ਮੋਹਾਲੀ ’ਚ ਇੱਕ ਹੋਰ ਫਾਇਰ ਸਟੇਸ਼ਨ ਬਣਕੇ ਤਿਆਰ, ਨਵੇਂ ਸਾਲ ’ਤੇ ਹੋਵੇਗਾ ਉਦਘਾਟਨ
Advertisement

ਮੋਹਾਲੀ ’ਚ ਇੱਕ ਹੋਰ ਫਾਇਰ ਸਟੇਸ਼ਨ ਬਣਕੇ ਤਿਆਰ, ਨਵੇਂ ਸਾਲ ’ਤੇ ਹੋਵੇਗਾ ਉਦਘਾਟਨ

ਮੋਹਾਲੀ ਵਾਸੀਆਂ ਨੂੰ ਨਵੇਂ ਸਾਲ ਮੌਕੇ ਸਰਕਾਰ ਵਲੋਂ ਤੋਹਫ਼ਾ ਦਿੱਤਾ ਜਾ ਸਕਦਾ ਹੈ, ਦੱਸਿਆ ਜਾ ਰਿਹਾ ਹੈ ਕਿ ਸੈਕਟਰ -78 ’ਚ ਨਵੇਂ ਫਾਈਰ ਸਟੇਸ਼ਨ (Fire Station) ਦਾ ਕੰਮ ਆਖ਼ਰੀ ਪੜਾਅ ’ਤੇ ਹੈ।  ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਮਾਰਤ ਦੇ ਮੁਕੰਮਲ ਹੋਣ ਅਤੇ ਲੋੜੀਂਦਾ ਸਾਜ਼ੋ-ਸਮਾਨ ਪ੍ਰਾਪਤ ਹੋਣ ਤੋਂ ਬਾਅਦ ਨ

ਮੋਹਾਲੀ ’ਚ ਇੱਕ ਹੋਰ ਫਾਇਰ ਸਟੇਸ਼ਨ ਬਣਕੇ ਤਿਆਰ, ਨਵੇਂ ਸਾਲ ’ਤੇ ਹੋਵੇਗਾ ਉਦਘਾਟਨ

One more Fire Station in Mohali: ਮੋਹਾਲੀ ਵਾਸੀਆਂ ਨੂੰ ਨਵੇਂ ਸਾਲ ਮੌਕੇ ਸਰਕਾਰ ਵਲੋਂ ਤੋਹਫ਼ਾ ਦਿੱਤਾ ਜਾ ਸਕਦਾ ਹੈ, ਦੱਸਿਆ ਜਾ ਰਿਹਾ ਹੈ ਕਿ ਸੈਕਟਰ -78 ’ਚ ਨਵੇਂ ਫਾਈਰ ਸਟੇਸ਼ਨ (Fire Station) ਦਾ ਕੰਮ ਆਖ਼ਰੀ ਪੜਾਅ ’ਤੇ ਹੈ। 

ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਮਾਰਤ ਦੇ ਮੁਕੰਮਲ ਹੋਣ ਅਤੇ ਲੋੜੀਂਦਾ ਸਾਜ਼ੋ-ਸਮਾਨ ਪ੍ਰਾਪਤ ਹੋਣ ਤੋਂ ਬਾਅਦ ਨਵੇਂ ਫਾਇਰ ਸਟੇਸ਼ਨ ਨੂੰ ਕਾਰਜਸ਼ੀਲ ਕਰ ਦਿੱਤਾ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਭਾਵੇਂ ਮੋਹਾਲੀ ਦੇ ਜ਼ਿਲ੍ਹਾ ਬਣਨ ਤੋਂ ਬਾਅਦ ਅਤੇ ਨਵੇਂ ਸੈਕਟਰ ਅਤੇ ਸੋਸਾਇਟੀਆਂ ਦੇ ਹੋਂਦ ’ਚ ਆਉਣ ਤੋਂ ਬਾਅਦ ਫਾਇਰ ਸਟੇਸ਼ਨ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ।  

1978 ’ਚ ਜਦੋਂ ਮੋਹਾਲੀ ਸ਼ਹਿਰ ਵਸਣਾ ਸ਼ੁਰੂ ਹੋਇਆ ਤਾਂ ਉਸ ਸਮੇਂ ਇੱਕ ਪੁਲਿਸ ਥਾਣਾ ਅਤੇ ਇੱਕ ਫਾਇਰ ਸਟੇਸ਼ਨ ਖੋਲ੍ਹਿਆ ਗਿਆ ਸੀ। ਸਮਾਂ ਬੀਤਣ ਦੇ ਨਾਲ ਜ਼ਿਲ੍ਹੇ ’ਚ ਪੁਲਿਸ ਥਾਣਿਆਂ ਦੀ ਗਿਣਤੀ ਤਾਂ 27 ਤੱਕ ਪਹੁੰਚ ਗਈ ਪਰ ਹੁਣ ਤੱਕ ਫਾਇਰ ਬ੍ਰਿਗੇਡ ਸਟੇਸ਼ਨ ਸਿਰਫ਼ 3 ਹੀ ਬਣ ਸਕੇ ਹਨ। ਜੋ ਕਿ ਇੱਕ ਮੋਹਾਲੀ, ਦੂਜਾ ਡੇਰਾਬੱਸੀ ਅਤੇ ਤੀਸਰਾ ਖਰੜ ’ਚ ਸਥਿਤ ਹਨ। 
ਤਕਰੀਬਨ 5 ਸਾਲ ਪਹਿਲਾਂ ਸੈਕਟਰ-78 ਅਤੇ ਇੰਡਸਟ੍ਰੀਅਲ ਏਰੀਆ (Industrial Area) ਫੇਜ਼-8 ’ਚ ਨਵਾਂ ਫਾਇਰ ਸਟੇਸ਼ਨ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ, ਪਰ ਇਹ ਫ਼ਾਇਲਾਂ ਤੋਂ ਅੱਗੇ ਨਹੀਂ ਵੱਧ ਸਕੀ। 

ਮੌਜੂਦਾ ਸਥਿਤੀ ’ਚ ਪੂਰੇ ਇਲਾਕੇ ’ਚ ਸਿਰਫ਼ ਇੱਕ ਹੀ ਫਾਇਰ ਸਟੇਸ਼ਨ ਫੇਜ਼-1 ’ਚ ਸਥਿਤ ਹੈ। ਜਿਸ ’ਚ 6 ਸਬ-ਫਾਇਰ ਅਫ਼ਸਰ, 6 ਫਾਇਰਮੈਨ ਅਤੇ 3 ਡਰਾਈਵਰ ਤਾਇਨਾਤ ਹਨ। ਇਨ੍ਹਾਂ ਤੋਂ ਇਲਾਵਾ 3 ਫਾਇਰਮੈਨ ਅਤੇ 8 ਡਰਾਈਵਰ ਠੇਕੇ ’ਤੇ ਸੇਵਾਵਾਂ ਦੇ ਰਹੇ ਹਨ। 

ਮੋਹਾਲੀ ਦਾ ਦੂਜਾ ਫਾਇਰ ਸਟੇਸ਼ਨ (Fire Brigade Station) ਸੈਕਟਰ-78 ’ਚ ਤਿਆਰ ਕੀਤਾ ਜਾ ਰਿਹਾ ਹੈ, ਜਿਸਦੀ ਇਮਾਰਤ ਦਾ ਕੰਮ ਅੰਤਿਮ ਪੜਾਅ ’ਤੇ ਹੈ। ਨਵੇਂ ਫਾਇਰ ਸਟੇਸ਼ਨ ਦੀ ਮਦਦ ਨਾਲ ਅੱਗ ਲੱਗਣ ਅਤੇ ਹੋਰਨਾਂ ਹਾਦਸਿਆਂ ਨਾਲ ਨਜਿੱਠਣ ਲਈ ਫਾਇਰ ਵਿਭਾਗ ਦੀ ਟੀਮ ਦੀ ਸਮਰੱਥਾ ਦੁੱਗਣੀ ਹੋ ਜਾਵੇਗੀ। 

ਇਹ ਵੀ ਪੜ੍ਹੋ:  ਪੰਜਾਬ ਦੇ ਮਸਲੇ ਮੇਰੇ ਟਿੱਪਸ ’ਤੇ ਪਏ ਹਨ, ਸਾਰੇ ਦੇ ਸਾਰੇ ਹੱਲ ਕਰਾਂਗੇ: CM ਭਗਵੰਤ ਮਾਨ

 

Trending news