Nawanshahr News: ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਰਟੈਂਡਾ ਵਿਖੇ ਫੋਨ ਰਾਹੀਂ ਠਗੇ ਗਏ ਇੱਕ ਗਰੀਬ ਪਰਿਵਾਰ ਵਲੋਂ ਵਿਆਜ 'ਤੇ ਇੱਕ ਲੱਖ ਲੈ ਕੇ SBI ਬੈਂਕ ਖਾਤੇ ਵਿੱਚ ਜਮਾ ਕਰਵਾਇਆ।
Trending Photos
Nawanshahr News: ਹਰ ਰੋਜ਼ ਸ਼ਰਾਰਤੀ ਠੱਗ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ ਕੋਈ ਨਾ ਕੋਈ ਨਵਾਂ ਤਰੀਕਾ ਲੱਭਦੇ ਹਨ ਅਤੇ ਇਨ੍ਹਾਂ ਠੱਗਾਂ ਨੇ ਇੱਕ ਨਵਾਂ ਤਰੀਕਾ ਲੱਭ ਲਿਆ ਹੈ ਜਿਸ ਤਹਿਤ ਠੱਗ ਪੁਲਿਸ ਮੁਲਾਜ਼ਮ ਬਣ ਕੇ ਪਰਿਵਾਰ ਦੇ ਮੈਂਬਰਾਂ ਨੂੰ ਫੋਨ ਕਰਦੇ ਹਨ ਕਿ ਤੁਹਾਡਾ ਮੈਂਬਰ ਨੂੰ ਅਸੀਂ ਗ੍ਰਿਫ਼ਤਾਰ ਕੀਤਾ ਹੈ ਅਗਰ ਇਸਨੂੰ ਛੁਡਾਉਣਾ ਹੈ ਤਾਂ ਇੰਨੇ ਪੈਸੇ ਦੇ ਦਿਓ ਤਾਂ ਹੀ ਅਸੀਂ ਉਨ੍ਹਾਂ ਨੂੰ ਰਿਹਾਅ ਕਰਾਂਗੇ, ਇਹ ਹੁਣ ਤਾਜ਼ਾ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ।
ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਰਟੈਂਡਾ ਵਿਖੇ ਫੋਨ ਰਾਹੀਂ ਠਗੇ ਗਏ ਇੱਕ ਗਰੀਬ ਪਰਿਵਾਰ ਵਲੋਂ ਵਿਆਜ 'ਤੇ ਇੱਕ ਲੱਖ ਲੈ ਕੇ SBI ਬੈਂਕ ਖਾਤੇ ਵਿੱਚ ਜਮਾ ਕਰਵਾਇਆ। ਇਹ ਪੈਸੇ ਸੁਰਿੰਦਰ ਪਾਲ ਤੇ ਸੋਮਨਾਥ ਨੇ ਦੱਸਿਆ ਕਿ ਵਿਦੇਸ਼ ਕਨੇਡਾ ਤੋਂ ਉਸਨੂੰ ਫੋਨ ਆਇਆ ਕਿ ਮੈਂ ਤੁਹਾਡੇ ਮਾਮੇ ਦਾ ਜਵਾਈ ਬੋਲਦਾ ਹੈ। ਮੈਨੂੰ ਇਹਨਾਂ ਨੇ ਕਨੈਡਾ ਤੋਂ ਵਾਪਸ ਭੇਜ ਦੇਣਾ ਜਲਦੀ ਤੋਂ ਜਲਦੀ ਮੈਨੂੰ 2 ਲੱਖ ਰੁਪਏ ਭੇਜੋ। ਇਹ ਪੈਸਿਆਂ ਦੀ ਗੱਲ ਕਿਸੇ ਨੂੰ ਨਹੀਂ ਦੱਸਣੀ ਤੇਰੇ ਤੇ ਸਿਰਫ਼ ਮੇਰੇ ਵਿੱਚ ਹੀ ਹੈ।
ਇਹ ਵੀ ਪੜ੍ਹੋ: SC Scholarship Scam: ਸਕਾਲਰਸ਼ਿਪ ਘੁਟਾਲੇ ਦੀ ਜਾਂਚ ਅੰਤਿਮ ਪੜਾਅ 'ਤੇ, ਵਿਜੀਲੈਂਸ ਵੱਲੋਂ ਜਲਦ ਹੋ ਸਕਦੀ ਐਫਆਈਆਰ
ਫਿਰ ਫੋਨ ਆਇਆ ਕਿ ਮੈਂ ਤੁਹਾਡੇ ਖਾਤੇ ਵਿੱਚ ਕੁਝ ਪੈਸੇ ਭੇਜਣੇ ਹਨ ਆਪਣੀ ਬੈਂਕ ਅਕਾਊਂਟ ਮੈਨੂੰ ਭੇਜੋ ਜਦੋਂ ਅਸੀਂ ਬੈਂਕ ਅਕਾਊਂਟ ਭੇਜਿਆ ਤਾਂ ਉਸ ਨੇ 7 ਲੱਖ ਤੋਂ ਵੱਧ ਰੁਪਏ ਦੀ ਰਸੀਦ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਇਆ ਦੀ ਰਸੀਦ ਸਾਡੇ ਫੋਨ ਉੱਤੇ ਪਾ ਦਿੱਤੀ ਫਿਰ ਉਸ ਨੇ ਇਹ ਕਿਹਾ ਕਿ ਇਹ ਪੈਸੇ ਕੱਲ੍ਹ ਨੂੰ ਖਾਤੇ ਵਿੱਚੋਂ ਨਿਕਲਨੇ ਹਨ ਮੈਨੂੰ ਜਲਦੀ ਹੀ ਪੈਸੇ ਚਾਹੀਦੇ ਹਨ, ਤੁਸੀਂ ਆਪਣਾ ਘਰ ਗਹਿਣੇ ਰੱਖੋ ਜਾਂ ਜੋ ਮਰਜ਼ੀ ਕਰੋ ਮੈਨੂੰ ਦੋ ਲੱਖ ਰੁਪਈਆ ਮੇਰੇ ਦਿੱਤੇ ਅਕਾਊਂਟ ਵਿੱਚ ਪਾ ਦਿਓ, ਨਹੀਂ ਤਾਂ ਇਹਨਾਂ ਨੇ ਮੈਨੂੰ ਵਾਪਸ ਭੇਜ ਦੇਣਾ ਫਿਰ ਮੈਂ ਜਲਦ ਹੀ ਕਿਸੇ ਦੇ ਕੋਲ ਗਿਆ ਤਾਂ ਉਸ ਕੋਲੋਂ ਇਕ ਲੱਖ ਰੁਪਏ ਵਿਆਜ ਤੇ ਲਿਆ ਤੇ SBI ਦੇ ਦਿੱਤੇ ਬੈਂਕ ਅਕਾਊਂਟ ਵਿੱਚ ਪਾ ਦਿੱਤਾ।
ਇਹ ਵੀ ਪੜ੍ਹੋ: Stubble Burning Cases: ਫਰੀਦਕੋਟ 'ਚ ਪਰਾਲੀ ਸਾੜਨ ਨੂੰ ਲੈ ਕੇ ਹੁਣ ਤੱਕ 195 ਚਲਾਣ, ਕਰੀਬ 4 ਲੱਖ 90 ਹਜ਼ਾਰ ਜੁਰਮਾਨਾ
ਹੁਣ ਉਹ ਵਿਅਕਤੀ ਨਾ ਸਾਡਾ ਫੋਨ ਚੱਕਦਾ ਨਾ ਹੀ ਕੋਈ ਗੱਲ ਕਰਦਾ ਇਸ ਦੀ ਸ਼ਿਕਾਇਤ ਅਸੀਂ ਪੁਲਿਸ ਨੂੰ ਦੇ ਦਿੱਤੀ ਹੈ ਤੇ ਸਾਡੀ ਮੰਗ ਹੈ ਕਿ ਸਾਡੇ ਜਿਹੜੇ ਪੈਸੇ ਠੱਗੇ ਗਏ ਹਨ ਉਹ ਵਾਪਸ ਦਵਾਏ ਜਾਣ ਮੈਂ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਤੇ ਦਿਹਾੜੀ ਕਰਦਾ ਹਾਂ ਬਿਆਜ ਤੇ ਲਏ ਪੈਸੇ ਮੈਨੂੰ ਤਾਂ ਮੋੜਨ ਹੀ ਪੈਣੇ ਹਨ । ਪਰੰਤੂ ਪੰਜਾਬ ਪੁਲਿਸ ਅਜੇ ਮੀਡੀਆ ਸਾਹਮਣੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ।