ਪੀ. ਜੀ. ਆਈ. ਦੀਆਂ ਖੋਜਾਂ ਅਕਸਰ ਚਰਚਾਵਾਂ ਵਿਚ ਰਹਿੰਦੀਆਂ ਹਨ। ਹਾਲ ਹੀ ਦੇ ਵਿਚ ਪੀ. ਜੀ. ਆਈ. ਨੇ ਕੁਝ ਅਜਿਹਾ ਕੀਤਾ ਕਿ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੀ ਹੈ। ਸਿਰਫ਼ ਬਰਫ਼ ਨਾਲ ਕੈਂਸਰ ਦੇ 35 ਮਰੀਜ਼ਾਂ ਨੂੰ ਠੀਕ ਕੀਤਾ ਗਿਆ।
Trending Photos
ਚੰਡੀਗੜ: ਚੰਡੀਗੜ ਦਾ ਪੀ. ਜੀ. ਆਈ. ਹਸਪਤਾਲ ਆਪਣੀ ਕਿਸੇ ਨਾ ਕਿਸੇ ਨਵੀਂ ਕਾਢ ਕਰਕੇ ਵਾਹਵਾਈ ਖੱਟਦਾ ਹੈ। ਪੀ. ਜੀ. ਆਈ. ਦੀਆਂ ਖੋਜਾਂ ਅਕਸਰ ਚਰਚਾਵਾਂ ਵਿਚ ਰਹਿੰਦੀਆਂ ਹਨ। ਇਕ ਵਾਰ ਤੋਂ ਪੀ. ਜੀ. ਆਈ. ਨੇ ਅਜਿਹੀ ਕਮਾਲ ਕਰ ਦਿੱਤੀ ਹੈ ਕਿ ਸਭ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਪੀ. ਜੀ. ਆਈ. ਨੇ ਬਰਫ਼ ਦੇ ਨਾਲ ਕੈਂਸਰ ਦੇ 35 ਮਰੀਜ਼ਾਂ ਨੂੰ ਠੀਕ ਕੀਤਾ ਹੈ। ਜਿਸ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ।
ਬਰਫ਼ ਨਾਲ ਕਿਵੇਂ ਠੀਕ ਹੋਏ ਕੈਂਸਰ ਦੇ ਮਰੀਜ਼
ਹੁਣ ਤੁਹਾਨੂੰ ਦੱਸਦੇ ਆਂ ਕਿ ਪੀ. ਜੀ. ਆਈ. ਨੇ ਆਖਿਰਕਾਰ ਬਰਫ਼ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਕਿਵੇਂ ਠੀਕ ਕੀਤਾ। ਦਰਅਸਲ ਪੀ. ਜੀ. ਆਈ. ਦੇ ਰੇਡੀਓ ਡਾਇਗਨੋਸ ਵਿਭਾਗ ਨੇ ਇਹ ਕਮਾਲ ਕੀਤੀ ਹੈ। ਇਸ ਤਕਨੀਕ ਦੀ ਵਰਤੋਂ ਨਾਲ ਜਿਗਰ, ਗੁਰਦੇ ਅਤੇ ਹੱਡੀਆਂ ਨਾਲ ਸਬੰਧਤ ਕੈਂਸਰ ਦੇ ਮਰੀਜ਼ਾਂ ਨੂੰ ਠੀਕ ਕੀਤਾ ਗਿਆ ਹੈ ਅਤੇ ਉਹ ਵੀ ਬਿਨ੍ਹਾਂ ਕਿਸੇ ਸਰਜਰੀ ਤੋਂ। ਇਸ ਤਕਨੀਕ ਵਿਚ ਕੈਂਸਰ ਦੇ ਸੈਲਾਂ ਨੂੰ ਫਰੀਜ਼ ਕਰਕੇ ਖ਼ਤਮ ਕੀਤਾ ਗਿਆ। ਇਸ ਤਕਨੀਕ ਦੀ ਵਿਸ਼ਵ ਪੱਧਰ 'ਤੇ ਸ਼ਲਾਘਾ ਹੋ ਰਹੀ ਹੈ। ਦੱਸ ਦਈਏ ਕਿ ਪੀ. ਜੀ. ਆਈ. ਸਭ ਤੋਂ ਪਹਿਲਾਂ ਇਸ ਤਕਨੀਕ ਦੀ 2018 ਵਿਚ ਵਰਤੋਂ ਕੀਤੀ ਸੀ ਅਤੇ ਹੁਣ ਤੱਕ 35 ਮਰੀਜ਼ਾਂ ਦਾ ਸਫ਼ਲਤਾਪੂਰਵਕ ਇਲਾਜ ਹੋ ਚੁੱਕਾ ਹੈ।
ਇਸ ਤਕਨੀਕ ਦਾ ਨਾਂ ਕੋਲਡ ਥੈਰੇਪੀ
ਇਸ ਤਕਨੀਕ ਦਾ ਨਾਂ ਕ੍ਰਾਇਓਥੈਰੇਪੀ ਹੈ ਜਿਸਨੂੰ ਕੋਲਡ ਥੈਰੇਪੀ ਵੀ ਕਿਹਾ ਜਾਂਦਾ ਹੈ। ਇਸ ਦੇ ਵਿਚ ਕੈਂਸਰ ਦੇ ਟਿਸ਼ੂ ਨੂੰ ਜੰਮਣ ਅਤੇ ਨਸ਼ਟ ਕਰਨ ਲਈ ਸਰੀਰ ਨੂੰ ਠੰਢੇ ਤਾਪਮਾਨ 'ਤੇ ਰੱਖਿਆ ਜਾਂਦਾ ਹੈ। ਇਕ ਸੂਈ ਦੀ ਮਦਦ ਨਾਲ ਕੈਂਸਰ ਟਿਸ਼ੂਆਂ ਨੂੰ ਪਹਿਲਾਂ ਫਰੀਜ਼ ਕੀਤਾ ਜਾਂਦਾ ਹੈ ਅਤੇ ਫਿਰ ਨਸ਼ਟ ਕੀਤਾ ਜਾਂਦਾ ਹੈ। ਅਜਿਹਾ ਵਾਰ ਵਾਰ ਕੀਤਾ ਜਾਂਦਾ ਹੈ ਤਾਂ ਕਿ ਸੈਲ ਅੰਦਰ ਕ੍ਰਿਸਟਲ ਬਣ ਜਾਣ ਅਤੇ ਫਿਰ ਇਹਨਾਂ ਨੂੰ ਖ਼ਤਮ ਕੀਤਾ ਜਾਵੇ।ਬਰਫ਼ ਦੀ ਠੰਢਕ ਨਾਲ ਸਰੀਰ ਵਿਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ ਅਤੇ ਕੈਂਸਰ ਸੈਲਸ ਦੇ ਥੱਕੇ ਜੰਮ ਜਾਂਦੇ ਹਨ ਅਤੇ ਬਿਨ੍ਹਾਂ ਚੀਰ ਫਾੜ ਦੇ ਇਹਨਾਂ ਨੂੰ ਖ਼ਤਮ ਕੀਤਾ ਜਾਂਦਾ ਹੈ।
WATCH LIVE TV