Muktsar Accident News: ਬਰੇਕ ਮਾਰਨ 'ਤੇ ਹੋ ਗਈ ਰੇਸ, ਕਾਰ ਤੇ ਮੋਟਰਸਾਈਕਲ ਦਾ ਭਿਆਨਕ ਹਾਦਸਾ
Advertisement

Muktsar Accident News: ਬਰੇਕ ਮਾਰਨ 'ਤੇ ਹੋ ਗਈ ਰੇਸ, ਕਾਰ ਤੇ ਮੋਟਰਸਾਈਕਲ ਦਾ ਭਿਆਨਕ ਹਾਦਸਾ

Muktsar Sahib Accident News:  ਇਸ ਹਾਦਸੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਅੱਜ ਰੇਲਵੇ ਰੋਡ ਉੱਤੇ ਇੱਕ ਕਾਰ ਦੇ ਵੱਲੋਂ ਮੋਟਰ ਸਾਈਕਲ ਨੂੰ ਆਪਣੀ ਚਪੇਟ ਦੇ ਵਿੱਚ ਲੈਂਦਿਆਂ ਹੋਇਆਂ ਹਸਪਤਾਲ ਦੇ ਗੇਟ ਦੇ ਨਾਲ ਟਕਰਾ ਗਈ। 

 

Muktsar Accident News: ਬਰੇਕ ਮਾਰਨ 'ਤੇ ਹੋ ਗਈ ਰੇਸ, ਕਾਰ ਤੇ ਮੋਟਰਸਾਈਕਲ ਦਾ ਭਿਆਨਕ ਹਾਦਸਾ

Muktsar Sahib Accident News/ਅਨਮੋਲ ਸਿੰਘ ਵੜਿੰਗ ਦੀ ਰਿਪੋਰਟ: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਰੋਡ ਉੱਤੇ ਕਾਰ ਤੇ ਮੋਟਰਸਾਈਕਲ ਦਾ ਭਿਆਨਕ ਹਾਦਸਾ ਹੋਇਆ ਹੈ। ਇਸ ਹਾਦਸੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।

ਤਿੰਨ ਵਿਅਕਤੀ ਜਖ਼ਮੀ 
ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਅੱਜ ਰੇਲਵੇ ਰੋਡ ਉੱਤੇ ਇੱਕ ਕਾਰ ਦੇ ਵੱਲੋਂ ਮੋਟਰ ਸਾਈਕਲ ਨੂੰ ਆਪਣੀ ਚਪੇਟ ਦੇ ਵਿੱਚ ਲੈਂਦਿਆਂ ਹੋਇਆਂ ਹਸਪਤਾਲ ਦੇ ਗੇਟ ਦੇ ਨਾਲ ਟਕਰਾ ਗਈ। ਇਸ ਹਾਦਸੇ ਦੇ ਵਿੱਚ ਕਰੀਬ ਦੋ ਤੋਂ ਤਿੰਨ ਵਿਅਕਤੀ ਜਖ਼ਮੀ ਦੱਸੇ ਜਾ ਰਹੇ ਹਨ ਜਿਨਾਂ ਨੂੰ ਐਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ।

ਹਾਦਸੇ ਦਾ ਕਾਰਨ 
ਜਾਣਕਾਰੀ ਅਨੁਸਾਰ ਹਾਦਸੇ ਦਾ ਕਾਰਨ ਵਿਅਕਤੀ ਵੱਲੋਂ ਬਰੇਕ ਮਾਰਨ ਤੇ ਰੇਸ ਹੋ ਗਈ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਦਾ ਬਚਾ ਰਿਹਾ ਲੇਕਿਨ ਇੱਕ ਵਿਅਕਤੀ ਦੀ ਲੱਤ ਟੁੱਟ ਗਈ ਤੇ ਬਾਕੀ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ: India Alliance Rally Delhi: ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਅੱਜ ਰੈਲੀ, ਪੰਜਾਬ CM ਸਮੇਤ ਆਗੂ ਤੇ ਸਮਰਥਕ ਪਹੁੰਚੇ ਦਿੱਲੀ
 

Trending news