ਕਾਰ ਦੀ ਪਿਛਲੀ ਸੀਟ ਵਿਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣ ਲਗਾਉਣੀ ਪਵੇਗੀ ਸੀਟ ਬੈਲਟ
Advertisement
Article Detail0/zeephh/zeephh1375771

ਕਾਰ ਦੀ ਪਿਛਲੀ ਸੀਟ ਵਿਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣ ਲਗਾਉਣੀ ਪਵੇਗੀ ਸੀਟ ਬੈਲਟ

ਹੁਣ ਜੇਕਰ ਪੰਜਾਬ ਵਿਚ ਕਾਰ ਦੀ ਪਿਛਲੀ ਸੀਟ ਤੇ ਬੈਠਕੇ ਸਫ਼ਰ ਕਰਨਾ ਹੈ ਤਾਂ ਸੀਟ ਬੈਲਟ ਲਗਾੳੇਣੀ ਜ਼ਰੂਰੀ ਹੋਵੇਗੀ। ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਜਲਦ ਹੀ ਇਹ ਵੱਡਾ ਫ਼ੈਸਲਾ ਲੈਣ ਜਾ ਰਹੀ ਹੈ।

ਕਾਰ ਦੀ ਪਿਛਲੀ ਸੀਟ ਵਿਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣ ਲਗਾਉਣੀ ਪਵੇਗੀ ਸੀਟ ਬੈਲਟ

ਚੰਡੀਗੜ: ਪੰਜਾਬ ਦੇ ਵਿਚ ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲੇ ਵਿਅਕਤੀ ਇਹ ਖ਼ਬਰ ਧਿਆਨ ਨਾਲ ਪੜ੍ਹ ਲੈਣ। ਕਿਉਂਕਿ ਕਾਰ ਦੀ ਪਿਛਲੀ ਸੀਟ 'ਤੇ ਬੈਠਕੇ ਸਫ਼ਰ ਕਰਨ ਵਾਲਿਆਂ ਲਈ ਵੀ ਹੁਣ ਸੀਟ ਬੈਲਟ ਲਗਾਉਣੀ ਜ਼ਰੂਰੀ ਹੋ ਜਾਵੇਗੀ। ਜਲਦੀ ਹੀ ਪੰਜਾਬ ਸਰਕਾਰ ਇਸਦਾ ਨੋਟੀਫਿਕੇਸ਼ਨ ਜਾਰੀ ਕਰੇਗੀ। ਇਸਦਾ ਐਲਾਨ ਖੁਦ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਹੈ। ਉਹਨਾਂ ਕਿਹਾ ਹੈ ਕਿ ਕਾਰ ਵਿਚ ਪਿੱਛੇ ਬੈਠੇ ਵਿਅਕਤੀਆਂ ਦੀ ਸੁਰੱਖਿਆ ਲਈ ਵੀ ਸੀਟ ਬੈਲਟ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਫਰੰਟ ਸੀਟ ਵਾਲਿਆਂ ਲਈ।

 

ਟਰਾਂਸਪੋਰਟ ਮਾਫ਼ੀਆ 'ਤੇ ਨਕੇਲ ਕੱਸੇਗੀ ਪੰਜਾਬ ਸਰਕਾਰ

ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਟਰਾਂਸਪੋਰਟ ਮਾਫ਼ੀਆ ਦਾ ਹੀ ਰਾਜ ਵੇਖਿਆ ਗਿਆ ਹੈ। ਲਾਲਜੀਤ ਭੁੱਲਰ ਨੇ ਦੋਸ਼ ਲਗਾਇਆ ਕਿ ਵੱਡੇ ਸਿਆਸੀ ਅਸਰ ਰਸੂਖ ਹੇਠ ਟਰਾਂਸਪੋਰਟ ਮਾਫ਼ੀਆ ਦੀ ਪੂਰੀ ਚੜ੍ਹਤ ਰਹੀ। ਉਹ ਕਿਹਾ ਕਿ ਟਰਾਂਸਪੋਰਟ ਮਾਫ਼ੀਆ ਨੇ ਪੰਜਾਬ ਰੋਡਵੇਜ਼ ਨੂੰ ਉਭਰਨ ਨਹੀਂ ਦਿੱਤਾ। ਉਹਨਾਂ ਨੇ ਪੰਜਾਬ ਰੋਡਵੇਜ਼ ਦੀ ਮਾੜੀ ਹਾਲਤ ਲਈ ਟਰਾਂਸਪੋਰਟ ਮਾਫ਼ੀਆ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਦਾਅਵਾ ਕੀਤਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਇਹਨਾਂ ਸਾਰੀਆਂ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ ਅਤੇ ਟਰਾਂਸਪੋਰਟ ਮਾਫ਼ੀਆ 'ਤੇ ਨਕੇਲ ਕੱਸੀ ਜਾਵੇਗੀ।

 

ਇੰਝ ਕੀਤਾ ਜਾਵੇਗਾ ਟਰਾਂਸਪੋਰਟ ਵਿਭਾਗ ਦਾ ਘਾਟਾ ਦੂਰ ?

ਪੰਜਾਬ ਰੋਡਵੇਜ਼ ਵਿਚ ਪਏ ਘਾਟੇ ਦੀ ਜ਼ਿੰਮੇਵਾਰ ਟਰਾਂਸਪੋਰਟ ਮਾਫ਼ੀਆ ਨੂੰ ਠਹਿਰਾਇਆ ਗਿਆ 'ਤੇ ਹੁਣ ਸਭ ਦੀਆਂ ਨਿਗਾਹਾਂ ਪੰਜਾਬ ਸਰਕਾਰ ਦੇ ਵੱਲ ਟਿੱਕੀਆਂ ਹੋਈਆਂ ਹਨ। ਹੁਣ ਪੰਜਾਬ ਸਰਕਾਰ ਰੋਡਵੇਜ਼ ਨੂੰ ਘਾਟੇ ਵਿਚੋਂ ਕੱਢਣ ਲਈ ਨਵੀਆਂ ਯੋਜਨਾਵਾਂ ਬਣਾ ਰਹੀ ਹੈ। ਜਿਸ ਵਿਚ ਪਹਿਲਾ ਕੰਮ ਇਹ ਹੋਵੇਗਾ ਪੰਜਾਬ ਸਰਕਾਰ ਬੱਸਾਂ ਦੇ ਫਲੀਟ ਵਿਚ ਵਾਧਾ ਕਰਨ ਜਾ ਰਹੀ ਹੈ। ਉਥੇ ਈ ਪਿਛਲੀ ਸਰਕਾਰ ਦੌਰਾਨ ਖਰੀਦੀਆਂ ਗਈਆਂ ਬੱਸਾਂ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ।

 

ਟਰਾਂਸਪੋਰਟ ਸਿਸਟਮ ਵਿਚ ਕੀਤਾ ਜਾਵੇਗਾ ਬਦਲਾਅ

ਮਾਫ਼ੀਆ 'ਤੇ ਨਕੇਲ ਕੱਸਣ ਦੀ ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਹੈ ਹੁਣ ਵਨ ਬੱਸ ਵਨ ਪਰਮਿਟ ਵੀ ਆਨਲਾਈਨ ਕੀਤਾ ਜਾ ਰਿਹਾ ਹੈ, ਜਿਸ ਨਾਲ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਬੱਸਾਂ ਦਾ ਪਰਦਾਫਾਸ਼ ਹੋਵੇਗਾ। ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਨੂੰ ਆਨਲਾਈਨ ਚੈੱਕ ਕੀਤਾ ਜਾਵੇਗਾ।

 

Trending news