Nangal News: ਬੰਦ ਪਏ ਘਰ ਨੂੰ ਲੱਗੀ ਅੱਗ, ਸੜ ਕੇ ਸਵਾਹ ਹੋ ਗਿਆ ਸਾਰਾ ਸਮਾਨ
trendingNow,recommendedStories0/zeephh/zeephh1912814

Nangal News: ਬੰਦ ਪਏ ਘਰ ਨੂੰ ਲੱਗੀ ਅੱਗ, ਸੜ ਕੇ ਸਵਾਹ ਹੋ ਗਿਆ ਸਾਰਾ ਸਮਾਨ

Nangal Fire News: ਨੰਗਲ ਦੇ ਪਿੰਡ ਦੜੋਲੀ ਦੇ ਵਿੱਚ ਇੱਕ ਪਰਿਵਾਰ ਆਪਣੇ ਘਰ ਨੂੰ ਤਾਲਾ ਲਗਾ ਕੇ ਬਾਹਰ ਗਿਆ ਹੋਇਆ ਸੀ।

Nangal News: ਬੰਦ ਪਏ ਘਰ ਨੂੰ ਲੱਗੀ ਅੱਗ, ਸੜ ਕੇ ਸਵਾਹ ਹੋ ਗਿਆ ਸਾਰਾ ਸਮਾਨ

Nangal Fire News: ਪੰਜਾਬ 'ਚ ਨੰਗਲ ਦੇ ਨਾਲ ਲੱਗਦੇ ਪਿੰਡ ਦੜੋਲੀ ਦੇ ਵਿੱਚ ਸ਼ਾਮ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਬੰਦ ਪਏ ਘਰ ਦੇ ਵਿੱਚੋਂ ਧੂਆਂ ਨਿਕਲਦਾ ਹੋਇਆ ਦੇਖ ਪਿੰਡ ਵਾਲਿਆਂ ਨੇ ਉਸ ਮਕਾਨ ਦਾ ਦਰਵਾਜ਼ਾ ਤੋੜ ਕੇ ਅੰਦਰ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਦੌਰਾਨ ਅੱਗ ਇੰਨੀ ਜਿਆਦਾ ਭਿਆਨਕ ਲੱਗੀ ਹੋਈ ਸੀ ਕਿ ਅੱਗ ਬੁਝਾਉਣ ਦਾ ਯਤਨ ਕਰ ਰਹੇ ਇੱਕ ਵਿਅਕਤੀ ਨੂੰ ਸੱਟਾਂ ਵੀ ਲੱਗ ਗਈਆਂ। 

ਅੱਗ ਨੂੰ ਬੁਝਾਉਣ ਦੇ ਲਈ ਨੰਗਲ ਤੋਂ ਫਾਇਰ ਗਬੇਡ ਦੀਆਂ ਦੋ ਗੱਡੀਆਂ ਆਈਆਂ ਪਰ ਅੱਗ ਉਦੋਂ ਤੱਕ ਬਹੁਤ ਜਿਆਦਾ ਲੱਗ ਚੁੱਕੀ ਸੀ ਤੇ ਘਰ ਦੇ ਵਿੱਚ ਪਿਆ ਹੋਇਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਸੀ। 

ਨੰਗਲ ਦੇ ਪਿੰਡ ਦੜੋਲੀ ਦੇ ਵਿੱਚ ਇੱਕ ਪਰਿਵਾਰ ਆਪਣੇ ਘਰ ਨੂੰ ਤਾਲਾ ਲਗਾ ਕੇ ਬਾਹਰ ਗਿਆ ਹੋਇਆ ਸੀ ਕਿ ਪਿੰਡ ਵਾਲਿਆਂ ਨੇ ਦੇਖਿਆ ਕਿ ਉਸ ਘਰ ਵਿੱਚੋਂ ਧੂਆਂ ਨਿਕਲ ਰਿਹਾ ਹੈ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਪਹਿਲਾਂ ਲਾਈਟ ਬੰਦ ਕਰਾਉਣ ਤੋਂ ਬਾਅਦ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਲੱਗੀ ਹੋਈ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੰਦਰ ਅੱਗ ਬਹੁਤ ਜਿਆਦਾ ਭਿਆਨਕ ਲੱਗੀ ਹੋਈ ਸੀ। 

ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਘਰ ਵਿੱਚ ਪਏ ਹੋਏ ਸਮਾਨ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਅੱਗ ਦੇ ਉੱਪਰ ਕਾਬੂ ਪਾਇਆ ਜਾਂਦਾ ਇਸੀ ਦੌਰਾਨ ਇੱਕ ਪਿੰਡ ਵਾਸੀ ਨੂੰ ਸੱਟ ਵੀ ਲੱਗ ਗਈ। ਹਾਲਾਂਕਿ ਜਿਸ ਘਰ ਵਿੱਚ ਅੱਗ ਲੱਗੀ ਹੋਈ ਸੀ ਉਹ ਪਰਿਵਾਰ ਘਰ ਵਿੱਚ ਜਾਂ ਪਿੰਡ ਵਿੱਚ ਨਹੀਂ ਸੀ ਕਿਉਂਕਿ ਉਹ ਕਿਸੇ ਕੰਮ ਕਾਰਨ ਪਿੰਡ ਤੋਂ ਬਾਹਰ ਆਪਣੇ ਘਰ ਨੂੰ ਤਾਲਾ ਲਗਾ ਕੇ ਗਿਆ ਹੋਇਆ ਸੀ। 

ਅੱਗ ਨੂੰ ਬੁਝਾਉਣ ਦੇ ਲਈ ਨੰਗਲ ਤੋਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਸਨ ਪਰ ਉਦੋਂ ਤੱਕ ਘਰ ਦਾ ਸਮਾਨ ਸਾਰਾ ਕੁਝ ਸੜ ਚੁੱਕਿਆ ਸੀ। ਦੱਸ ਦਈਏ ਕਿ ਅੱਗ ਲੱਗਣ ਦੇ ਕਾਰਨਾਂ ਦਾ ਅੱਜ ਤੱਕ ਪਤਾ ਨਹੀਂ ਲੱਗਿਆ ਹੈ ਪਰ ਜਿਸ ਹਿਸਾਬ ਨਾਲ ਅੱਗ ਲੱਗੀ ਹੋਈ ਸੀ ਘਰ ਦਾ ਸਾਰਾ ਸਮਾਨ ਅੱਗ ਦੀ ਚਪੇਟ ਵਿੱਚ ਆ ਗਿਆ ਤੇ ਲੱਖਾਂ ਦਾ ਨੁਕਸਾਨ ਹੋ ਗਿਆ।

ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ 

ਇਹ ਵੀ ਪੜ੍ਹੋ:  Mohali Triple Murder News: ਮੋਹਾਲੀ ਦੇ ਖਰੜ 'ਚ ਟਰਿਪਲ ਮਰਡਰ! 
 

 

Trending news