Moga News: SHO ਅਰਸ਼ਪ੍ਰੀਤ ਦੇ ਸੀਨੀਅਰ ਅਧਿਰਕਾਰੀਆਂ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਬਾਰੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਕਹੀ ਇਹ ਗੱਲ
Trending Photos
Moga SHO Arshpreet Kaur Grewal/ਨਵਦੀਪ ਸਿੰਘ: ਕੁਝ ਦਿਨ ਪਹਿਲਾਂ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਉੱਤੇ ਨਸ਼ਾ ਤਸਕਰ ਦੀ ਮਦਦ ਕਰਨ ਦੇ ਦੋਸ਼ਾਂ ਤੋਂ ਬਾਅਦ ਮੋਗਾ ਪੁਲਿਸ ਵੱਲੋਂ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਸਮੇਤ ਪੰਜ ਲੋਕਾਂ ਤੇ ਐਫਆਈਆਰ ਦਰਜ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਲੇਵਾਲ ਨੇ ਇੱਕ ਪੋਸਟ ਪਾ ਕੇ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਉੱਤੇ ਗੰਭੀਰ ਇਲਜ਼ਾਮ ਲਗਾਏ।
ਦੱਸ ਦਈਏ ਕਿ ਪੰਚਾਇਤੀ ਚੋਣਾਂ ਦੌਰਾਨ ਦੋ ਕਿਲੋ ਅਫੀਮ ਥਾਣਾ ਕੋਟ-ਇਸੇ-ਖਾਂ ਦੀ ਪੁਲਿਸ ਵੱਲੋਂ ਫੜੀ ਗਈ ਸੀ ਜਿਸ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਹੋਣ ਤੋਂ ਕੁਝ ਦਿਨ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਮੌਕੇ ਤੋਂ ਜਿਸ ਨਸ਼ਾ ਤਸਕਰ ਨੂੰ ਫੜਿਆ ਗਿਆ ਸੀ ਉਸ ਨਸ਼ਾ ਤਸਕਰ ਨਾਲ ਉਸਦਾ ਭਰਾ ਤੇ ਬੇਟਾ ਵੀ ਸਨ ਅਤੇ ਉਨਾਂ ਪਾਸੋਂ ਦੋ ਕਿਲੋ ਨਹੀਂ ਸਗੋਂ ਤਿੰਨ ਕਿਲੋ ਅਫੀਮ ਬਰਾਮਦ ਹੋਈ ਸੀ ਅਤੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਤੇ ਦੋਸ਼ ਲੱਗੇ ਸਨ ਕਿ ਨਸ਼ਾ ਤਸਕਰ ਅਮਰਜੀਤ ਸਿੰਘ ਦੇ ਭਰਾ ਤੇ ਉਸਦੇ ਬੇਟੇ ਨੂੰ ਛੱਡਣ ਬਦਲੇ ਉਸਨੇ 8 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ ਅਤੇ 8 ਲੱਖ ਵਿੱਚੋਂ 5 ਲੱਖ ਰੁਪਏ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਦੇ ਦਿੱਤੇ ਸਨ। ਇਸ ਤੋਂ ਬਾਅਦ ਮੋਗਾ ਪੁਲਿਸ ਵੱਲੋਂ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਸਮੇਤ ਪੰਜ ਲੋਕਾਂ ਤੇ ਐਨਡੀਪੀਐਸ ਅਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ: Anmol Bishnoi: NIA ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ 'ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ
ਅਰਸ਼ਪ੍ਰੀਤ ਕੌਰ ਗਰੇਵਾਲ ਦਾ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ
ਇਸ ਤੋਂ ਬਾਅਦ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਸਨੇ ਮੋਗਾ ਦੇ ਐਸਪੀਡੀ ਡਾਕਟਰ ਬਾਲ ਕ੍ਰਿਸ਼ਨ ਸਿੰਗਲਾ ਅਤੇ ਧਰਮਕੋਟ ਡੀਐਸਪੀ ਰਮਨਦੀਪ ਸਿੰਘ ਤੇ ਗੰਭੀਰ ਦੋਸ਼ ਲਾਏ। ਦੱਸ ਦਈਏ ਕਿ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਤੇ ਇਹ ਵੀ ਦੋਸ਼ ਲਾਏ ਗਏ ਹਨ ਕਿ 2024 ਅਗਸਤ ਮਹੀਨੇ ਜਦੋਂ ਐਸ ਐਚ ਓ ਮਿਹਣਾ ਥਾਣਾ ਸੀ ਤਾਂ ਬਹੁ ਚਰਚਿਤ ਹਾਈ ਪ੍ਰੋਫਾਈਲ ਕਾਂਗਰਸੀ ਲੀਡਰ ਬੱਲੀ ਮਡਰ ਕੇਸ ਵਿੱਚ ਚਾਰ ਦੋਸ਼ੀਆਂ ਨੂੰ ਡਿਸਚਾਰਜ ਕਰਨ ਦੀ ਗੱਲ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਵੱਲੋਂ ਕਹੀ ਗਈ ਸੀ। ਪੋਸਟ ਵਿੱਚ ਲਿਖਿਆ ਕਿ ਇਸ ਤੋਂ ਬਾਅਦ ਥਾਣਾ ਮਹਿਣਾ ਜਾ ਕੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਡੀਡੀਆਰ ਐਂਟਰੀ ਵੀ ਪਾਈ ਜਿਸ ਤੋਂ ਬਾਅਦ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਨੇ ਉਸ ਨੂੰ ਮਾਨਸਿਕ ਪਰੇਸ਼ਾਨ ਕੀਤਾ।
ਅਰਸ਼ਪ੍ਰੀਤ ਕੌਰ ਗਰੇਵਾਲ ਨੇ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼ ਲਾਉਂਦੇ ਆ ਕਿਹਾ ਕਿ ਡੀਐਸਪੀ ਰਮਨਦੀਪ ਸਿੰਘ ਵੱਲੋਂ ਉਹਨਾਂ ਨੂੰ ਐਤਵਾਰ ਵਾਲੇ ਦਿਨ ਆਪਣੇ ਦਫਤਰ ਵਿੱਚ ਬੁਲਾ ਕੇ ਉਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਮੈਮ ਤੁਸੀਂ ਵੀ ਇੱਕ ਸਪੋਰਟਸ ਪਰਸਨ ਹੋ ਤੇ ਮੈਂ ਹਾਕੀ ਓਲੰਪੀਅਨ ਤੇ ਆਪਣੇ ਦੋਨਾਂ ਵਿੱਚ ਬਹੁਤ ਚੀਜ਼ਾਂ ਕੋਮਨ ਹਨ। ਪੋਸਟ ਵਿੱਚ ਲਿਖਿਆ ਕਿ ਜਦ ਮੈਂ ਬਤੌਰ ਡੀਐਸਪੀ ਜੁਆਇਨ ਕੀਤਾ ਸੀ ਤਾਂ ਤੁਹਾਡੀਆਂ ਲੁਕਸ ਅਤੇ ਕੰਮ ਕਰਨ ਦੇ ਤਰੀਕੇ ਨੇ ਮੈਨੂੰ ਤੁਹਾਡੇ ਵੱਲ ਅਟਰੈਕਟ ਕੀਤਾ। ਤੁਸੀਂ ਬਹੁਤ ਇੰਟੈਲੀਜੈਂਟ ਹੋ ਅਤੇ ਮੈਂ ਤੁਹਾਡੀ ਕੰਪਨੀ ਬਹੁਤ ਲਾਇਕ ਕਰਦਾ।
ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਗਈ ਹੈ ਅਤੇ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈਕੋਰਟ, ਮੁੱਖ ਮੰਤਰੀ ਪੰਜਾਬ, ਕੇਂਦਰ ਸਰਕਾਰ ਵੋਮਨ ਕਮਿਸ਼ਨ ਆਫ ਇੰਡੀਆ , ਡੀਜੀਪੀ ਪੰਜਾਬ, ਪੰਜਾਬ ਸਟੇਟ ਵੂਮਨ ਕਮਿਸ਼ਨ ਅਤੇ ਐਸਐਸਪੀ ਮੋਗਾ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।