪ੍ਰੋਫੈਸਰ ਯਸ਼ਪਾਲ ਸ਼ਰਮਾ ਦਾ ਦਾਅਵਾ ਹੈ ਕਿ ਪੀ. ਜੀ. ਆਈ. ਦੇਸ਼ ਦਾ ਪਹਿਲਾ ਅਜਿਹਾ ਕੇਂਦਰ ਹੈ, ਜਿੱਥੇ ਰੋਬੋਟ ਅਸਿਸਟਡ ਹਾਰਟ ਸਰਜਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਰਜਰੀ ਨਾਲ ਜਿੱਥੇ ਮਰੀਜ ਦਾ ਵਧੀਆ ਇਲਾਜ ਹੋਵੇਗਾ, ਉੱਥੇ ਹੀ ਡਾਕਟਰਾਂ 'ਤੇ ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਦਾ ਖਤਰਾ ਵੀ ਕਾਫੀ ਘੱਟ ਹੋ ਗਿਆ ਹੈ।
ਇਸ ਤਰ੍ਹਾਂ ਕੀਤੀ ਗਈ ਸਰਜਰੀ
ਪ੍ਰੋਫੈਸਰ ਯਸ਼ਪਾਲ ਨੇ ਦੱਸਿਆ ਕਿ ਰੋਬੋਟਿਕ ਦੀ ਸਿਖਲਾਈ ਪਹਿਲਾਂ ਵੀ ਹੋ ਚੁੱਕੀ ਹੈ ਪਰ ਪਹਿਲੀ ਵਾਰ ਇਸ ਤਕਨੀਕ ਨਾਲ 47 ਸਾਲਾ ਕੋਰੋਨਰੀ ਦਿਲ ਦੇ ਮਰੀਜ਼ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੋਬੋਟਿਕ ਪੀ.ਸੀ.ਆਈ. ਸਰਜਰੀ ਦਾ ਉੱਚ ਪੱਧਰ ਦਾ ਕਲੀਨਿਕਲ ਨਤੀਜਾ ਹੁੰਦਾ ਹੈ ਅਤੇ ਨਾਲ ਹੀ ਲੈਬ ਵਿਚ ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਦੇ ਖਤਰੇ ਨੂੰ ਬਹੁਤ ਘੱਟ ਕਰਦਾ ਹੈ। ਇਸ ਦੇ ਨਾਲ ਹੀ ਇਸ ਸਰਜਰੀ ਵਿਚ ਵਰਤਿਆ ਜਾਣ ਵਾਲਾ ਬਾਇਓ-ਆਬਜ਼ਰਵਲ ਸਟੈਂਟ ਵੀ 2 ਤੋਂ 3 ਸਾਲਾਂ ਵਿਚ ਮਰੀਜ਼ ਦੇ ਸਰੀਰ ਵਿਚ ਪੂਰੀ ਤਰ੍ਹਾਂ ਘੁਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਜਰੀ ਕੋਰੋਨਰੀ ਸਿੰਡਰੋਮ ਦੇ ਮਰੀਜ਼ਾਂ ਦੀ ਮੌਤ ਦਰ ਨੂੰ ਘਟਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ।
ਹੁਣ ਤੱਕ ਸਰਜਰੀ ਇਸ ਤਰ੍ਹਾਂ ਹੁੰਦੀ ਸੀ
ਕੋਰੋਨਰੀ ਸਿੰਡਰੋਮ ਤੋਂ ਪੀੜਤ ਮਰੀਜ਼ਾਂ ਦੀ ਸਰਜਰੀ ਕਰਨ ਲਈ ਉਹ ਕੈਥ ਲੈਬ ਵਿਚ ਜਾ ਕੇ ਡਾਕਟਰ ਨੂੰ ਸਰਜਰੀ ਪੜ੍ਹ ਕੇ ਸੁਣਾਉਂਦੇ ਸਨ। ਇਸ ਕਾਰਨ ਕੈਥ ਲੈਬ ਵਿਚ ਡਾਕਟਰਾਂ ਅਤੇ ਮਰੀਜ਼ਾਂ ਨੂੰ ਘੰਟਿਆਂ ਬੱਧੀ ਐਕਸਰੇ ਤੋਂ ਨਿਕਲਣ ਵਾਲੇ ਰੇਡੀਏਸ਼ਨ ਦੇ ਸੰਪਰਕ ਵਿਚ ਰਹਿਣਾ ਪੈਂਦਾ ਸੀ ਪਰ ਰੋਬੋਟਿਕ ਤਕਨੀਕ ਕਾਰਨ ਹੁਣ ਇਸ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਇਸ ਵਿੱਚ ਸਿਰਫ਼ ਮਰੀਜ਼ ਨੂੰ ਕੈਥ ਲੈਬ ਦੇ ਅੰਦਰ ਹੀ ਰਹਿਣਾ ਪੈਂਦਾ ਹੈ। ਡਾਕਟਰ ਕੰਪਿਊਟਰ ਅਤੇ ਰੋਬੋਟਿਕ ਤਕਨੀਕ ਰਾਹੀਂ ਕੈਥ ਲੈਬ ਦੇ ਬਾਹਰੋਂ ਸਰਜਰੀ ਕਰ ਸਕਦੇ ਹਨ।
WATCH LIVE TV