'ਮੈਨੂੰ ਲਹਿੰਗਾ ਲੈ ਦੇ ਮਹਿੰਗਾ ਵੇ ਮਰ ਜਾਣਿਆਂ!' ਇਸ ਗੀਤ ਦੇ ਬੋਲ ਇਸ ਖ਼ਬਰ ਨਾਲ ਸਹੀ ਜਾਪਦੇ ਨੇ ਜਿੱਥੇ ਕੁੜੀ ਨੇ ਵਿਆਹ ਮੌਕੇ ਸਿਰਫ਼ ਇਸ ਕਰਕੇ ਨਾਂਹ ਕਰ ਦਿੱਤੀ ਕਿਉਂਕਿ ਲਹਿੰਗਾ ਉਸਦੇ ਮੁਤਾਬਕ ਢੁਕਵਾਂ ਨਹੀਂ ਸੀ।
Trending Photos
News of bride cancelled marriage because of Lehenga goes viral: ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸ ਦੌਰਾਨ ਲਾੜੀ ਵੱਲੋਂ ਲਹਿੰਗੇ ਨੂੰ ਲੈ ਕੇ ਚਰਚਾ ਚਲਦੀ ਰਹਿੰਦੀ ਹੈ। ਹਾਲਾਂਕਿ ਅਜਿਹੇ 'ਚ ਵਿਆਹ ਨਾਲ ਜੁੜੀਆਂ ਕੁੱਝ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ। ਇਸ ਦੌਰਾਨ ਉੱਤਰਾਖੰਡ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਲਾੜੀ ਨੇ ਵਿਆਹ ਲਈ ਮਨਾ ਕਰ ਦਿੱਤਾ ਅਤੇ ਇਸ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਰਿਪੋਰਟਾਂ ਮੁਤਾਬਕ ਹਲਦਵਾਨੀ ਦੇ ਰਾਜਪੁਰਾ ਇਲਾਕੇ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਇਕ ਕੁੜੀ ਨੇ ਆਪਣਾ ਵਿਆਹ ਤੋੜ ਦਿੱਤਾ ਅਤੇ ਇਸ ਦਾ ਕਾਰਣ ਸੀ ਲਹਿੰਗਾ। ਦੱਸਿਆ ਜਾ ਰਿਹਾ ਹੈ ਕਿ ਲਾੜੀ ਨੂੰ ਮੁੰਡੇ ਵੱਲੋਂ ਭੇਜੇ ਗਏ ਸਸਤੇ ਲਹਿੰਗੇ ਕਰਕੇ ਗੁੱਸੇ ਆਇਆ ਅਤੇ ਉਸਨੇ ਵਿਆਹ ਲਈ ਨਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਲਹਿੰਗੇ ਦੀ ਕੀਮਤ ਸਿਰਫ਼ 10,000 ਰੁਪਏ ਸੀ। ਜਦੋਂ ਲਾੜੀ ਨੂੰ ਲਹਿੰਗੇ ਦੀ ਕੀਮਤ ਬਾਰੇ ਪਤਾ ਲੱਗਿਆ ਆਂ ਉਸਨੇ ਗੁੱਸੇ 'ਚ ਇਸਨੂੰ ਸੁੱਟ ਦਿੱਤਾ। ਲਾੜੇ ਦਾ ਕਹਿਣਾ ਹੈ ਕਿ ਉਸ ਨੇ ਖ਼ਾਸ ਤੌਰ 'ਤੇ ਇਹ ਲਹਿੰਗਾ ਲਖਨਊ ਤੋਂ ਮੰਗਵਾਇਆ ਸੀ। ਮਿਲੀ ਜਾਣਕਾਰੀ ਮੁਤਾਬਕ ਗੱਲ ਇੰਨੀ ਵੱਧ ਗਈ ਕਿ ਮਾਮਲਾ ਕੋਤਵਾਲੀ ਪੁਲਿਸ ਕੋਲ ਪਹੁੰਚ ਗਿਆ।
ਇਸ ਤੋਂ ਬਾਅਦ ਥਾਣੇ ਵਿੱਚ ਕਾਫ਼ੀ ਦੇਰ ਤੱਕ ਬਹਿਸ ਚਲੀ ਅਤੇ ਬਾਅਦ 'ਚ ਦੋਵੇਂ ਧਿਰਾਂ ਸਮਝੌਤੇ 'ਤੇ ਪਹੁੰਚੀਆਂ। ਲਿਹਾਜ਼ਾ ਦੋਵੇਂ ਧਿਰਾਂ ਵੱਲੋਂ ਵਿਆਹ ਨੂੰ ਰੱਦ ਕਰ ਦਿੱਤਾ ਗਿਆ। ਹਲਦਵਾਨੀ ਪੁਲਿਸ ਦੀ ਕੋਸ਼ਿਸ਼ ਦੇ ਬਾਵਜੂਦ ਦੋਵੇਂ ਧਿਰਾਂ ਵਿੱਚ ਸੁਲ੍ਹਾ ਨਾ ਬਣ ਸਕੀ। ਦੋਵੇਂ ਧਿਰਾਂ ਦੀ ਬਹਿਸ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਈ ਅਤੇ ਬਾਅਦ 'ਚ ਉਨ੍ਹਾਂ ਨੇ ਆਪਣੇ ਵੱਖੋ-ਵੱਖਰੇ ਰਸਤੇ ਜਾਣ ਦੀ ਗੱਲ 'ਤੇ ਸਹਿਮਤੀ ਬਣਾਈ।
ਹੋਰ ਪੜ੍ਹੋ: ਪੰਜਾਬੀ ਗਾਇਕ ਬੱਬੂ ਮਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਵਧਾਈ ਗਈ ਸੁਰੱਖਿਆ
ਰਿਪੋਰਟ ਮੁਤਾਬਕ ਲੜਕੀ ਦਾ ਵਿਆਹ ਰਾਣੀਖੇਤ ਦੇ ਰਹਿਣ ਵਾਲੇ ਇੱਕ ਮੁੰਡੇ ਨਾਲ ਤੈਅ ਹੋਇਆ ਸੀ ਅਤੇ ਮੁੰਡਾ ਪੇਸ਼ੇ ਤੋਂ ਡਾਕਟਰੀ ਸੀ। ਇਨ੍ਹਾਂ ਦੋਵਾਂ ਦੀ ਜੂਨ 'ਚ ਮੰਗਣੀ ਹੋਈ ਸੀ ਅਤੇ 5 ਨਵੰਬਰ ਨੂੰ ਵਿਆਹ ਦੀ ਤਾਰੀਖ ਸੀ. ਵਿਆਹ ਦੇ ਕਾਰਡ ਵੀ ਛਪ ਗਏ ਸਨ ਅਤੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸਨ।
ਕਿਹਾ ਜਾ ਰਿਹਾ ਹੈ ਕਿ ਮੁੰਡੇ ਦੇ ਪਿਤਾ ਵੱਲੋਂ ਲਾੜੀ ਨੂੰ ਆਪਣੀ ਪਸੰਦ ਦਾ ਲਹਿੰਗਾ ਖਰੀਦਣ ਲਈ ਆਪਣਾ ਏਟੀਐਮ ਕਾਰਡ ਵੀ ਦੇ ਦਿੱਤਾ ਗਿਆ ਸੀ ਪਰ ਫ਼ਿਰ ਵੀ ਕੋਈ ਫਾਇਦਾ ਨਾ ਹੋਇਆ। ਜਿਵੋਂ ਹੀ bride ਨੇ marriage ਨੂੰ cancel ਕੀਤਾ ਤਾਂ ਇਹ News ਤੋਜ਼ੀ ਨਾਲ viral ਹੋ ਗਈ ।
ਹੋਰ ਪੜ੍ਹੋ: ਦਿੱਲੀ ਪੁਲਿਸ ਨੇ ਲਿਆ ਸ਼ਰਧਾ ਦੇ ਪਿਤਾ ਦਾ ਡੀਐਨਏ, ਸ਼ਰਧਾ ਦੀਆਂ ਲੱਭੀਆਂ ਹੱਡੀਆਂ ਨਾਲ ਕੀਤਾ ਜਾਵੇਗਾ ਮੇਲ