Mohali News: 168 ਡੀਪੀਈ ਅਧਿਆਪਕ ਪੰਜਾਬ ਸਰਕਾਰ ਅਤੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਅੱਕੇ ਹੋਏ ਅੱਜ ਸੋਹਾਣਾ ਵਿੱਚ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ ਹਨ।
Trending Photos
Mohali News: 168 ਡੀਪੀਈ ਅਧਿਆਪਕ ਪੰਜਾਬ ਸਰਕਾਰ ਅਤੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਅੱਕੇ ਹੋਏ ਅੱਜ ਸੋਹਾਣਾ ਵਿੱਚ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਅਤੇ ਸਟੇਸ਼ਨ ਪੱਤਰ ਦੇ ਦਿੱਤੇ ਗਏ ਸਨ ਪਰ ਉਨ੍ਹਾਂ ਨੂੰ ਸਕੂਲ ਵਿੱਚ ਨਹੀਂ ਭੇਜਿਆ ਗਿਆ ਸੀ।
ਅਚਾਨਕ ਕੱਲ੍ਹ ਸ਼ਾਮ ਨੂੰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਜਿਨ੍ਹਾਂ ਵਿੱਚ ਸੋਸ਼ਲ ਸਾਇੰਸ ਵਾਲੇ ਉਮੀਦਵਾਰ ਨੂੰ ਨਿਯੁਕਤੀ ਪੱਤਰ ਅਤੇ ਸਟੇਸ਼ਨ ਅਲਾਟਮੈਂਟ ਲਈ ਬੁਲਾਇਆ ਜਾਂਦਾ ਹੈ ਤੇ ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲਾਂ ਨਿਯੁਕਤੀ ਪੱਤਰ ਅਤੇ ਸਟੇਸ਼ਨ ਅਲਾਟਮੈਂਟ ਪੱਤਰ ਦਿੱਤੇ ਗਏ ਸਨ ਉਨ੍ਹਾਂ ਦੇ ਰੱਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : Ajnala News: ਵਿਆਹੁਤਾ ਔਰਤ ਦੀ ਭੇਦ ਭਰੇ ਹਾਲਾਤਾਂ 'ਚ ਮੌਤ, ਪਰਿਵਾਰ ਨੇ ਪ੍ਰੇਮੀ 'ਤੇ ਲਗਾਏ ਕਤਲ ਦੇ ਦੋਸ਼
ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਐਜੂਕੇਸ਼ਨ ਡਿਪਾਰਟਮੈਂਟ ਸ਼ਰੇਆਮ 168 ਡੀਪੀਈ ਅਧਿਆਪਕਾਂ ਨਾਲ ਧੱਕਾ ਕਰ ਰਿਹਾ ਹੈ। ਜੇ ਉਨ੍ਹਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਟੈਂਕੀ ਉਤੇ ਬੈਠੇ ਅਧਿਆਪਕ ਕੁਝ ਵੀ ਕਰ ਸਕਦੇ ਹਨ ਜਿਸ ਦੀ ਜ਼ਿੰਮੇਵਾਰੀ ਮੋਹਾਲੀ ਪ੍ਰਸ਼ਾਸਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਐਜੂਕੇਸ਼ਨ ਡਿਪਾਰਟਮੈਂਟ ਦੀ ਹੋਵੇਗੀ।
ਕਾਬਿਲੇਗੌਰ ਹੈ ਕਿ ਮਾਰਚ ਵਿੱਚ ਮਹੀਨੇ ਵਿੱਚ ਸੰਗਰੂਰ ਦੇ ਹਲਕਾ ਧੂਰੀ ਵਿੱਚ ਕਈ ਦਿਨ 168 ਡੀਪੀਈ ਅਧਿਆਪਕ ਆਪਣੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਹੜਤਾਲ 'ਤੇ ਬੈਠੇ ਰਹੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਭਗਵੰਤ ਮਾਨ ਸਰਕਾਰ ਵੱਲੋਂ ਹਰ ਗਲੀ ਮੁਹੱਲੇ ਵੱਡੇ ਵੱਡੇ ਫਲੈਕਸ ਬੋਰਡ ਲਗਾਏ ਹਨ ਕਿ ਸਾਡੀ ਸਰਕਾਰ ਨੇ 42000 ਮੁਲਾਜ਼ਮ ਪੱਕਾ ਜਾਂ ਭਰਤੀ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਅਸੀਂ ਵੀ ਉਹਨਾਂ 4200 ਮੁਲਾਜ਼ਮਾਂ ਦੇ ਵਿੱਚੋਂ ਹਾਂ, ਸਾਨੂੰ ਵੀ ਤੁਸੀ ਆਪਣੇ ਹੱਥੀ ਨਿਯੁਕਤੀ ਪੱਤਰ ਦਿੱਤੇ ਸਨ ਤੇ ਅੱਜ ਸਾਨੂੰ ਨਕਾਰਿਆ ਜਾ ਰਿਹਾ ਸੀ। ਸਾਨੂੰ ਕੋਰਟਾਂ ਦੇ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ : Manohar Lal on Farmer: ਕੇਂਦਰੀ ਮੰਤਰੀ ਮਨੋਹਰ ਲਾਲ ਨੇ ਸ਼ੰਭੂ ਬਾਰਡਰ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਦੱਸਿਆ ਨਕਲੀ ਕਿਸਾਨ