Punjab News: ਪਿਆਰ 'ਚ ਮਿਲਿਆ ਧੋਖਾ! ਬਾਅਦ 'ਚ 26 ਸਾਲਾ ਲੜਕੀ ਨੇ ਕੀਤਾ ਇਹ ਹੈਰਾਨੀਜਨਕ ਕਾਰਾ...
Advertisement
Article Detail0/zeephh/zeephh1603364

Punjab News: ਪਿਆਰ 'ਚ ਮਿਲਿਆ ਧੋਖਾ! ਬਾਅਦ 'ਚ 26 ਸਾਲਾ ਲੜਕੀ ਨੇ ਕੀਤਾ ਇਹ ਹੈਰਾਨੀਜਨਕ ਕਾਰਾ...

Mohali Girl News: 6 ਮਾਰਚ ਜਸਵੀਰ ਦੇ ਦੋਸਤਾਂ ਦਾ ਫੋਨ ਆਇਆ ਕਿ ਜਸਵੀਰ ਬੀਮਾਰ ਹੈ ਅਤੇ ਉਹ ਉਸ ਨੂੰ ਫੇਜ਼-6 ਦੇ ਹਸਪਤਾਲ ਲੈ ਕੇ ਜਾ ਰਹੇ ਹਨ। 

 

Punjab News: ਪਿਆਰ 'ਚ ਮਿਲਿਆ ਧੋਖਾ! ਬਾਅਦ 'ਚ 26 ਸਾਲਾ ਲੜਕੀ ਨੇ ਕੀਤਾ ਇਹ ਹੈਰਾਨੀਜਨਕ ਕਾਰਾ...

Mohali Girl News: 'ਪਿਆਰ ਤੇ ਮੁਹੱਬਤ' ਇਹ ਸਭ ਠੀਕ ਹਨ ਪਰ ਇਸ ਵਿੱਚ ਧੋਖਾ ਮਿਲ ਜਾਂਵੇ ਤਾਂ ਇਹ ਬਹੁਤ ਹੀ ਦੁਖਦਾਈ ਹੁੰਦਾ ਹੈ। ਧੋਖਾ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਤੋੜ ਦਿੰਦਾ ਹੈ ਪਰ ਕੁਝ ਲੋਕ ਇਸ ਨੂੰ ਵੀ ਆਪਣੀ ਤਾਕਤ ਬਣਾਉਣ ਦੀ ਸਮਰੱਥਾ ਰੱਖਦੇ ਹਨ। ਅੱਜਕਲ੍ਹ ਬਹੁਤ ਸਾਰੇ ਨੌਜਵਾਨ ਪ੍ਰੇਮ ਸੰਬੰਧਾਂ ਕਰਕੇ ਧੋਖਾ ਖਾ ਜਾਂਦੇ ਹਨ ਤੇ ਫਿਰ ਕਤਲ ਅਤੇ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿਥੇ (Mohali Girl News) ਇੱਕ 26 ਸਾਲਾ ਨੌਜਵਾਨ ਕੁੜੀ ਨੇ ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। 

ਇਸ ਮਾਮਲੇ ਵਿੱਚ ਥਾਣਾ ਫੇਜ਼-8 ਦੀ ਪੁਲਿਸ ਨੇ ਇੱਕ ਨੌਜਵਾਨ  (Mohali Girl News)  ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਗੈਵੀ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਮਲਦੀਪ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਜਸਵੀਰ ਕੌਰ (26) ਕਰੀਬ 10 ਸਾਲਾਂ ਤੋਂ ਮੁਹਾਲੀ ਵਿੱਚ ਰਹਿ ਰਹੀ ਸੀ। ਉਹ ਬਿਊਟੀ ਪਾਰਲਰ ਅਤੇ ਸ਼ੂਟਿੰਗ ਦਾ ਕੰਮ ਕਰਦੀ ਸੀ।

ਇਹ ਵੀ ਪੜ੍ਹੋ: Happy Raikoti: ਗਾਇਕ ਹੈਪੀ ਰਾਏਕੋਟੀ ਖਿਲਾਫ਼ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਰਜ, ਜਾਣੋ ਕਿਉਂ

6 ਮਾਰਚ ਦੁਪਹਿਰ ਕਰੀਬ 3.15 ਵਜੇ ਜਸਵੀਰ ਦੇ ਦੋਸਤਾਂ ਦਾ ਫੋਨ ਆਇਆ ਕਿ ਜਸਵੀਰ ਬੀਮਾਰ ਹੈ ਅਤੇ ਉਹ ਉਸ ਨੂੰ ਫੇਜ਼-6 ਦੇ ਹਸਪਤਾਲ ਲੈ ਕੇ ਜਾ ਰਹੇ ਹਨ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਜਸਵੀਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਉੱਥੇ ਹੀ ਉਸ ਨੂੰ ਉਸ ਦੀ ਮਾਸੀ ਦੀ ਲੜਕੀ ਕ੍ਰਿਸ਼ਨਾ ਨੇ ਦੱਸਿਆ ਕਿ ਉਸ ਨੂੰ ਸਵੇਰੇ ਜਸਵੀਰ ਦਾ ਫੋਨ ਆਇਆ ਸੀ ਅਤੇ ਉਹ ਕਹਿ ਰਹੀ ਸੀ ਕਿ ਗੈਵੀ ਨੇ ਉਸ ਨੂੰ ਪਿਆਰ ਵਿੱਚ ਧੋਖਾ ਦਿੱਤਾ ਹੈ। ਉਸ ਨੇ ਹੁਣ ਤੱਕ ਵਿਆਹ ਕਰਵਾਉਣ ਦਾ ਭਰੋਸਾ ਦੇ ਕੇ ਉਸ ਨੂੰ ਕਿਤੇ ਹੋਰ ਵਿਆਹ ਨਹੀਂ ਕਰਨ ਦਿੱਤਾ ਅਤੇ ਹੁਣ ਜਦੋਂ ਉਸਨੇ ਉਸਨੂੰ ਵਿਆਹ ਲਈ ਕਿਹਾ ਤਾਂ ਉਸਨੇ ਇਨਕਾਰ ਕਰ ਦਿੱਤਾ। ਇਹ ਅਕਸਰ ਉਸਨੂੰ ਪਰੇਸ਼ਾਨ ਕਰਦਾ ਸੀ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਜਸਵੀਰ ਕੌਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਲੜਕੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ। ਕਿਸੇ ਤਰ੍ਹਾਂ ਉਸ ਦੇ ਦੋਸਤਾਂ ਨੇ ਆ ਕੇ ਉਸ ਕਮਰੇ ਦਾ ਦਰਵਾਜ਼ਾ ਖੋਲ੍ਹਿਆ, ਜਿਸ 'ਚ ਲੜਕੀ ਨੇ ਫਾਹਾ ਲੈ ਲਿਆ ਸੀ। ਲੜਕੀ ਨੂੰ ਫਾਹੇ ਤੋਂ ਬਾਹਰ ਕੱਢ ਕੇ ਫੇਜ਼-6 ਦੇ ਸਿਵਲ ਹਸਪਤਾਲ ਲੈ ਗਏ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਸ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। 

Trending news