Machhiwara News: ਗਹਿਣੇ ਤੇ ਨਕਦੀ ਲੈ ਕੇ ਗਈ ਨਵਵਿਆਹੀ ਦੁਲਹਨ ਦੇ ਮਾਮਲੇ 'ਚ ਆਇਆ ਨਵਾਂ ਮੋੜ; ਸਹੁਰੇ 'ਤੇ ਇੱਜਤ ਲੁੱਟਣ ਦੇ ਲਗਾਏ ਦੋਸ਼
Advertisement
Article Detail0/zeephh/zeephh1906049

Machhiwara News: ਗਹਿਣੇ ਤੇ ਨਕਦੀ ਲੈ ਕੇ ਗਈ ਨਵਵਿਆਹੀ ਦੁਲਹਨ ਦੇ ਮਾਮਲੇ 'ਚ ਆਇਆ ਨਵਾਂ ਮੋੜ; ਸਹੁਰੇ 'ਤੇ ਇੱਜਤ ਲੁੱਟਣ ਦੇ ਲਗਾਏ ਦੋਸ਼

Machhiwara News: 2 ਦਿਨ ਦੀ ਦੁਲਹਨ ਉਤੇ ਚੋਰੀ ਦਾ ਇਲਜ਼ਾਮ ਲਾਉਣ ਵਾਲਿਆਂ 'ਤੇ ਨੂੰਹ ਨੇ ਉਲਟਾ ਆਪਣੇ ਸਹੁਰੇ ਉਪਰ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾ ਦਿੱਤਾ ਹੈ। 

Machhiwara News: ਗਹਿਣੇ ਤੇ ਨਕਦੀ ਲੈ ਕੇ ਗਈ ਨਵਵਿਆਹੀ ਦੁਲਹਨ ਦੇ ਮਾਮਲੇ 'ਚ ਆਇਆ ਨਵਾਂ ਮੋੜ; ਸਹੁਰੇ 'ਤੇ ਇੱਜਤ ਲੁੱਟਣ ਦੇ ਲਗਾਏ ਦੋਸ਼

Machhiwara News: 2 ਦਿਨ ਦੀ ਦੁਲਹਨ ਉਤੇ ਚੋਰੀ ਦਾ ਇਲਜ਼ਾਮ ਲਾਉਣ ਵਾਲਿਆਂ 'ਤੇ ਨੂੰਹ ਨੇ ਉਲਟਾ ਆਪਣੇ ਸਹੁਰੇ ਉਪਰ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾ ਦਿੱਤਾ ਹੈ। ਸਮਰਾਲਾ ਵਿੱਚ ਕੁੱਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੀ ਔਰਤ ਜਿਸ ਨਾਲ ਪਵਾਤ ਦੇ ਰਹਿਣ ਵਾਲੇ ਜਤਿਨ ਦਾ ਵਿਆਹ ਹੋਇਆ ਸੀ। ਜਤਿਨ ਅਤੇ ਉਸ ਦੇ ਪਿਤਾ ਵੱਲੋਂ ਮਾਛੀਵਾੜਾ ਸਾਹਿਬ ਦੇ ਥਾਣਾ ਵਿੱਚ ਆਪਣੀ ਨੂੰ ਖ਼ਿਲਾਫ਼ ਪਰਚਾ ਦਰਜ ਕਰਵਾਇਆ ਗਿਆ ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਉਹ ਵਿਆਹ ਤੋਂ 2 ਦਿਨ ਬਾਅਦ ਹੀ ਘਰ ਵਿੱਚੋਂ 2 ਲੱਖ ਰੁਪਏ ਤੇ ਕੁੱਝ ਗਹਿਣੇ ਲੈਕੇ ਫ਼ਰਾਰ ਹੋ ਗਈ।

ਹੁਣ ਇਸ ਕੇਸ ਵਿੱਚ ਨਵਾਂ ਹੀ ਮੌੜ ਨਜ਼ਰ ਆ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਔਰਤ ਨੇ ਹਿਮਾਚਲ ਵਿੱਚ ਇੱਕ Zeero FIR ਦਰਜ ਕਰਵਾਈ ਹੈ ਜਿਸ ਵਿੱਚ ਉਸ ਨੇ ਆਪਣੇ ਸਹੁਰੇ ਉਤੇ ਜਬਰ ਜਨਾਹ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿਚ ਉਪ ਕਪਤਾਨ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਪੁਲਿਸ ਪਾਰਟੀ ਵੱਲੋਂ ਚਰਨਜੀਤ ਅਤੇ ਉਸ ਦੇ ਪੁੱਤਰ ਜਤਿਨ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ।

ਇਸ ਦੀ ਅਸੀਂ ਜਾਂਚ ਪੜਤਾਲ ਕਰ ਰਹੇ ਸੀ ਹੁਣ ਸਾਨੂੰ ਇੱਕ ਥਾਣਾ ਧਰਮਸ਼ਾਲਾ ਹਿਮਾਚਲ ਤੋਂ zero FIR ਪ੍ਰਾਪਤ ਹੋਈ। ਜਿਸ ਵਿੱਚ 376/506 ਦਾ ਮੁਕੱਦਮਾ ਦਰਜ ਕਰਵਾਇਆ ਜਿਸ ਦੀ ਕਾਪੀ ਮਿਲਣ ਤੋਂ ਬਾਅਦ ਅਸੀਂ ਮਾਛੀਵਾੜਾ ਸਾਹਿਬ ਥਾਣੇ ਵਿੱਚ ਜਬਰ-ਜਨਾਹ ਦਾ ਮੁਕੱਦਮਾ ਦਰਜ ਕਰ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਕਾਬਿਲੇਗੌਰ ਹੈ ਕਿ ਅਕਤੂਬਰ ਮਹੀਨੇ ਵਿੱਚ ਮਾਛੀਵਾੜਾ ਬਲਾਕ ਦੇ ਇੱਕ ਪਿੰਡ ਵਾਸੀ ਚਰਨਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਇੱਕ ਨੌਜਵਾਨ ਲੜਕਾ ਹੈ ਜਿਸ ਦੇ ਵਿਆਹ ਲਈ ਉਹ ਪਿਛਲੇ ਕਾਫ਼ੀ ਸਮੇਂ ਤੋਂ ਰਿਸ਼ਤਾ ਲੱਭ ਰਿਹਾ ਸੀ।
ਚਮਕੌਰ ਸਾਹਿਬ ਦੀ ਔਰਤ ਜਸਵਿੰਦਰ ਕੌਰ ਜੋ ਕਿ ਰਿਸ਼ਤੇ ਕਰਵਾਉਣ ਦਾ ਕੰਮ ਕਰਦੀ ਹੈ, ਉਸ ਨਾਲ ਮੁਲਾਕਾਤ ਹੋਈ ਜਿਸ ਨੇ ਉਸਦੇ ਲੜਕੇ ਲਈ ਇੱਕ ਰਿਸ਼ਤਾ ਦੱਸਿਆ। ਵਿਚੋਲਣ ਜਸਵਿੰਦਰ ਕੌਰ ਨੇ ਕਿਹਾ ਕਿ ਲੜਕੀ ਪਹਿਲਾਂ ਵਿਆਹੀ ਹੋਈ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸੋਲਨ ਨਾਲ ਸਬੰਧ ਰੱਖਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਲੜਕੇ ਤੇ ਲੜਕੀ ਦਾ ਵਿਆਹ ਕਰਵਾ ਦਿੱਤਾ।

ਵਿਆਹ ਤੋਂ 2 ਦਿਨ ਬਾਅਦ ਹੀ ਵਿਚੋਲਣ ਦਾ ਫੋਨ ਆਇਆ ਕਿ ਲੜਕੀ ਦੇ ਮਾਤਾ ਨੂੰ ਹਾਰਟ ਅਟੈਕ ਆ ਗਿਆ ਹੈ ਅਤੇ ਕੱਲ੍ਹ ਉਸ ਨੂੰ ਸੋਲਨ ਲੈ ਕੇ ਜਾਣਾ ਹੈ। ਸਹੁਰੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵਿਚੋਲਣ ਨੂੰ ਕਿਹਾ ਕਿ ਅਸੀਂ ਵੀ ਆਪਣੀ ਨੂੰਹ ਦੇ ਮਾਪਿਆਂ ਨੂੰ ਮਿਲਣ ਚੱਲਦੇ ਹਾਂ ਤਾਂ ਉਸਨੇ ਨਾਂਹ ਕਰ ਦਿੱਤੀ ਕਿ ਉਹ ਕੁਝ ਦਿਨ ਬਾਅਦ ਨਵ-ਵਿਆਹੁਤਾ ਨੂੰ ਸਹੁਰੇ ਘਰ ਛੱਡ ਦੇਵੇਗੀ।

ਵਿਚੋਲਣ ਜਸਵਿੰਦਰ ਕੌਰ ਤੇ ਸਪਨਾ ਨਾਮ ਦੀ ਔਰਤ ਸਾਡੇ ਘਰ ਆ ਕੇ ਮੇਰੀ ਨੂੰਹ ਨੂੰ ਆਪਣੇ ਨਾਲ ਲੈ ਗਏ ਤੇ ਜੋ ਸੋਨੇ ਦੇ ਗਹਿਣੇ ਤੇ ਹੋਰ ਸਮਾਨ ਤੋਂ ਇਲਾਵਾ ਘਰ ਵਿੱਚ ਪਏ ਕੱਪੜੇ ਅਤੇ 2 ਲੱਖ ਰੁਪਏ ਨਕਦੀ ਵੀ ਲੈ ਗਈ ਜਿਸ ਕਾਰਨ ਸਾਨੂੰ ਸ਼ੱਕ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਸੀ।

ਇਹ ਵੀ ਪੜ੍ਹੋ: Israel-Palestine War: ਹਮਾਸ ਹਮਲੇ ਚ 300 ਦੇ ਕਰੀਬ ਇਜ਼ਰਾਈਲੀਆਂ ਦੀ ਮੌਤ, 1600 ਤੋਂ ਵੱਧ ਜ਼ਖਮੀ

Trending news