CM Bhagwant Mann Birthday News: ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਪੰਜਾਬ ਭਰ 'ਚ ਲਗਾਏ ਜਾ ਰਹੇ ਨੇ ਖ਼ੂਨਦਾਨ ਕੈਂਪ
Advertisement
Article Detail0/zeephh/zeephh1919086

CM Bhagwant Mann Birthday News: ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਪੰਜਾਬ ਭਰ 'ਚ ਲਗਾਏ ਜਾ ਰਹੇ ਨੇ ਖ਼ੂਨਦਾਨ ਕੈਂਪ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 50 ਸਾਲ ਦੇ ਹੋ ਗਏ ਹਨ।  ਭਗਵੰਤ ਮਾਨ ਦਾ ਹਾਸਰਸ ਕਲਾਕਾਰ ਤੋਂ ਸਿਆਸਤਦਾਨ ਤੱਕ ਦਾ ਨਿਵੇਕਲਾ ਸਫ਼ਰ ਕਾਫੀ ਸ਼ਾਨਦਾਰ ਰਿਹਾ ਹੈ। ਭਗਵੰਤ ਮਾਨ ਅੱਜ ਅਰਵਿੰਦ ਕੇਜਰੀਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸਭ ਤੋਂ ਪਸੰਦ ਕੀਤਾ ਜਾਣ ਵਾਲਾ ਚਿਹਰਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ

CM Bhagwant Mann Birthday News: ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਪੰਜਾਬ ਭਰ 'ਚ ਲਗਾਏ ਜਾ ਰਹੇ ਨੇ ਖ਼ੂਨਦਾਨ ਕੈਂਪ

Punjab CM Bhagwant Mann Birthday News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 50 ਸਾਲ ਦੇ ਹੋ ਗਏ ਹਨ।  ਭਗਵੰਤ ਮਾਨ ਦਾ ਹਾਸਰਸ ਕਲਾਕਾਰ ਤੋਂ ਸਿਆਸਤਦਾਨ ਤੱਕ ਦਾ ਨਿਵੇਕਲਾ ਸਫ਼ਰ ਕਾਫੀ ਸ਼ਾਨਦਾਰ ਰਿਹਾ ਹੈ। ਭਗਵੰਤ ਮਾਨ ਅੱਜ ਅਰਵਿੰਦ ਕੇਜਰੀਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸਭ ਤੋਂ ਪਸੰਦ ਕੀਤਾ ਜਾਣ ਵਾਲਾ ਚਿਹਰਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਪੁੱਜੇ ਜਿਥੇ ਉਨ੍ਹਾਂ ਨੇ ਪਰਿਵਾਰ ਨਾਲ ਕੇਕ ਕੱਟਿਆ। ਇਸ ਦਰਮਿਆਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਵੱਖ-ਵੱਖ ਥਾਈਂ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਕੋਟਕਪੂਰਾ (ਕੇਸੀ ਸੰਜੇ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣਾ 50ਵਾਂ ਜਨਮ ਦਿਨ ਮਨਾ ਰਹੇ ਹਨ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਗਵੰਤ ਮਾਨ ਨੂੰ ਸ਼ੁਭਾਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਮੌਕੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਇੱਕ ਖ਼ੂਨਦਾਨ ਕੈਂਪ ਲਗਾਇਆ ਗਿਆ।

ਸਪੀਕਰ ਕੁਲਤਾਰ ਸੰਧਵਾਂ ਖੂਨਦਾਨ ਕੈਂਪ ਵਿੱਚ ਸ਼ਾਮਿਲ ਹੋ ਕੇ ਸੰਬੋਧਨ ਕਰਦਿਆਂ ਕਿਹਾ ਖੁਦ ਵੀ ਅਤੇ ਹੋਰ ਵੀਰਾਂ ਨੂੰ ਵੀ ਪ੍ਰੇਰਿਤ ਕਰਕੇ ਖ਼ੂਨਦਾਨ ਕੈਂਪ ਦਾ ਹਿੱਸਾ ਬਣਾਈਏ, ਤੁਹਾਡਾ ਦਿੱਤਾ ਖੂਨ ਕਿਸੇ ਵੀ ਪ੍ਰਾਣੀ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਇਸ ਮੌਕੇ ਸੰਸਥਾ ਨੂੰ ਇੱਕ ਲੱਖ ਇਕਵੰਜਾ ਹਜ਼ਾਰ ਦਾ ਚੈਕ ਵੀ ਭੇਂਟ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੰਦੇ ਕਿਹਾ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ।

ਅੰਮ੍ਰਿਤਸਰ(ਪਰਮਵੀਰ ਸਿੰਘ ਔਲਖ): ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਖੂਨਦਾਨ ਕੈਂਪ ਦੇ ਉਦਘਾਟਨ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਵਿਧਾਇਕ ਅਜੈ ਗੁਪਤਾ ਵਿਸ਼ੇਸ਼ ਤੌਰ ਉਤੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਜਨਮ ਦਿਨ ਪੰਜਾਬ ਦੇ 117 ਜ਼ਿਲ੍ਹਿਆਂ ਵਿੱਚ ਖੂਨਦਾਨ ਕੈਂਪ ਲਗਾਏ ਜਾਣ ਕਿਉਂਕਿ ਖੂਨਦਾਨ ਮਹਾਦਾਨ ਤੇ ਜੀਵਨਦਾਨ ਹੈ। ਹਰਭਜਨ ਸਿੰਘ ਨੇ ਵੀ ਕਿਹਾ ਕਿ ਸਾਰੇ ਇਸ ਖ਼ੂਨਦਾਨ ਵਿੱਚ ਵਲੰਟੀਅਰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ 1 ਨਵੰਬਰ ਨੂੰ ਭਗਵੰਤ ਮਾਨ ਵੱਲੋਂ ਇੱਕ ਬਹਿਸ ਬੁਲਾਈ ਗਈ ਹੈ ਜਿਸ ਵਿੱਚ ਕਈ ਆਗੂ ਪਹੁੰਚਣਗੇ ਤੇ ਜਨਤਾ ਨੂੰ ਪਤਾ ਨਹੀਂ ਲੱਗੇਗਾ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ।

ਇਹ ਵੀ ਪੜ੍ਹੋ : Punjab CM Bhagwant Mann Birthday: ਕਾਮੇਡੀਅਨ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਦੇ ਜੀਵਨ 'ਚ '16 ਨੰਬਰ' ਬੇਹੱਦ ਖਾਸ