ਦਿੱਲੀ ਦੇ ਸਪੈਸ਼ਲ ਸੈੱਲ ਨੇ ਜਿਹੜੇ ਬੰਬੀਹਾ ਗਰੁੱਪ ਦੇ 6 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ, ਉਨ੍ਹਾਂ ਗੈਂਗਸਟਰਾਂ ਤੋਂ ਜਾਂਚ ਦੌਰਾਨ ਵੱਡੇ ਖੁਲਾਸੇ ਹੋ ਰਹੇ ਹਨ।
Trending Photos
ਚੰਡੀਗੜ੍ਹ: ਦਿੱਲੀ ਦੇ ਸਪੈਸ਼ਲ ਸੈੱਲ ਨੇ ਜਿਹੜੇ ਬੰਬੀਹਾ ਗਰੁੱਪ ਦੇ 6 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ, ਉਨ੍ਹਾਂ ਗੈਂਗਸਟਰਾਂ ਤੋਂ ਜਾਂਚ ਦੌਰਾਨ ਵੱਡੇ ਖੁਲਾਸੇ ਹੋ ਰਹੇ ਹਨ।
ਪੁਲਿਸ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ’ਚ ਵੱਡੀ ਗੈਂਗਵਾਰ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਨੈਸ਼ਨਲ ਇਸਵੈਸਟੀਗੈਸ਼ਨ ਏਜੰਸੀ (NIA) ਦੁਆਰਾ ਪੰਜਾਬ ਪੁਲਿਸ ਨੂੰ ਚੌਥੀ ਵਾਰ ਇਤਲਾਹ (Input) ਕੀਤਾ ਗਿਆ ਹੈ।
ਪਹਿਲਾਂ ਵੀ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਬੰਬੀਹਾ ਗਰੁੱਪ, ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਗੈਂਗਸਟਰਾ ਲਾਰੈਂਸ ਬਿਸ਼ਨੋਈ (Lawrance Bishnoi) ’ਤੇ ਹਮਲਾ ਕਰ ਸਕਦਾ ਹੈ। ਬੰਬੀਹਾ ਗਿਰੋਹ ਦੇ ਮੈਂਬਰ ਜੇਲ੍ਹ ਤੋਂ ਅਦਾਲਤ ਤੱਕ ਦੇ ਰਸਤੇ ਤੋਂ ਇਲਾਵਾ, ਅਦਾਲਤ ਦੇ ਅਹਾਤੇ ’ਚ ਵਕੀਲ ਜਾਂ ਕੋਰਟ ਦੇ ਕਰਮਚਾਰੀਆਂ ਦੇ ਭੇਸ ’ਚ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ਖੇਤਰ ’ਚ ਹੋਈ ਵਾਰਦਾਤ ਦਾ ਬੰਬੀਹਾ ਗੈਂਗ (Bambiha Group) ਨਾਲ ਸਬੰਧਤ ਹੋਣ ਦਾ ਖੁਲਾਸਾ ਕੀਤਾ ਹੈ। ਦੱਸ ਦੇਈਏ ਕਿ ਸੰਨੀ ਲੈਫ਼ਟੀ ਨੂੰ ਪੁਲਿਸ ਦੀ ਗ੍ਰਿਫ਼ਤ ’ਚੋਂ ਛੁਡਵਾਉਣ ਦੀ ਅਸਫ਼ਲ ਕੋਸ਼ਿਸ਼ ਤੇ ਚੱਲਦਿਆਂ 6 ਵਿਅਕਤੀਆਂ ਨੂੰ ਦਿੱਲੀ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਕੇਂਦਰ ਗ੍ਰਹਿ ਵਿਭਾਗ ਦੁਆਰਾ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਕੇ ਖਦਸ਼ਾ ਜਤਾਇਆ ਗਿਆ ਸੀ ਕਿ ਪੰਜਾਬ ’ਚ ਗੈਂਗਵਾਰ ਹੋ ਸਕਦੀ ਹੈ। ਇੱਕ ਵਾਰ ਫੇਰ ਕੇਂਦਰੀ ਗ੍ਰਹਿ ਵਿਭਾਗ ਦੁਆਰਾ ਡੀਜੀਪੀ ਗੌਰਵ ਯਾਦਵ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਪੇਸ਼ੀ ਦੌਰਾਨ ਹਮਲਾ ਕੀਤਾ ਜਾ ਸਕਦਾ ਹੈ।