Ludhiana Buddha Nullah: ਲੁਧਿਆਣਾ ਬੁੱਢੇ ਨਾਲੇ 'ਤੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਪਹੁੰਚੇ। ਉਹਨਾਂ ਨੇ ਕਿਹਾ ਵਿਧਾਨ ਸਭਾ ਸਪੀਕਰ ਨੂੰ ਭੇਜੀ ਰਿਪੋਰਟ
Trending Photos
Ludhiana Buddha Nullah/ਤਰਸੇਮ ਭਾਰਦਵਾਜ: ਲੁਧਿਆਣਾ ਦੇ ਬੁੱਢਾ ਦਰਿਆ ਸਾਫ ਕਰਨ ਲਈ ਪੰਜਾਬ ਸਰਕਾਰ ਵਲੋਂ 2020 ਵਿੱਚ 650 ਕਰੋੜ ਲਗਾਉਣਾ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿਚ ਕੁਝ ਪੈਸੇ ਕੇਦਰ ਸਰਕਾਰ ਦੇ ਅਤੇ ਕੁਝ ਹਿੱਸਾ ਪੰਜਾਬ ਸਰਕਾਰ ਦਾ ਸੀ। 2022 ਵਿੱਚ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਣਾ ਸੀ। ਜਿਸ ਨਾਲ ਬੁੱਢੇ ਦਰਿਆ ਦੇ ਕਾਲੇ ਹੋ ਚੁੱਕੇ ਕਾਲੇ ਪਾਣੀ ਨੂੰ ਸਾਫ ਕਰਕੇ ਸਤਲੁਜ ਵਿੱਚ ਪਾਉਣਾ ਸੀ। ਪਰ 2024 ਵਿੱਚ ਵੀ ਬੁੱਢੇ ਦਰਿਆ ਦਾ ਪਾਣੀ ਸਾਫ਼ ਨਹੀਂ ਹੋਇਆ ਜਿਸ ਨੂੰ ਲਏ ਕੇ 14 ਮੈਬਰਾਂ ਦੀ ਬਣੀ ਵਿਧਾਨ ਸਭਾ ਕਮੇਟੀ ਨੇ ਵੀ ਜਾਂਚ ਕੀਤੀ। ਇਸ ਬੁੱਢੇ ਨਾਲੇ ਦੇ ਪ੍ਰੋਜੈਕਟ ਵਿੱਚ ਵੱਡੀ ਗਬਨ ਹੋਣ ਦੀ ਸੰਕਾ ਜਤਾਈ।
ਇਸ ਦੀ ਰਿਪੋਰਟ ਬਣਾ ਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਰਿਪੋਰਟ ਸੌਪੀ ਅਤੇ ਸਾਰੇ ਮਾਮਲੇ ਸੀਬੀਆਈ ਜਾ ਜੁੱਡੀਸਅਲ ਜਾਂਚ ਦੀ ਮੰਗ ਕੀਤੀ ਗੁਰਪ੍ਰੀਤ ਗੋਗੀ ਨੇ ਬੁੱਢੇ ਨਾਲੇ ਤੇ ਜਾ ਕੇ ਮੀਡੀਆ ਸਾਹਮਣੇ ਬੁੱਢੇ ਨਾਲੇ ਅਤੇ ਟਰੀਟਮੈਂਟ ਕੀਤੇ ਗਏ ਪਾਣੀ ਦੇ ਨਮੂਨੇ ਲਏ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਵਿਧਾਨ ਸਭਾ ਦੀ 14 ਮੈਂਬਰੀ ਕਮੇਟੀ ਨੇ ਮਾਮਲੇ ਦੀ ਜਾਂਚ ਵਿੱਚ ਖਾਮੀਆਂ ਪਾਈਆਂ ਸਨ ਕਿ ਸੈਨੀਟੇਸ਼ਨ ਅਤੇ ਸਨਅਤੀ ਖੇਤਰਾਂ ਵਿੱਚੋਂ ਛੱਡੇ ਜਾ ਰਹੇ ਗੰਦੇ ਜਾਂ ਕੈਮੀਕਲ ਨਾਲ ਭਰੇ ਪਾਣੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਣਾ ਸੀ, ਜੋ ਕਿ ਨਹੀਂ ਹੋਇਆ।
ਇਹ ਵੀ ਪੜ੍ਹੋ: Ludhiana News: ਲੁਧਿਆਣਾ ਬੁੱਢੇ ਨਾਲੇ ਦੀ ਹਾਲਤ ਸੁਧਾਰਨ ਲਈ ਖਰਚੇ ਗਏ 650 ਕਰੋੜ ਰੁਪਏ ਦੀ ਨਿਆਂਇਕ ਜਾਂ CBI ਜਾਂਚ ਦੀ ਮੰਗ
ਇਸ ਤੋਂ ਇਲਾਵਾ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਵਿੱਚ ਵੀ ਕਈ ਖਾਮੀਆਂ ਸਾਹਮਣੇ ਆਈਆਂ ਸਨ, ਜਿਸ ''ਤੇ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਹੈ। ਕਮੇਟੀ ਦੇ ਚੇਅਰਮੈਨ ਵਿਧਾਇਕ ਗੁਰਪ੍ਰੀਤਸਿੰਘ ਗੋਗੀ ਦੀ ਅਗਵਾਈ ਹੇਠ ਇਸ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਕਮੇਟੀ ਵਿੱਚ ਉਹ ਅਤੇ ਵਿਧਾਇਕ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਸਮੁੱਚੇ ਪ੍ਰਾਜੈਕਟ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਇਸ ਪ੍ਰਾਜੈਕਟ ਨੂੰ ਸਮਾਰਟ ਸਿਟੀ ਵਿਚ ਸ਼ਾਮਲ ਕੀਤਾ ਗਿਆ ਸੀ ਜਿਸ ਦੀ 650 ਕਰੋੜ ਰੁਪਏ ਨਾਲ ਸਫ਼ਾਈ ਕੀਤੀ ਜਾਣੀ ਸੀ।
ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬੁੱਢੇ ਨਾਲੇ ਦੀ ਸਫ਼ਾਈ ਲਈ ਮਨਜ਼ੂਰ ਹੋਏ 650 ਕਰੋੜ ਰੁਪਏ ਦੇ ਪ੍ਰਾਜੈਕਟ ਵਿੱਚ ਕੇਂਦਰ ਨੇ 60 ਫ਼ੀਸਦੀ ਫੰਡ ਦਿੱਤੇ ਸਨ। 40 ਫੀਸਦੀ ਫੰਡ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ। ਸਾਲ 2020 ਵਿੱਚ ਸ਼ੁਰੂ ਹੋਏ ਇਸ ਪ੍ਰੋਜੈਕਟ ਨੂੰ ਦੋ ਸਾਲਾਂ ਵਿੱਚ ਪੂਰਾ ਕੀਤਾ ਜਾਣਾ ਸੀ।
ਲੁਧਿਆਣਾ ਦੀਆਂ ਸਨਅਤਾਂ ਦਾ ਜ਼ਹਿਰੀਲਾ ਪਾਣੀ ਇਸ ਡਰੇਨ ਵਿੱਚ ਜਾਂਦਾ ਹੈ। ਇਸ ਡਰੇਨ ਦਾ ਪਾਣੀ ਸਿੱਧਾ ਸਤਲੁਜ ਵਿੱਚ ਜਾਂਦਾ ਹੈ, ਜਿਸ ਨਾਲ ਸਤਲੁਜ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਦਰਅਸਲ, ਸਰਕਾਰ ਨੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਇਹ ਸਕੀਮ ਤਿਆਰ ਕੀਤੀ ਸੀ।
ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਸੰਕਟ ਪਹਿਲਾਂ ਹੀ ਮੰਡਰਾਉਂਦਾ ਜਾ ਰਿਹਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਧਰਤੀ ਹੇਠਲਾ ਪਾਣੀ 500 ਤੋਂ 700 ਫੁੱਟ ਤੱਕ ਹੇਠਾਂ ਚਲਾ ਗਿਆ ਹੈ। ਜਿੱਥੇ ਪਾਣੀ ਪਾਣੀ ਦੇ ਪੱਧਰ ਤੋਂ ਉੱਪਰ ਹੈ, ਉੱਥੇ ਪਾਣੀ ਪੀਣ ਦੇ ਲਾਇਕ ਨਹੀਂ ਹੈ। ਸੂਬੇ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਕਈ ਤਰ੍ਹਾਂ ਦੇ ਪਦਾਰਥ ਪਾਏ ਜਾ ਰਹੇ ਹਨ, ਜੋ ਕੈਂਸਰ ਦਾ ਕਾਰਨ ਬਣ ਰਹੇ ਹਨ। ਆਮ ਲੋਕਾਂ ਦਾ ਕਹਿਣਾ ਸੀ ਕਿ ਕਿਸੇ ਵਕਤ ਬੁੱਢੇ ਦਰਿਆ ਦਾ ਲੋਕ ਪਾਣੀ ਪੀਂਦੇ ਸੀ। ਅਤੇ ਇਸ ਵਿੱਚ ਮੱਛੀਆਂ ਵੀ ਸੀ ਹੁਣ ਤਾਂ ਪਾਣੀ ਦਿਨ ਭਰ ਦਿਨ ਗੰਦਾ ਹੁੰਦਾ ਨਜ਼ਰ ਆ ਰਿਹਾ ਹੈ। ਪਰ ਸਰਕਾਰ ਕੁਝ ਵੀ ਨਹੀਂ ਕਰ ਰਹੀ।