ਵਿਧਾਇਕ ਅੰਗੁਰਾਲ ਦਾ ਯੂ-ਟਰਨ, ਇੰਪਲਾਈਜ਼ ਯੂਨੀਅਨ ਨੇ ਵੀ ਰੱਦ ਕੀਤੀ ਹੜਤਾਲ
Advertisement
Article Detail0/zeephh/zeephh1273128

ਵਿਧਾਇਕ ਅੰਗੁਰਾਲ ਦਾ ਯੂ-ਟਰਨ, ਇੰਪਲਾਈਜ਼ ਯੂਨੀਅਨ ਨੇ ਵੀ ਰੱਦ ਕੀਤੀ ਹੜਤਾਲ

ਵਿਧਾਇਕ ਸ਼ੀਤਲ ਅੰਗੁਰਾਲ ਦੇ ਮੁਆਫ਼ੀ ਮੰਗਣ ਤੋਂ ਬਾਅਦ ਡੀ. ਸੀ. ਆਫ਼ਿਸ ਇੰਪਲਾਈਜ਼ ਯੂਨੀਅਨ ਨੇ ਹੜਤਾਲ਼ ਖ਼ਤਮ ਕਰ ਦਿੱਤੀ ਹੈ। ਦੱਸ ਦੇਈਏ ਕਿ 22 ਜੁਲਾਈ ਨੂੰ ਵਿਧਾਇਕ ਅੰਗੁਰਾਲ ਵਲੋਂ ਜਲੰਧਰ ਦੇ ਡੀ. ਸੀ.

ਵਿਧਾਇਕ ਅੰਗੁਰਾਲ ਦਾ ਯੂ-ਟਰਨ, ਇੰਪਲਾਈਜ਼ ਯੂਨੀਅਨ ਨੇ ਵੀ ਰੱਦ ਕੀਤੀ ਹੜਤਾਲ

ਚੰਡੀਗੜ੍ਹ: ਵਿਧਾਇਕ ਸ਼ੀਤਲ ਅੰਗੁਰਾਲ ਦੇ ਮੁਆਫ਼ੀ ਮੰਗਣ ਤੋਂ ਬਾਅਦ ਡੀ. ਸੀ. ਆਫ਼ਿਸ ਇੰਪਲਾਈਜ਼ ਯੂਨੀਅਨ ਨੇ ਹੜਤਾਲ਼ ਖ਼ਤਮ ਕਰ ਦਿੱਤੀ ਹੈ। ਦੱਸ ਦੇਈਏ ਕਿ 22 ਜੁਲਾਈ ਨੂੰ ਵਿਧਾਇਕ ਅੰਗੁਰਾਲ ਵਲੋਂ ਜਲੰਧਰ ਦੇ ਡੀ. ਸੀ. ਦਫ਼ਤਰ ’ਚ ਅਚਨਚੇਤ ਰੇਡ ਕੀਤੀ ਗਈ ਸੀ। ਇਸ ਦੌਰਾਨ ਵਿਧਾਇਕ ਨੇ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਸਾਹਮਣੇ ਵੱਖ-ਵੱਖ ਵਿਭਾਗਾਂ ’ਚ ਫ਼ੈਲੇ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਦੇ ਦੋਸ਼ ਲਗਾਏ ਸਨ।

 

ਵਿਧਾਇਕ ਅੰਗੁਰਾਲ ਨੇ ਰੇਡ ਦੌਰਾਨ ਡਿਪਟੀ ਕਮਿਸ਼ਨਰ ਸਾਹਮਣੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਸਿਖ਼ਰ ’ਤੇ ਹੋਣ ਕਾਰਨ ਸਰਕਾਰ ਦੀ ਬਦਨਾਮੀ ਹੋ ਰਹੀ ਹੈ। 

ਮੁਆਫ਼ੀ ਮੰਗਣ ਤੋਂ ਬਾਅਦ ਇੰਪਲਾਈਜ਼ ਯੂਨੀਅਨ ਨੇ ਵਾਪਸ ਲਈ ਹੜਤਾਲ
ਵਿਧਾਇਕ ਸ਼ੀਤਲ ਅੰਗੁਰਾਲ ਦੇ ਯੂ-ਟਰਨ ਲੈਂਦਿਆ ਅੱਜ ਬਿਆਨ ਦਿੱਤਾ ਕਿ ਜੇਕਰ ਕਿਸੇ ਅਫ਼ਸਰ ਜਾ ਕਰਮਚਾਰੀ ਨੂੰ ਮੇਰੇ ਕਾਰਨ ਕੋਈ ਠੇਸ ਪਹੁੰਚੀ ਤਾਂ ਉਹ ਮੁਆਫ਼ੀ ਮੰਗਦੇ ਹਨ। ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੇ ਦਫ਼ਤਰ ’ਚ ਮੀਟਿੰਗ ਹੋਈ। ਇਸ ਮੀਟਿੰਗ ’ਚ ਵਿਧਾਇਕ ਸ਼ੀਤਲ ਅੰਗੁਰਾਲ, ਸੈਂਟਰਲ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਰਮਨ ਅਰੋੜਾ, ਸੁਪਰਡੈਂਟ ਪਰਮਿੰਦਰ ਕੌਰ, ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਵਿਰਕ, ਜਨਰਲ ਸਕੱਤਰ ਜੋਗਿੰਦਰ ਸਿੰਘ ਜ਼ੀਰਾ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਤੇ ਹੋਰਨਾ ਜ਼ਿਲ੍ਹਿਆਂ ਦੇ ਅਹੁਦੇਦਾਰ ਵੀ ਮੌਜੂਦ ਸਨ।

ਮੀਡੀਆ ’ਚ ਮੇਰੇ ਬਿਆਨ ਨੂੰ ਗਲਤ ਢੰਗ ਨਾਲ ਪ੍ਰਚਾਰਿਆ ਗਿਆ: ਸ਼ੀਤਲ ਅੰਗੁਰਾਲ 
ਵਿਧਾਇਕ ਅੰਗੁਰਾਲ ਨੇ ਸਾਫ਼ ਤੌਰ ’ਤੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਕਿਸੇ ਹੋਰ ਕੰਮ ਸਬੰਧੀ ਡੀ. ਸੀ. ਦਫ਼ਤਰ ਆਏ ਸਨ ਪਰ ਫੇਸਬੁੱਕ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪ੍ਰਚਾਰਿਆ ਗਿਆ। ਮੈਂ ਤਾਂ ਸਿਰਫ਼ ਦਫ਼ਤਰ ਦੇ ਬਾਹਰ ਜੋ ਪ੍ਰਾਈਵੇਟ ਏਜੰਟ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਅਤੇ ਲੁੱਟ-ਖਸੁੱਟ ਕਰਦੇ ਹਨ, ਉਨ੍ਹਾਂ ਵਿਰੁੱਧ ਸ਼ਿਕਾਇਤ ਕਰਨ ਆਇਆ ਸੀ। 

ਵਿਧਾਇਕ ਨੇ ਕਿਹਾ ਕਿ ਸਾਨੂੰ ਆਪਣੇ ਅਧਿਕਾਰੀਆਂ ’ਤੇ ਪੂਰਾ ਭਰੋਸਾ ਹੈ, ਪਰ 1-2 ਅਧਿਕਾਰੀਆਂ ਕਾਰਨ ਸਮੁੱਚਾ ਪ੍ਰਸ਼ਾਸ਼ਨ ਗਲਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਭਵਿੱਖ ’ਚ ਜੇਕਰ ਕੋਈ ਗਲਤੀ ਕਰੇਗਾ ਤਾਂ ਉਹ ਇਸਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਸਬੰਧਿਤ ਅਫ਼ਸਰਾਂ ਦੇ ਧਿਆਨ ’ਚ ਲਿਆਉਣਗੇ। 

ਵਿਧਾਇਕ ਦੁਆਰਾ ਮੁਆਫ਼ੀ ਮੰਗ ਲਏ ਜਾਣ ਤੋਂ ਬਾਅਦ ਡੀ. ਸੀ. ਦਫ਼ਤਰ ਇੰਪਲਾਈਜ਼ ਯੂਨੀਅਨ ਦੁਆਰਾ 25 ਅਪ੍ਰੈਲ ਤੋਂ ਐਲਾਨੀ ਅਣਮਿੱਥੇ ਸਮੇਂ ਲਈ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ, ਹੁਣ ਦਫ਼ਤਰ ਪਹਿਲਾਂ ਰੂਟੀਨ ਵਾਂਗ ਕੰਮਕਾਜ ਹੋਵੇਗਾ। 

Trending news