ਚੀਨ ’ਚ ਕੋਰੋਨਾ ਨੇ ਮਚਾਈ ਹਾਹਾਕਾਰ, ਹੁਣ ਤੱਕ 10 ਲੱਖ ਮੌਤਾਂ ਦੀ ਅਸ਼ੰਕਾ!
Advertisement

ਚੀਨ ’ਚ ਕੋਰੋਨਾ ਨੇ ਮਚਾਈ ਹਾਹਾਕਾਰ, ਹੁਣ ਤੱਕ 10 ਲੱਖ ਮੌਤਾਂ ਦੀ ਅਸ਼ੰਕਾ!

ਚੀਨ ਦੀ ਕਮਿਊਨੀਸਟ ਸਰਕਾਰ ਲੋਕਾਂ ਨੂੰ ਟ੍ਰੇਡੀਸ਼ਨਲ ਚਾਈਨੀਜ਼ ਮੈਡੀਸਨ ਲਿਯਾਨਹੁਆ ਕਿੰਗਵੇਨ ਲੈਣ ਦੀ ਸਲਾਹ ਦੇ ਰਹੀ ਹੈ, ਇਹ ਦਵਾਈ ਇਨਫ਼ੈਕਸ਼ਨ ਲਈ ਇਸਤੇਮਾਲ ਹੁੰਦੀ ਹੈ, ਇਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਚੀਨ ਕੋਰੋਨਾ ਨੂੰ ਫਲੂ ਮੰਨ ਰਿਹਾ ਹੈ। 

ਚੀਨ ’ਚ ਕੋਰੋਨਾ ਨੇ ਮਚਾਈ ਹਾਹਾਕਾਰ, ਹੁਣ ਤੱਕ 10 ਲੱਖ ਮੌਤਾਂ ਦੀ ਅਸ਼ੰਕਾ!

One Million deaths in China: ਚੀਨ ’ਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੇ ਭਾਰੀ ਤਬਾਹੀ ਮਚਾਈ ਹੈ, ਦੱਸਿਆ ਜਾ ਰਿਹਾ ਹੈ ਕਿ ਹਰ ਰੋਜ਼ ਲੱਖਾਂ ਲੋਕ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ। ਜਿਸ ਕਾਰਣ ਹਸਪਤਾਲਾਂ ’ਚ ਨਾ ਮਰੀਜ਼ਾਂ ਲਈ ਬੈੱਡ ਬਚੇ ਹਨ ਅਤੇ ਨਾ ਹੀ ਦਵਾਈਆਂ। 

ਚੀਨ ’ਚ ਕੋਰੋਨਾ ਦੇ ਮਾਹਿਰ ਅਤੇ ਡਾਕਟਰਾਂ ਨੇ 5 ਅਤੇ 25 ਦਿਸੰਬਰ ਦੇ ਦਰਮਿਆਨ 10 ਕਰੋੜ (100 million) ਲੋਕਾਂ ਨੂੰ ਕੋਰੋਨਾ ਸੰਕ੍ਰਮਿਤ ਹੋਣ ਅਤੇ ਕਰੀਬ 10 ਲੱਖ (1 Million) ਮੌਤਾਂ ਹੋਣ ਦਾ ਅਨੁਮਾਨ ਦਾ ਪ੍ਰਗਟਾਵਾ ਕੀਤਾ ਹੈ। 

ਚੀਨ ਇਸ ਵੇਲੇ ਉਸ ਸਥਿਤੀ ’ਚ ਜਦੋਂ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਸੀ। ਪਰ ਹੁਣ ਭਾਰਤ ਇਸ ਮਹਾਂਮਾਰੀ ਨਾਲ ਲੜਨ ਲਈ ਮਜ਼ਬੂਤ ਸਥਿਤੀ ’ਚ ਹੈ। ਪਹਿਲੀ ਲਹਿਰ ਤਾਂ ਪ੍ਰਭਾਵ ਘੱਟ ਸੀ, ਪਰ ਉੱਥੇ ਹੀ ਡੈਲਟਾ ਵੈਰੀਐਂਟ ਦੀ ਦੂਸਰੀ ਲਹਿਰ ਕਾਫ਼ੀ ਘਾਤਕ ਸਿੱਧ ਹੋਈ। 
ਹਾਲਾਂਕਿ ਓਮੀਕਰਾਨ ਵੈਰੀਐਂਟ (Omicron variant) ਦੇ ਤੀਸਰੀ ਲਹਿਰ ਵੀ ਜ਼ਿਆਦਾ ਅਸਰਦਾਰ ਨਹੀਂ ਸੀ।

ਉੱਥੇ ਹੀ ਚੀਨ ’ਚ ਕਾਫ਼ੀ ਲੰਮੇ ਸਮੇਂ ਤੱਕ ਸਖ਼ਤ ਲਾਕਡਾਊਨ ਹੋਣ ਕਾਰਨ ਉੱਥੇ ਦੇ ਨਾਗਰਿਕਾਂ ਦੀ ਰੋਗਾਂ ਨਾਲ ਲੜਨ ਸ਼ਕਤੀ ਕਾਫ਼ੀ ਕਮਜ਼ੋਰ ਹੋ ਚੁੱਕੀ ਹੈ, ਜਿਸ ਕਾਰਨ ਵਾਇਰਸ ਦਾ ਅਸਰ ਉੱਥੇ ਦੇ ਲੋਕਾਂ ’ਤੇ ਜ਼ਿਆਦਾ ਪੈ ਰਿਹਾ ਹੈ। 

ਚੀਨ ਦੀ ਕਮਿਊਨੀਸਟ ਸਰਕਾਰ ਲੋਕਾਂ ਨੂੰ ਟ੍ਰੇਡੀਸ਼ਨਲ ਚਾਈਨੀਜ਼ ਮੈਡੀਸਨ ਲਿਯਾਨਹੁਆ ਕਿੰਗਵੇਨ (Lianhua Qingwen) ਲੈਣ ਦੀ ਸਲਾਹ ਦੇ ਰਹੀ ਹੈ, ਇਹ ਦਵਾਈ ਇਨਫ਼ੈਕਸ਼ਨ ਲਈ ਇਸਤੇਮਾਲ ਹੁੰਦੀ ਹੈ। ਇਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਚੀਨ ਕੋਰੋਨਾ ਨੂੰ ਫਲੂ ਮੰਨ ਰਿਹਾ ਹੈ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਓਮੀਕ੍ਰਾਨ ਦਾ ਨਵਾਂ ਵੈਰੀਐਂਟ BF.7 (Omicron BF.7) ਸਭ ਤੋਂ ਸ਼ਕਤੀਸ਼ਾਲੀ ਹੈ, ਕਿਉਂਕਿ ਇਹ ਕੋਰੋਨਾ ਵਾਇਰਸ ਦੇ ਸਪਾਇਕ ਪ੍ਰੋਟੀਨ ਦੇ ਇੱਕ ਖ਼ਾਸ ਮਿਸ਼ਰਨ ਨਾਲ ਬਣਿਆ ਹੈ, ਜਿਸਦਾ ਨਾਮ ਹੈ R346T। ਮਾਹਿਰਾਂ ਦੇ ਮੁਤਾਬਿਕ ਇਸੇ ਕਾਰਨ ਇਸ ਵਾਈਰਸ ’ਤੇ ਐਂਟੀ-ਬਾਡੀ (Anti-Body) ਦਾ ਜ਼ਿਆਦਾ ਅਸਰ ਨਹੀਂ ਹੋ ਰਿਹਾ ਹੈ। 

ਸਰਲ ਸ਼ਬਦਾਂ ’ਚ ਕਿਹਾ ਜਾਵੇ ਤਾਂ ਜੇਕਰ ਕਿਸੇ ਵਿਅਕਤੀ ਨੂੰ ਪਹਿਲਾ ਕੋਰੋਨਾ ਹੋ ਚੁੱਕਿਆ ਹੈ ਜਾਂ ਉਸਨੇ ਵੈਕਸੀਨ ਲਗਵਾਈ ਹੈ ਤਾਂ ਉਸਦੇ ਸ਼ਰੀਰ ’ਚ ਐਂਟੀ-ਬਾਡੀ ਬਣਨੀ ਸ਼ੁਰੂ ਹੋ ਜਾਂਦੀ ਹੈ। ਪਰ ਓਮੀਕ੍ਰਾਨ ਦਾ ਨਵਾਂ ਵੈਰੀਐਂਟ BF.7 ਇਸ ਐਂਟੀ-ਬਾਡੀ ਨੂੰ ਵੀ ਚਕਮਾ ਦੇਕੇ ਸ਼ਰੀਰ ’ਚ ਪ੍ਰਵੇਸ਼ ਕਰਨ ਦੀ ਤਾਕਤ ਰੱਖਦਾ ਹੈ।   

ਇਹ ਵੀ ਪੜ੍ਹੋ: ਚੀਨ ’ਚ ਹੋਇਆ ਕੋਰੋਨਾ ਵਿਸਫ਼ੋਟ, 1 ਦਿਨ ’ਚ 3.7 ਕਰੋੜ ਮਾਮਲੇ ਆਏ ਸਾਹਮਣੇ! 

Trending news