ਪੈਦਾ ਹੋਈਆਂ ਜੁੜਵਾ ਭੈਣਾਂ: ਪਹਿਲੀ ਦਾ ਜਨਮ ਸਾਲ 2022 ’ਚ ਤਾਂ ਦੂਜੀ ਦਾ 2023 ’ਚ!
Advertisement
Article Detail0/zeephh/zeephh1518450

ਪੈਦਾ ਹੋਈਆਂ ਜੁੜਵਾ ਭੈਣਾਂ: ਪਹਿਲੀ ਦਾ ਜਨਮ ਸਾਲ 2022 ’ਚ ਤਾਂ ਦੂਜੀ ਦਾ 2023 ’ਚ!

ਫਲੈਵੇਲਨ ਨੇ ਦੱਸਿਆ ਕਿ ਉਸਦੀ ਧੀ ਐਨੀ (Annie Jo) ਦਾ ਜਨਮ ਦਿਸੰਬਰ, 2022 ਦੀ ਰਾਤ 11:55 ’ਤੇ ਹੋਇਆ। ਜਦਕਿ ਦੂਜੀ ਧੀ ਐਫ਼ੀ (Effie Rose Scott) ਦਾ ਜਨਮ 2023 ’ਚ 00:01 ਵਜੇ ਹੋਇਆ।

ਪੈਦਾ ਹੋਈਆਂ ਜੁੜਵਾ ਭੈਣਾਂ: ਪਹਿਲੀ ਦਾ ਜਨਮ ਸਾਲ 2022 ’ਚ ਤਾਂ ਦੂਜੀ ਦਾ 2023 ’ਚ!

Twins Sister’s Viral News: ਜੁੜਵਾ ਬੱਚਿਆਂ ਦੀ ਗੱਲ ਤਾਂ ਅਕਸਰ ਹੀ ਸੁਣੀ ਜਾਂਦੀ ਹੈ, ਪਰ ਅਮਰੀਕਾ ਦੇ ਟੈਕਸਾਸ ਤੋਂ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਟੈਕਸਾਸ ’ਚ ਰਹਿਣ ਵਾਲੀ ਫਲੈਵੇਲਨ (Flewellen) ਨੇ ਆਪਣੀਆਂ ਧੀਆਂ ਦੇ ਜਨਮ ਬਾਰੇ ਪੋਸਟ ਸਾਂਝੀ ਕੀਤੀ ਹੈ।

ਹਾਲਾਂਕਿ ਸੋਸ਼ਲ ਮੀਡੀਆ ’ਤੇ ਫਲੈਵੇਲਨ ਦੀ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਫਲੈਵੇਲਨ ਨੇ ਦੱਸਿਆ ਕਿ ਉਸਦੀ ਧੀ ਐਨੀ (Annie Jo) ਦਾ ਜਨਮ ਦਿਸੰਬਰ, 2022 ਦੀ ਰਾਤ 11:55 ’ਤੇ ਹੋਇਆ। ਜਦਕਿ ਦੂਜੀ ਧੀ ਐਫ਼ੀ (Effie Rose Scott) ਦਾ ਜਨਮ 2023 ’ਚ 00:01 ਵਜੇ ਹੋਇਆ। ਦੋਵੇਂ ਧੀਆਂ ਸਿਹਤਮੰਦ ਹਨ, ਜਿਨ੍ਹਾਂ ਨੂੰ ਵੇਖ ਉਹ ਤੇ ਉਸਦਾ ਪਤੀ ਕਲਿਫ਼ ਬਹੁਤ ਖੁਸ਼ ਹਨ। ਦੋਹਾਂ ਬੱਚਿਆਂ ਦੇ ਜਨਮ ’ਚ 6 ਮਿੰਟ ਦਾ ਫ਼ਰਕ ਸੀ।

 

ਟੈਕਸਾਸ ਹਸਪਤਾਲ ਦੇ ਡਾਕਟਰਾਂ ਮੁਤਾਬਕ ਇਹ ਅਨੋਖੀ ਸਥਿਤੀ ਹੈ, ਕਿਉਂਕਿ ਲਗਭਗ 20 ਲੱਖ ਜੁੜਵਾਂ ਬੱਚਿਆਂ ਦੇ ਜਨਮ ਤੋਂ ਬਾਅਦ ਅਜਿਹੀ ਸਥਿਤੀ ਹੁੰਦੀ ਹੈ।

ਅਜਿਹਾ ਹੀ ਮਾਮਲਾ ਪਿਛਲੇ ਸਾਲ ਕੈਲੀਫ਼ੋਰਨੀਆ ’ਚ ਸਾਹਮਣੇ ਆਇਆ ਸੀ, ਜਿਥੇ ਫਾਤਿਮਾ ਮਦਰੀਗਲ ਨੇ 15 ਮਿੰਟ ਦੇ ਫ਼ਰਕ ਨਾਲ 2 ਬੱਚਿਆਂ ਨੂੰ ਜਨਮ ਦਿੱਤਾ ਸੀ। ਇੱਕ ਦਾ ਨਾਮ ਆਈਲਿਨ ਸੀ, ਜਿਸਦਾ ਜਨਮ 31 ਦਿਸੰਬਰ, 2021 ਨੂੰ ਹੋਇਆ ਅਤੇ ਦੂਜੇ ਦਾ ਨਾਮ ਚੌਕੋਰ ਸੀ, ਜਿਸਦਾ ਜਨਮ 1 ਜਨਵਰੀ, 2022 ਨੂੰ ਹੋਇਆ ਸੀ।

ਸੋਸ਼ਲ ਮੀਡੀਆ ’ਤੇ  ਪਾਈ ਇਸ ਪੋਸਟ ਨੂੰ 500 ਦੇ ਕਰੀਬ ਲਾਈਕਸ ਮਿਲ ਚੁੱਕੇ ਹਨ। ਲੋਕ ਆਪਣੀਆਂ ਭਾਵਨਾਵਾਂ ਲਿਖਤੀ ਤੌਰ ’ਤੇ ਕੁਮੈਂਟ ਬਾਕਸ ’ਚ ਦੱਸ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਬੇਬੀ Snuggles ਦਾ ਆਨੰਦ ਮਾਣੋ ਅਤੇ ਆਪਣਾ ਖ਼ਿਆਲ ਰੱਖੋ। 

ਇਹ ਵੀ ਪੜ੍ਹੋ: ਰੰਗੀਨ ਫੁੱਲਗੋਭੀ ਦੀ ਬਜ਼ਾਰ ’ਚ ਭਾਰੀ ਮੰਗ, ਕਿਸਾਨਾਂ ਅਤੇ ਖ਼ਪਤਕਾਰਾਂ ਦੋਹਾਂ ਲਈ ਮੁਨਾਫ਼ੇ ਦਾ ਸੌਦਾ

Trending news