ਰਮਨ ਅਰੋੜਾ ਦੀ ਮੁਆਫ਼ੀ ਨਾਲ ਵੀ ਨਹੀਂ ਸੁਲਝਿਆ, MLA ਸ਼ੀਤਲ ਅੰਗੁਰਾਲ ਦੇ ਭਰਾ ਤੇ ਡਾਕਟਰਾਂ ਵਿਚਾਲੇ ਵਿਵਾਦ
Advertisement
Article Detail0/zeephh/zeephh1365368

ਰਮਨ ਅਰੋੜਾ ਦੀ ਮੁਆਫ਼ੀ ਨਾਲ ਵੀ ਨਹੀਂ ਸੁਲਝਿਆ, MLA ਸ਼ੀਤਲ ਅੰਗੁਰਾਲ ਦੇ ਭਰਾ ਤੇ ਡਾਕਟਰਾਂ ਵਿਚਾਲੇ ਵਿਵਾਦ

ਰਾਜਨ ਅੰਗੁਰਾਲ ਵਲੋਂ ਕੀਤੇ ਗਏ ਮਾੜੇ ਵਤੀਰੇ ਲਈ ਵਿਧਾਇਕ ਰਮਨ ਅਰੋੜਾ ਨੇ ਡਾਕਟਰਾਂ ਤੋਂ ਮੁਆਫ਼ੀ ਮੰਗੀ।

ਰਮਨ ਅਰੋੜਾ ਦੀ ਮੁਆਫ਼ੀ ਨਾਲ ਵੀ ਨਹੀਂ ਸੁਲਝਿਆ, MLA ਸ਼ੀਤਲ ਅੰਗੁਰਾਲ ਦੇ ਭਰਾ ਤੇ ਡਾਕਟਰਾਂ ਵਿਚਾਲੇ ਵਿਵਾਦ

ਚੰਡੀਗੜ੍ਹ: ਜਲੰਧਰ ’ਚ ਪੁਲਿਸ ਅਤੇ ਡਾਕਟਰਾਂ ਨਾਲ ਲਗਾਤਾਰ ਵਿਵਾਦ ਤੋਂ ਬਾਅਦ ਆਮ ਆਦਮੀ ਪਾਰਟੀ (AAP) ਦੇ MLA ਰਮਨ ਅਰੋੜਾ ਪਾਰਟੀ ਦੀ ਸ਼ਾਖ (Damage Control) ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। 

ਰਾਜਨ ਅੰਗੁਰਾਲ ਦੇ ਅਧਾਰ ’ਤੇ MLA ਰਮਨ ਅਰੋੜਾ ਨੇ ਮੰਗੀ ਮੁਆਫ਼ੀ 
ਜਿਸਦੇ ਚੱਲਦਿਆਂ ਵਿਧਾਇਕ ਰਮਨ ਅਰੋੜਾ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਹ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਡਾ. ਹਰਲੀਨ ਨੂੰ ਵੀ ਮਿਲੇ। 
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਨ ਅੰਗੁਰਾਲ (Rajan Angural) ਵਲੋਂ ਕੀਤੇ ਗਏ ਮਾੜੇ ਵਤੀਰੇ ਲਈ ਵਿਧਾਇਕ ਅਰੋੜਾ ਨੇ ਮੁਆਫ਼ੀ ਮੰਗੀ। ਸਿਵਲ ਹਸਪਤਾਲ ’ਚ ਡਾਕਟਰਾਂ ਨਾਲ ਮੁਲਾਕਾਤ ਮੌਕੇ MLA ਰਮਨ ਅਰੋੜਾ ਦੇ ਨਾਲ ਏ. ਸੀ. ਪੀ. ਸੈਂਟਰਲ ਅਸ਼ਵਨੀ ਅਤਰੀ ਅਤੇ ਐੱਸ. ਐੱਚ. ਓ ਮੁਕੇਸ਼ ਕੁਮਾਰ ਵੀ ਮੌਜੂਦ  ਰਹੇ। 

 

ਵਿਧਾਇਕ ਅਰੋੜਾ ਨੇ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੂੰ ਭਰੋਸਾ ਦਵਾਇਆ ਆਮ ਆਦਮੀ ਪਾਰਟੀ ਹਰ ਸਮੇਂ ਉਨ੍ਹਾਂ ਨਾਲ ਖੜ੍ਹੀ ਹੈ। 

ਰਾਜਨ ਅੰਗੁਰਾਲ ’ਤੇ ਕਾਰਵਾਈ ਲਈ ਅੜੇ ਡਾਕਟਰ
ਹਾਂਲਾਕਿ ਕਿ ਵਿਧਾਇਕ ਰਮਨ ਅਰੋੜਾ ਨਾਲ ਮੁਲਾਕਾਤ ਤੋਂ ਬਾਅਦ ਡਾਕਟਰਾਂ ਦੀ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਕਿ, 'ਅਸੀਂ ਕਿਸੇ ਤਰ੍ਹਾਂ ਦੇ ਦਬਾਅ ’ਚ ਆਉਣ ਵਾਲੇ ਨਹੀਂ ਹਾਂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਖ਼ਿਲਾਫ਼ ਸ਼ਿਕਾਇਤ ਵਾਪਸ ਨਹੀਂ ਲਵਾਂਗੇ।  

 

ਇੱਥੇ ਦੱਸਣਾ ਬਣਦਾ ਹੈ ਕਿ ਜਲੰਧਰ ਦੇ ਸਿਵਲ ਹਸਪਤਾਲ ’ਚ ਰਾਤ ਸਮੇਂ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾ. ਹਰਵੀਨ ਕੌਰ ਨਾਲ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵਲੋਂ ਕੀਤੇ ਗਏ ਦੁਰਵਿਵਹਾਰ ਦਾ ਮਾਮਲਾ ਤੂਲ ਫੜ ਗਿਆ ਸੀ।  

 

Trending news