Sri Anandpur Sahib News: ਕੌਮੀ ਭਾਰਤੀ ਪਰਬਤਰੋਹੀਆਂ ਨੇ ਪਿੰਡ ਕਲਰ ਲਾਗੇ ਉੱਚੀ ਚੋਟੀ 'ਤੇ ਲਹਿਰਾਇਆ ਤਿਰੰਗਾ
Advertisement
Article Detail0/zeephh/zeephh1802923

Sri Anandpur Sahib News: ਕੌਮੀ ਭਾਰਤੀ ਪਰਬਤਰੋਹੀਆਂ ਨੇ ਪਿੰਡ ਕਲਰ ਲਾਗੇ ਉੱਚੀ ਚੋਟੀ 'ਤੇ ਲਹਿਰਾਇਆ ਤਿਰੰਗਾ

Sri Anandpur Sahib News: ਕੌਮੀ ਪਰਬਤਰੋਹੀਆਂ ਦੀ ਇੱਕ 16 ਮੈਂਬਰੀ ਟੀਮ ਵੱਲੋਂ ਪਿੰਡ ਕਲਰ ਲਾਗੇ ਸੂਬੇ ਦੀ ਸਾਰੀਆਂ ਤੋਂ ਉੱਚੀ ਚੋਟੀ ਉਪਰ ਤਿਰੰਗਾ ਲਹਿਰਾਇਆ।

Sri Anandpur Sahib News: ਕੌਮੀ ਭਾਰਤੀ ਪਰਬਤਰੋਹੀਆਂ ਨੇ ਪਿੰਡ ਕਲਰ ਲਾਗੇ ਉੱਚੀ ਚੋਟੀ 'ਤੇ ਲਹਿਰਾਇਆ ਤਿਰੰਗਾ

Sri Anandpur Sahib News:  ਭਾਰਤੀ ਫ਼ੌਜ ਤੇ ਨਿਮਾਸ ਨਾਂ ਦੀ ਸੰਸਥਾ ਦੇ ਸਹਿਯੋਗ ਦੇ ਨਾਲ ਪਰਬਤਰੋਹੀਆਂ ਦੀ ਇੱਕ 16 ਮੈਂਬਰੀ ਟੀਮ ਵੱਲੋਂ ਭਾਰਤੀ ਫੌਜ ਦੇ ਕਰਨਲ ਤੇ ਨਿਮਾਸ ਸੰਸਥਾ ਦੇ ਡਾਇਰੈਕਟਰ ਕਰਨਲ ਰਣਵੀਰ ਸਿੰਘ ਜੰਵਾਲ ਦੀ ਅਗਵਾਈ ਤੇ ਸਥਾਨਕ ਗਾਇਡ ਚੌਧਰੀ ਮੋਹਨ ਲਾਲ ਦੇ ਸਹਿਯੋਗ ਨਾਲ ਨੇੜਲੇ ਪਿੰਡ ਕਲਰ ਲਾਗੇ ਸੂਬੇ ਦੀ ਸਾਰੀਆਂ ਤੋਂ ਉੱਚੀ ਚੋਟੀ ( ਲਗਭਗ 1000 ਦੀ ਉਚਾਈ)  ਉਤੇ ਪਹੁੰਚ ਕੇ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਤੋਂ ਬਾਅਦ ਸਮੁੱਚੀ ਟੀਮ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨਲ ਜਮਵਾਲ ਨੇ ਦੱਸਿਆ ਕਿ ਉਹ ਹਰ ਸ਼ਿਖਰ ਤਿਰੰਗਾ ਮੁਹਿੰਮ ਤਹਿਤ ਬੀਤੇ ਦੋ ਮਹੀਨੇ ਤੋਂ ਵੱਖ-ਵੱਖ ਸੂਬਿਆਂ ਦੇ ਦੌਰੇ ਉਤੇ ਹਨ। ਸਾਰਿਆਂ ਤੋਂ ਪਹਿਲਾਂ ਉਨ੍ਹਾਂ ਨੇ ਉੱਤਰ-ਪੂਰਬ ਦੇ ਸੱਤ ਸੂਬੇ, ਫਿਰ ਉੱਤਰਾਖੰਡ, ਲੱਦਾਖ ਤੇ ਫਿਰ ਪੰਜਾਬ ਤੋਂ ਬਾਅਦ ਉਹ ਤੀਜੇ ਗੇੜ ਵਿੱਚ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ ਤੇ ਕੇਰਲਾ ਤੋਂ ਹੁੰਦੇ ਹੋਏ ਅਕਤੂਬਰ ਮਹੀਨੇ ਵਿਖੇ ਸਿੱਕਮ ਦੀ ਮਾਊਂਟ-ਜ਼ੌਗ-ਸੌਗ ਵਿਖੇ ਤਿਰੰਗਾ ਲਹਿਰਾ ਕੇ ਮੁਹਿੰਮ ਨੂੰ ਸਮਾਪਤ ਕਰਨਗੇ।

ਉਨ੍ਹਾਂ ਨੇ ਦੱਸਿਆ ਕਿ 'ਨਿਮਾਸ' ਦੇ ਨਾਮ ਨਾਲ ਜਾਣੀ ਜਾਂਦੀ ਇਸ ਟੀਮ ਵਿੱਚ 8 ਮੈਂਬਰ ਭਾਰਤੀ ਫੌਜ ਨਾਲ ਸਬੰਧਤ ਹਨ, ਜਦੋਂ ਕਿ 8 ਮੈਂਬਰ ਆਮ ਲੋਕਾਂ ਵਿੱਚੋਂ ਬਤੌਰ ਗਾਇਡ ਲਏ ਗਏ ਹਨ ਤਾਂ ਜੋਂ ਇਨ੍ਹਾਂ ਲੋਕਾਂ ਨੂੰ ਵੀ ਪਰਬਤਾਰੋਹੀ ਮੁਹਿੰਮ ਨਾਲ ਜੋੜਿਆ ਜਾ ਸਕੇ।

ਉਨ੍ਹਾਂ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਪਿੰਡ ਕਲਰ ਲਾਗੇ ਲੱਭੀ ਗਈ ਸਾਰਿਆਂ ਤੋਂ ਉੱਚੀ ਚੋਟੀ ਦਾ ਕੋਈ ਵੀ ਨਾਮ ਨਹੀਂ ਹੈ ਤੇ ਇਲਾਕੇ ਦੇ ਲੋਕਾਂ ਨੂੰ ਪੰਜਾਬ ਤੇ ਭਾਰਤ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਇਸ ਚੋਟੀ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਉਤੇ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Punjab News: IIM ਅਹਿਮਦਾਬਾਦ 'ਚ ਸਿਖਲਾਈ ਲੈਣ ਲਈ ਪੰਜਾਬ ਦੇ ਹੈੱਡਮਾਸਟਰ ਰਵਾਨਾ, ਸੀਐਮ ਮਾਨ ਨੇ ਦਿੱਤੀ ਹਰੀ ਝੰਡੀ

ਰਣਵੀਰ ਸਿੰਘ ਜੰਵਾਲ ਦੁਨੀਆਂ ਦੇ ਸੱਤ ਮਹਾਦੀਪਾਂ ਦੀਆਂ ਸੱਤ ਸਾਰਿਆਂ ਤੋਂ ਉੱਚੀਆਂ ਚੋਟੀਆਂ ਨੂੰ ਸਰ ਕਰਨ ਵਾਲੇ ਭਾਰਤੀ ਫੌਜ ਦੇ ਇੱਕੋ-ਇੱਕ ਅਫ਼ਸਰ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 2013 ਵਿੱਚ ਅਰਜਨਾ ਐਵਾਰਡ ਨਾਲ ਨਿਵਾਜਿਆ ਵੀ ਜਾ ਚੁੱਕਾ ਹੈ। ਇਸ ਤੋਂ ਬਿਨਾਂ ਉਨ੍ਹਾਂ ਨੂੰ ਭਾਰਤੀ ਸੈਨਾ ਵੱਲੋਂ ਇੱਕ ਵਾਰ ਸੈਨਾ ਮੈਡਲ ਤੇ ਦੋ ਵਾਰ ਵਿਸ਼ਿਸ਼ਟ ਸੈਨਾ ਮੈਡਲ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : Batala Murder News: ਪੁਰਾਣੀ ਰੰਜਿਸ਼ ਨੂੰ ਲੈ ਕੇ 18 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news